ਬੀਤੇ ਦਿਨੀ ਪੰਜਾਬ ਸਰਕਾਰ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਵਿਦਿਆਰਥੀਆਂ ਦੇ ਭੱਵਿਖ ਨੂੰ ਧਿਆਨ ਵਿੱਚ ਰੱਖਦੇ ਹੋਏ ਤੇ ਮਾਪਿਆਂ ਦੀ ਮੰਗ ਨੂੰ ਦੇਖਦੇ ਹੋਏ ਮਈ ਮਹੀਨੇ ਦੀਆਂ ਛੁੱਟੀਆਂ ਦੇ ਫੈਸਲੇ ਨੂੰ ਰਿਵਿਉ ਕੀਤਾ ਤੇ ਇਸਨੂੰ ਰੱਦ ਕਰਨ ਦਾ ਫੈਸਲਾ ਲਿਆ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਜ਼ਿਕਰਯੋਗ ਹੈ ਕਿ ਇਹਨੀ ਜਲਦੀ ਫੈਸਲਾ ਲੈਣਾ ਨੋਜਵਾਨ ਸਰਕਾਰ ਦੀ ਚੰਗੀ ਕਾਰਗੁਜ਼ਾਰੀ ਨੂੰ ਦਰਸ਼ਾਉਂਦਾ ਹੈ। ਇਸ ਫੈਸਲੇ ਨਾਲ ਮਾਪਿਆਂ ਅਤੇ ਪੜਾਕੂ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਾਇਵੇਟ ਅਣਏਡਿਡ ਸਕੂਲਜ਼ ਤੇ ਐਸੋਸਿਏਸ਼ਨ ਆਫ ਪੰਜਾਬ ਦੇ ਪ੍ਰਧਾਨ ਸ. ਜਗਜੀਤ ਸਿੰਘ ਧੂਰੀ ਤੇ ਲੀਗਲ ਕਨਵੀਨਰ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਨੇ ਦੱਸਿਆ ਕਿ ਪੰਜਾਬ ਭਰ ਦੇ ਸਕੂਲਾਂ ਨਾਲ ਲਗਾਤਾਰ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆ ਵੱਲੋਂ ਸੰਪਰਕ ਕੀਤਾ ਜਾ ਰਿਹਾ ਸੀ ਕਿ 15 ਮਈ ਤੋਂ ਗਰਮੀ ਦੀਆਂ ਛੁਟੀਆਂ ਨਾਂ ਕੀਤੀਆਂ ਜਾਣ ਤੇ ਸਕੂਲਾਂ ਵਿੱਚ ਆਫਲਾਇਨ ਕਲਾਸਾਂ ਲਗਾਈਆਂ ਜਾਣ ਕਿਉਂਕਿ ਵਿਦਿਆਰਥੀ ਦੋ ਸਾਲ ਆਨਲਾਈਨ ਪੜਾਈ ਕਰਕੇ ਵੀ ਦੇਖ ਚੁੱਕੇ ਹਨ ਜੋ ਕਿ ਜਿਆਦਾ ਪ੍ਰਭਾਵਸ਼ਾਲੀ ਨਹੀਂ ਰਹੀਆਂ ਅਤੇ ਜਿਸ ਦੇ ਸਿੱਟੇ ਵਜੋਂ ਇਹ ਦੇਖਣ ਵਿੱਚ ਆਇਆ ਹੈ ਕਿ ਇਹਨਾਂ ਆਨਲਾਇਨ ਕਲਾਸਾਂ ਕਰਕੇ ਵਿਦਿਆਰਥੀਆਂ ਦੀ ਸੇਹਤ, ਖਾਸ ਕਰਕੇ ਅੱਖਾਂ ਉੱਪਰ ਬੁਰਾ ਪ੍ਰਭਾਵ ਪਿਆ ਹੈ ਤੇ ਵਿਦਿਆਰਥੀ ਸੋਸ਼ਲ ਵੈਭ ਸਾਇਟਾਂ ਨਾਲ ਜਿਆਦਾ ਜੁੜ ਗਏ ਹਨ। ਇਸ ਸੰਬੰਧੀ ਵਿਦਿਆਰਥੀਆਂ ਦੇ ਮਾਪਿਆਂ ਦੀ ਮੰਗ ਤੇ ਫੈਡਰੇਸ਼ਨ ਦੇ ਹਰ ਜ਼ਿਲੇ ਦੇ ਪ੍ਰਤੀਨਿਧੀਆਂ ਵੱਲੋਂ ਜ਼ਿਲਾ ਸਿੱਖਿਆ ਅਫਸਰਾਂ ਨੂੰ ਮੈਮੋਰੰਡਮ ਸੋਂਪੇ ਗਏ ਤੇ ਬੀਤੇ ਦਿਨੀ ਫੈਡਰੇਸ਼ਨ ਦੀ ਕੌਰ ਕਮੇਟੀ ਦੇ ਮੈਬਰਾਂ ਨੇ ਪੰਜਾਬ ਦੇ ਮਾਣਯੋਗ ਸਿੱਖਿਆ ਮੰਤਰੀ ਜੀ ਨਾਲ ਮੀਟਿੰਗ ਕੀਤੀ ਤੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਜਿਸ ਵਿੱਚ ਉਹਨਾਂ ਨੇ ਮਾਪਿਆਂ ਤੇ ਵਿਦਿਆਰਥੀਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਸਕੁਲਾਂ ਵਿੱਚ ਗਰਮੀ ਦੀਆਂ ਛੁੱਟੀਆਂ 15 ਮਈ ਦੀ ਜਗਾ 1 ਜੂਨ ਤੋਂ 30 ਜੂਨ ਤੱਕ ਕਰਨ ਲਈ ਬੇਨਤੀ ਕੀਤੀ ਤੇ ਸਕੂਲ ਵਿੱਚ ਆਫਲਾਇਨ ਕਲਾਸਾਂ ਬਾਰੇ ਵੀ ਚਰਚਾ ਕੀਤੀ। ਉਹਨਾਂ ਨੇ ਸਿੱਖਿਆ ਮੰਤਰੀ ਜੀ ਦਾ ਧਿਆਨ ਸਕੂਲਾਂ ਵਿੱਚ ਚੱਲ ਰਹੀਆਂ ਪੰਜਾਬ ਸਕੂਲ ਸਿੱਖਿਆ ਬੋਰਡ, ਸੀ.ਬੀ.ਐੱਸ.ਈ. ਬੋਰਡ, ਆਈ.ਸੀ.ਐੱਸ.ਈ. ਅਤੇ ਆਈ.ਐੱਸ.ਸੀ. ਦੀਆਂ ਸਲਾਨਾ ਪ੍ਰਿਖਿਆਵਾਂ ਵੱਲ ਦਵਾਇਆ ਜੋ ਕਿ ਲਗਭਗ 13 ਜੂਨ ਤੱਕ ਚਲਣਗੀਆਂ ਤੇ ਕਿਹਾ ਕਿ ਸਕੂਲ ਤਾਂ ਜੂਨ ਮਹੀਨੇ ਤੱਕ ਵਰਕਿੰਗ ਵਿੱਚ ਹੀ ਰਹਿਣਗੇ। ਉਹਨਾਂ ਬੇਨਤੀ ਕੀਤੀ ਕਿ ਵਿਦਿਆਰਥੀਆਂ ਨੂੰ 7 ਵਜੇ ਤੋਂ 12:30 ਤੱਕ ਸਕੂਲ ਵਿੱਚ ਆ ਕੇ ਆਫਲਾਇਨ ਕਲਾਸਾਂ ਲਗਾਉਣੀਆਂ ਚਾਹੀਦੀਆਂ ਹਨ ਤਾਂ ਜੋ ਉਹਨਾਂ ਦੀ ਪੜਾਈ ਦਾ ਨੁਕਸਾਨ ਨਾ ਹੋਵੇ। ਮਾਣਯੋਗ ਸਿੱਖਿਆ ਮੰਤਰੀ ਜੀ ਨੇ ਫੈਡਰੇਸ਼ਨ ਦੀ ਕੌਰ ਕਮੇਟੀ ਦੇ ਮੈਂਬਰਾਂ ਦੀਆਂ ਗੱਲਾਂ ਬੜੇ ਹੀ ਧਿਆਨ ਨਾਲ ਸੁਣੀਆਂ ਤੇ ਮਾਣਯੋਗ ਮੁੱਖ ਮੰਤਰੀ ਪੰਜਾਬ ਨਾਲ ਰਾਬਤਾ ਕਾਇਮ ਕਰਕੇ ਬੜੀ ਜਲਦੀ ਇਸ ਉੱਪਰ ਐਕਸ਼ਨ ਕੀਤਾ ਤੇ ਛੁੱਟੀਆਂ ਨੂੰ ਰੱਦ ਕਰਨ ਦਾ ਫੈਸਲਾ ਲਿਆ ਤੇ ਕਿਹਾ ਕਿ ਪੰਜਾਬ ਸਰਕਾਰ ਹਰ ਸਮੱਸਿਆ ਦੇ ਹੱਲ ਅਤੇ ਸਿੱਖਿਆ ਵਿੱਚ ਸੁਧਾਰ ਕਰਨ ਲਈ ਵਚਣਬੱਧ ਹੈ। ਇਸ ਮੌਕੇ ਜਗਜੀਤ ਸਿੰਘ ਧੂਰੀ, ਪ੍ਰਧਾਨ ਫੈਡਰੇਸ਼ਨ ਆਫ ਪ੍ਰਾਈਵੇਟ ਅਨਏਡਡ ਸਕੁਲਜ਼ ਐਂਡ ਐਸੋਸੀਏਸ਼ਨ ਆਫ ਪੰਜਾਬ, ਸੰਜੀਵ ਕੁਮਾਰ ਸੈਣੀ (ਲੀਗਲ ਕਨਵੀਨਰ), ਭੁਪਿੰਦਰ ਸਿੰਘ (ਜ਼ਿਲਾ ਪ੍ਰਧਾਨ ਪਟਿਆਲਾ), ਮਨਮੋਹਨ ਸਿੰਘ (ਜ਼ਿਲਾ ਪ੍ਰਧਾਨ ਲੁਧਿਆਣਾ), ਸੰਜੇ ਗੁਪਤਾ (ਜ਼ਿਲਾ ਪ੍ਰਧਾਨ ਸੰਗਰੂਰ), ਅਨਿਲ ਮਿੱਤਲ (ਮੀਤ ਪ੍ਰਧਾਨ ਜ਼ਿਲਾ ਸੰਗਰੂਰ), ਰਾਕੇਸ਼ ਬਾਂਸਲ (ਜ਼ਿਲਾ ਪ੍ਰਧਾਨ ਮੋਹਾਲੀ), ਦਵਿੰਦਰ ਪਾਲ ਸਿੰਘ ਰਿੰਪੀ, (ਜ਼ਿਲਾ ਮੀਤ ਪ੍ਰਧਾਨ, ਮੋਗਾ), ਰਣਜੀਤ ਸਿੰਘ ਚੀਮਾ (ਜ਼ਿਲਾ ਪ੍ਰਧਾਨ, ਬਰਨਾਲਾ), ਰਣਪ੍ਰੀਤ ਰਾਏ (ਮੀਤ ਪ੍ਰਧਾਨ ਜ਼ਿਲਾ ਬਰਨਾਲਾ) ਹਾਜ਼ਰ ਸਨ।