
ਮੋਗਾ ਸ਼ਹਿਰ ਦੇ ਕਰਤਾਰ ਨਗਰ ਵਿਖੇ ਜਸਪ੍ਰੀਤ ਕੌਰ ਤੇ ਉਹਨਾਂ ਦੇ ਪਤੀ ਹਰਜੀਤ ਸਿੰਘ ਵੱਲੋਂ ਪਿਛਲੇ 5 ਸਾਲਾਂ ਤੋਂ ਲਗਾਤਾਰ ਗਰਮੀਆਂ ਵਿੱਚ ਸਰਕਾਰੀ ਸਕੂਲ ਦੇ ਬੱਚਿਆ ਲਈ ਸਮਰ ਕੈਂਪ ਆਯੋਜਿਤ ਕੀਤਾ ਜਾਂਦਾ ਹੈ। ਜਿਸ ਵਿੱਚ ਵਿਦਿਆਰਥੀਆਂ ਨੂੰ ਅਲੱਗ ਅਲੱਗ ਤਰਾਂ ਦੀਆਂ ਐਕਟੀਵੀਟਿਆਂ ਕਰਵਾਈਆਂ ਜਾਂਦੀਆਂ ਹਨ। ਇਸ ਵਾਰ ਇਹ ਕੈਂਪ 15 ਮਈ ਤੋਂ 18 ਮਈ ਤੱਕ ਲਗਾਇਆ ਗਿਆ ਜਿਸ ਵਿੱਚ 100 ਤੋਂ ਵੱਧ ਬੱਚਿਆ ਨੇ ਸਮਰ ਕੈਂਪ ਦਾ ਭਰਪੂਰ ਆਨੰਦ ਮਾਣਿਆ। ਇਸ ਦੋਰਾਨ ਗੱਲਬਾਤ ਕਰਦਿਆਂ ਜਸਪ੍ਰੀਤ ਕੌਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਬੱਚਿਆਂ ਨੂੰ ਯੋਗਾ, ਡਾਂਸ, ਭੰਗੜਾ, ਵੇਸਟ ਮਟੀਰਿਅਲ ਤੋਂ ਬੈਸਟ ਚੀਜਾਂ ਬਣਾਉਣਾ ਅਤੇ ਹੈਲਥ ਹਾਇਜਿਨ ਕਿਵੇਂ ਰੱਖਣਾ, ਪਰਸਨੈਲਟੀ ਡਿਵੈਲਪਮੈਂਟ ਆਦਿ ਬਾਰੇ ਸਿਖਾਇਆ ਗਿਆ। ਕੈਂਪ ਦੇ ਅਲੱਗ-ਅਲੱਗ ਦਿਨਾਂ ਦੋਰਾਨ ਵੱੱਖ-ਵੱਖ ਸਮਾਜ ਸੇਵੀਆਂ ਨੇ ਆਪਣਾ ਯੋਗਦਾਨ ਪਾਇਆ। ਯੋਗਾ ਲਈ ਖਾਸ ਤੌਰ ਤੇ ਮੈਡਮ ਗਗਨ ਕੈਂਪ ਦੋਰਾਨ ਹਾਜ਼ਰ ਰਹੇ ਤੇ ਸੇਹਤ ਨੂੰ ਵਧੀਆ ਰੱਖਣ ਦੇ ਕਈ ਟਿਪਸ ਬੱਚਿਆ ਨਾਲ ਸਾਂਝੇ ਕੀਤੇ ਗਏ। ਹਰ ਦਿਨ ਬੱਚਿਆਂ ਲਈ ਸਟੇਸ਼ਨਰੀ ਤੇ ਖਾਣ ਪੀਣ ਦੀਆ ਚੀਜਾਂ ਸਮਾਜ ਸੇਵੀਆਂ ਅਤੇ ਮੁਹੱਲਾ ਨਿਵਾਸੀਆਂ ਦੁਆਰਾ ਮੁਹੱਈਆਂ ਕਰਵਾਈਆਂ ਗਈਆਂ। 18 ਮਈ ਨੂੰ ਸਮਰ ਕੈਂਪ ਦਾ ਸਮਾਪਨ ਸਮਾਰੋਹ ਦੋਰਾਨ ਸ਼ਹਿਰ ਦੀਆਂ ਵੱਖ-ਵੱਖ ਸ਼ਖਸੀਅਤਾਂ ਦੁਆਰਾ ਬੱਚਿਆਂ ਨੂੰ ਜਿੰਦਗੀ ਵਿੱਚ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ ਤੇ ਜਿਹਨਾਂ ਬੱਚਿਆਂ ਨੇ ਵੇਸਟ ਮਟੀਰਿਅਲ ਨਾਲ ਪ੍ਰੋਜੈਕਟ ਬਣਾਏ ਸਨ ਉਹਨਾਂ ਨੁੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਕੈਂਪ ਦੋਰਾਨ ਜਿਹਨਾਂ ਬੱਚਿਆ ਨੇ ਆਪਣੀ ਡਿਉਟੀ ਨਿਭਾਈ ਉਹਨਾਂ ਨੂੰ ਵੀ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਅ। ਅੰਤ ਵਿੱਚ ਹਰਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਬੱਚਿਆਂ ਨੂੰ ਅਸੀਂ ਰੋਜ਼ 2 ਘੰਟੇ ਫਰੀ ਟਿਉਸ਼ਨ ਵੀ ਪੜਾਉਂਦੇ ਹਾਂ ਕਿਉਂਕਿ ਇਹਨਾਂ ਬੱਚਿਆ ਕੋਲ ਕੋਈ ਪਲੇਟਫਾਰਮ ਨਹੀਂ ਹੁੰਦਾ। ਇਹਨਾਂ ਬੱਚਿਆਂ ਲਈ ਹਰ ਹਫਤੇ ਸ਼ਨੀਵਾਰ ਨੂੰ ਬਾਲ-ਸਭਾ ਵੀ ਕਰਵਾਈ ਜਾਂਦੀ ਹੈ। ਇਸ ਵਧੀਆ ਉਪਰਾਲੇ ਨੂੰ ਦੇਖਦੇ ਹੋਏ ਬਹੁਤ ਸਾਰੇ ਸਮਾਜ ਸੇਵੀ ਇਹਨਾਂ ਬੱਚਿਆ ਦੀ ਭਲਾਈ ਲਈ ਕੰਮ ਕਰਨ ਲਈ ਤਿਆਰ ਹੋ ਗਏ ਤੇ ਆਉਣ ਵਾਲੇ ਸਮੇਂ ਚ ਹੋਰ ਅੇਕਟੀਵੀਟੀਆਂ ਵੀ ਕਰਵਾਈਆਂ ਜਾਣਗੀਆਂ।