ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਪੜਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦੀ ਆ ਰਹੀ ਹੈ। ਇਸੇ ਲੜ੍ਹੀ ਦੇ ਤਹਿਤ ਇੱਕ ਵਾਰ ਫਿਰ ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲਾ ਸਪੀਡ ਸਕੈਟਿੰਗ ਓਪਨ ਚੈਂਪਿਅਨਸ਼ਿਪ ਵਿੱਚ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਜ਼ਿਲਾ ਰੋਲਰ ਸਕੈਟਿੰਗ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਸਪੀਡ ਸਕੇਟਿੰਗ ਓਪਨ ਚੈਂਪਿਅਨਸ਼ਿਪ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਉਮਰ ਕੈਟਾਗਰੀਆਂ ਅਧੀਨ 3 ਗੋਲਡ, 6 ਸਿਲਵਰ ਅਤੇ 2 ਬ੍ਰੌਂਜ਼ ਮੈਡਲ ਹਾਸਿਲ ਕੀਤੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਦੁਆਰਾ ਸਕੂਲ ਵਿੱਚ ਸਵੇਰ ਦੀ ਸਭਾ ਮੌਕੇ ਕੀਤਾ ਗਿਆ ਤੇ ਸਾਰੇ ਵਿਦਿਆਰਥੀਆਂ ਨੂੰ ਸਟੇਜ ਤੇ ਬੁਲਾਇਆ ਗਿਆ ਅਤੇ ਉਹਨਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਅੱਗੇ ਦੱਸਿਆ ਕਿ ਇਸ ਚੈਂਪਿਅਨਸ਼ਿਪ ਵਿੱਚ ਮੋਗਾ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ। ਚੈਂਪਿਅਨਸ਼ਿਪ ਵਿੱਚ ‘ਕੁਆਡ’ ਅਤੇ ‘ਇਨਲਾਈਨ’ ਕੈਟਾਗਰੀ ਅਧੀਨ ਵੱਖ ਉਮਰ ਵਰਗ ਦੀਆਂ 500 ਮੀਟਰ ਅਤੇ 1000 ਮੀਟਰ ਦੇ ਸਪੀਡ ਸਕੇਟਿੰਗ ਰੇਸ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਮਹਿਕ ਨੇ 2 ਗੋਲਡ ਮੈਡਲ (ਅੰਡਰ 17-ਕੁਆਡ), ਪਵਨੂਰ ਕੌਰ ਨੇ 1 ਗੋਲਡ ਤੇ 1 ਸਿਲਵਰ (ਅੰਡਰ 14-ਕੁਆਡ), ਅੰਕਿਤਾ ਨੇ 2 ਸਿਲਵਰ ਮੈਡਲ (ਅੰਡਰ 17-ਕੁਆਡ), ਅੰਜਲੀ ਨੇ 2 ਸਿਲਵਰ ਮੈਡਲ (ਅੰਡਰ-14 ਇਨਲਾਈਨ), ਨਕਸ਼ ਕੁਮਾਰ ਨੇ 1 ਸਿਲਵਰ ਮੈਡਲ (ਅੰਡਰ 11-ਇਨਲਾਈਨ), ਅਰਸ਼ਦੀਪ ਸਿੰਘ ਨੇ 1 ਬ੍ਰੌਂਜ਼ ਮੈਡਲ (ਅੰਡਰ 9-ਕੁਆਡ) ਅਤੇ ਗੁਰਸਮਰ ਸਿੰਘ ਨੇ 1 ਬ੍ਰੌਂਜ਼ ਮੈਡਲ (ਅੰਡਰ 11- ਇਨਲਾਈਨ) ਜਿੱਤਿਆ। ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੁਆਰਾ ਵੀ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਗਈ। ਉਹਨਾਂ ਵੱਲੋਂ ਇਹ ਜਾਣਕਾਰੀ ਵੀ ਸਾਂਝੀ ਕੀਤੀ ਗਈ ਕਿ ਇਹ ਵਿਦਿਆਰਥੀ ਪੰਜਾਬ ਸਟੇਟ ਓਪਨ ਸਪੀਡ ਸਕੇਟਿੰਗ ਚੈਂਪਿਅਨਸ਼ਿਪ ਵਿੱਚ ਹਿੱਸਾ ਲੈਣ ਲਈ ਕੁਆਲੀਫਾਈ ਹੋ ਗਏ ਹਨ ਅਤੇ ਸਕੂਲ ਨੂੰ ਪੂਰੀ ਆਸ ਹੈ ਕਿ ਇਹ ਵਿਦਿਆਰਥੀ ਰਾਜ ਪੱਧਰ ਤੇ ਵੀ ਸਕੂਲ ਦਾ ਨਾਂ ਰੌਸ਼ਨ ਕਰਨਗੇ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।