Latest News & Updates

ਬੀ.ਬੀ.ਐੱਸ. ਆਇਲੈਟਸ ਤੇ ਇਮੀਗ੍ਰੇਸ਼ਨ ਸਰਵਿਸਿਜ਼ ਮੋਗਾ ਦੇ ਵਿਦਿਆਰਥੀ ਨੇ ਹਾਸਿਲ ਕੀਤੇ 6.5 ਬੈਂਡ – ਸੰਜੀਵ ਕੁਮਾਰ ਸੈਣੀ

ਮੋਗਾ ਦੀ ਪ੍ਰਸਿੱਧ ਸੰਸਥਾ ਬੀ.ਬੀ.ਐਸ ਆਇਲੈਟਸ ਤੇ ਇਮੀਗ੍ਰੇਸ਼ਨ ਸਰਵਿਸਿਜ਼ ਜਿਸ ਨੇ ਬਹੁਤ ਹੀ ਥੋੜੇ ਸਮੇਂ ਵਿਚ ਆਇਲੈਟਸ, ਪੀ.ਟੀ.ਈ. ਦੇ ਵਧੀਆ ਨਤੀਜੇ ਅਤੇ ਵੀਜ਼ੇ ਦੀਆਂ ਵਧੀਆਂ ਸੇਵਾਵਾਂ ਦੇ ਕੇ ਇਲਾਕੇ ਵਿਚ ਆਪਣਾ ਨਾਮ ਬਣਾਇਆ ਹੈ, ਇਸ ਸੰਸਥਾ ਦੇ ਵਿਦਿਆਰਥੀ ਆਏ ਦਿਨ ਵਧੀਆ ਨਤੀਜੇ ਪ੍ਰਾਪਤ ਕਰ ਰਹੇ ਹਨ। ਇਸ ਲੜੀ ਨੂੰ ਅੱਗੇ ਤੋਰਦਿਆਂ ਸੰਸਥਾ ਦੇ ਵਿਦਿਆਰਥੀ ਦਿਲਾਵਰਜੀਤ ਸਿੰਘ ਵਾਸੀ ਰਾਮੂਵਾਲਾ ਕਲਾਂ ਨੇ ਪਿਛਲੇ ਦਿਨੀਂ ਆਏ ਆਇਲੈਟਸ ਦੇ ਨਤੀਜਿਆਂ ਵਿਚ ਓਵਰ ਆਲ 6.0 ਬੈਂਡ ਜਿਨ੍ਹਾਂ ਵਿੱਚ ਸਪੀਕਿੰਗ ਚੋਂ 6.5 ਬੈਂਡ ਪ੍ਰਾਪਤ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਨੇ ਦੱਸਿਆ ਕਿ ਸੰਸਥਾ ਦੇ ਅਧਿਆਪਕ ਬਹੁਤ ਹੀ ਮਿਹਨਤੀ ਅਤੇ ਤਜੁਰਬੇਕਾਰ ਹਨ। ਆਇਲੈਟਸ ਅਤੇ ਪੀ.ਟੀ.ਈ ਦੀਆਂ ਕਲਾਸਾਂ ਵਿਚ ਟੱਚ ਸਕਰੀਨ ਬੋਰਡ ਤੇ ਪ੍ਰੋਜੈਕਟਰ ਲੱਗੇ ਹੋਏ ਹਨ। ਪੜਾਈ ਵਿਚ ਕਮਜ਼ੋਰ ਵਿਦਿਆਰਥੀਆਂ ਨੂੰ ਵੱਖਰਾ ਸਮਾਂ ਲਗਾ ਕੇ ਤਿਆਰੀ ਕਰਵਾਈ ਜਾਂਦੀ ਹੈ। ਉਹਨਾਂ ਇਸ ਸਮੇਂ ਵਿਦਿਆਰਥੀ ਦਿਲਾਵਰਜੀਤ ਸਿੰਘ ਨੁੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਉਹਨਾਂ ਇਸ ਸਮੇਂ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਸਮੇਂ ਸੰਸਥਾ ਵੱਲੋਂ ਮੁੱਖ ਤੌਰ ਤੇ ਵਿਦਿਆਰਥੀਆਂ ਲਈ ਫਰੀ ਬੱਸ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸਮੇਂ ਸੰਸਥਾ ਦੇ ਡਾਇਰੈਕਟਰ ਨੇਹਾ ਸੈਣੀ ਤੇ ਪ੍ਰਬੰਧਕ ਮੈਡਮ ਨੁਪਿੰਦਰ ਕੌਰ ਤੇ ਹਾਜ਼ਰ ਸਨ।