ਬੀ.ਬੀ.ਐੱਸ. ਆਇਲੈਟਸ ਤੇ ਇਮੀਗ੍ਰੇਸ਼ਨ ਸਰਵਿਸਿਜ਼ ਮੋਗਾ ਦੇ ਵਿਦਿਆਰਥੀ ਨੇ ਲਿਸਨਿੰਗ ਚੋਂ ਹਾਸਿਲ ਕੀਤੇ 8.5 ਬੈਂਡ – ਸੰਜੀਵ ਕੁਮਾਰ ਸੈਣੀ
ਮੋਗਾ ਦੀ ਪ੍ਰਸਿੱਧ ਸੰਸਥਾ ਬੀ.ਬੀ.ਐਸ ਆਇਲੈਟਸ ਤੇ ਇਮੀਗ੍ਰੇਸ਼ਨ ਸਰਵਿਸਿਜ਼ ਜਿਸ ਨੇ ਬਹੁਤ ਹੀ ਥੋੜੇ ਸਮੇਂ ਵਿਚ ਆਇਲੈਟਸ, ਪੀ.ਟੀ.ਈ. ਦੇ ਵਧੀਆ ਨਤੀਜੇ ਅਤੇ ਵੀਜ਼ੇ ਦੀਆਂ ਵਧੀਆਂ ਸੇਵਾਵਾਂ ਦੇ ਕੇ ਇਲਾਕੇ ਵਿਚ ਆਪਣਾ ਨਾਮ ਬਣਾਇਆ ਹੈ, ਇਸ ਸੰਸਥਾ ਦੇ ਵਿਦਿਆਰਥੀ ਆਏ ਦਿਨ ਵਧੀਆ ਨਤੀਜੇ ਪ੍ਰਾਪਤ ਕਰ ਰਹੇ ਹਨ। ਇਸ ਲੜੀ ਨੂੰ ਅੱਗੇ ਤੋਰਦਿਆਂ ਸੰਸਥਾ ਦੇ ਵਿਦਿਆਰਥੀ ਤੁਸ਼ਾਰ ਸ਼ਰਮਾ ਵਾਸੀ ਮੋਗਾ ਨੇ ਪਿਛਲੇ ਦਿਨੀਂ ਆਏ ਆਇਲੈਟਸ ਦੇ ਨਤੀਜਿਆਂ ਵਿਚ ਓਵਰ ਆਲ 7.5 ਬੈਂਡ ਕੀਤੇ ਜਿਨ੍ਹਾਂ ਵਿੱਚ ਲਿਸਨਿੰਗ ਚੋਂ 8.5 ਬੈਂਡ ਤੇ ਰੀਡਿੰਗ ਚੋਂ 8 ਬੈਂਡ ਪ੍ਰਾਪਤ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਨੇ ਦੱਸਿਆ ਕਿ ਸੰਸਥਾ ਦੇ ਅਧਿਆਪਕ ਬਹੁਤ ਹੀ ਮਿਹਨਤੀ ਅਤੇ ਤਜੁਰਬੇਕਾਰ ਹਨ। ਆਇਲੈਟਸ ਅਤੇ ਪੀ.ਟੀ.ਈ ਦੀਆਂ ਕਲਾਸਾਂ ਵਿਚ ਟੱਚ ਸਕਰੀਨ ਬੋਰਡ ਤੇ ਪ੍ਰੋਜੈਕਟਰ ਲੱਗੇ ਹੋਏ ਹਨ। ਪੜਾਈ ਵਿਚ ਕਮਜ਼ੋਰ ਵਿਦਿਆਰਥੀਆਂ ਨੂੰ ਵੱਖਰਾ ਸਮਾਂ ਲਗਾ ਕੇ ਤਿਆਰੀ ਕਰਵਾਈ ਜਾਂਦੀ ਹੈ। ਉਹਨਾਂ ਇਸ ਸਮੇਂ ਵਿਦਿਆਰਥੀ ਤੁਸ਼ਾਰ ਸ਼ਰਮਾ ਨੁੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਉਹਨਾਂ ਇਸ ਸਮੇਂ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਸਮੇਂ ਸੰਸਥਾ ਵਿੱਚ ਵਿਦਿਆਰਥੀਆਂ ਲਈ ਆਫਲਾਇਨ ਕਲਾਸਾਂ ਵੀ ਸ਼ੁਰੂ ਹੋ ਚੁੱਕੀਆਂ ਹਨ। ਮੁੱਖ ਤੌਰ ਤੇ ਵਿਦਿਆਰਥੀਆਂ ਲਈ ਫਰੀ ਬੱਸ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸਮੇਂ ਸੰਸਥਾ ਦੇ ਡਾਇਰੈਕਟਰ ਨੇਹਾ ਸੈਣੀ ਤੇ ਪ੍ਰਬੰਧਕ ਮੈਡਮ ਨੁਪਿੰਦਰ ਕੌਰ ਤੇ ਪਰਮਪਾਲ ਸਿੰਘ ਵੀ ਹਾਜ਼ਰ ਸਨ।