ਬੀ. ਬੀ .ਐਸ ਆਈਲੈਟਸ ਤੇ ਇਮੀਗ੍ਰੇਸ਼ਨ ਸਰਵਿਸ਼ਿਜ ਮੋਗਾ ਦੇ ਵਿਦਿਆਰਥੀ ਨੇ ਪ੍ਰਾਪਤ ਕੀਤੇ 6.5 ਬੈਂਡ – ਸੰਜੀਵ ਕੁਮਾਰ ਸੈਣੀ
ਮੋਗਾ ਦੀ ਪ੍ਰਸਿੱਧ ਸੰਸਥਾ ਬੀ. ਬੀ. ਐਸ. ਆਈਲੈਟਸ ਤੇ ਇਮੀਗ੍ਰੇਸ਼ਨ ਸਰਵਿਸਿਜ਼ ਮੋਗਾ, ਜਿਸਨੇ ਬਹੁਤ ਹੀ ਥੋੜੇ ਸਮੇਂ ਵਿੱਚ ਆਇਲੈਟਸ / ਪੀ.ਟੀ.ਈ ਦੇ ਵਧੀਆ ਨਤੀਜੇ ਅਤੇ ਵੀਜ਼ੇ ਦੀਆਂ ਵਧੀਆ ਸੇਵਾਵਾਂ ਦੇ ਕੇ ਇਲਾਕੇ ਵਿੱਚ ਆਪਣਾ ਨਾਮ ਬਣਾਇਆ ਹੈ, ਇਸ ਲੜੀ ਨੂੰ ਅੱਗੇ ਤੋਰਦਿਆਂ ਸੰਸਥਾ ਦੀ ਵਿਦਿਆਰਥਣ ਆਦਿਤੀ ਸ਼ਰਮਾਂ, ਵਾਸੀ ਬੱਧਨੀ ਕਲਾਂ ਨੇ ਆਈਲੈਟਸ ਦੇ ਆਏ ਨਤੀਜਿਆਂ ਵਿੱਚ 6.5 ਬੈਂਡ ਪ੍ਰਾਪਤ ਕਰਕੇ ਆਪਣੇ ਮਾਪਿਆਂ ਦਾ ਅਤੇ ਸੰਸਥਾ ਦਾ ਨਾਮ ਚਮਕਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਜੀ ਨੇ ਦੱਸਿਆ ਕਿ ਸੰਸਥਾ ਦਾ ਸਟਾਫ ਬਹੁਤ ਹੀ ਮਿਹਨਤੀ ਤੇ ਤਜਰਬੇਕਾਰ ਹੈ। ਪੜਾਈ ਵਿੱਚ ਕਮਜ਼ੋਰ ਵਿਦਿਆਰਥੀਆਂ ਲਈ ਸਪੈਸ਼ਲ ਕਲਾਸਾਂ ਲਗਾਈਆਂ ਜਾਂਦੀਆਂ ਹਨ। ਸਾਰਾ ਕੈਂਪਸ ਏ.ਸੀ ਹੈ ਅਤੇ ਕਲਾਸਾਂ ਵਿੱਚ ਟੱਚ ਸਕਰੀਨ ਬੋਰਡ ਲੱਗੇ ਹੋਏ ਹਨ। ਇਸ ਤੋਂ ਬਿਨਾਂ ਸੰਸਥਾ ਵਿੱਚ ਪੀ.ਟੀ.ਈ ਦੀ ਤਿਆਰੀ ਵੀ ਵਧੀਆ ਤਰੀਕੇ ਨਾਲ ਕਰਵਾਈ ਜਾਂਦੀ ਹੈ ਅਤੇ ਬੱਚੇ ਆਪਣੇ ਮਨਚਾਹੇ ਨਤੀਜੇ ਪ੍ਰਾਪਤ ਕਰ ਰਹੇ ਹਨ। ਉਹਨਾਂ ਇਸ ਸਮੇਂ ਆਦਿਤੀ ਸ਼ਰਮਾਂ ਨੂੰ ਇਸ ਪ੍ਰਾਪਤੀ ਲਈ ਸੁਭਕਾਮਨਾਵਾਂ ਦਿੱਤੀਆਂ ਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਸਮੇਂ ਸੰਸਥਾ ਦੀ ਡਾਇਰੈਕਟਰ ਨੇਹਾ ਸੈਣੀ, ਪ੍ਰਬੰਧਕ ਮੈਡਮ ਨੁਪਿੰਦਰ ਕੋਰ, ਦਵਿੰਦਰ ਸਿੰਘ ਤੇ ਅਧਿਆਪਕ ਵੀ ਹਾਜਿਰ ਸਨ।