ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੇ ਸਮਰ ਕੈਂਪ ਦਾ ਦੂਜਾ ਦਿਨ ਰਿਹਾ ਕੂਕਿੰਗ ਦੇ ਨਾਂ
ਵਿਦਿਆਰਥੀਆਂ ਨੂੰ ਸਿਖਾਏ ਗਏ ਗਰਿੱਲਡ ਸੈਂਡਵਿੱਚ ਬਣਾਉਣੇ
ਜ਼ਿਲ੍ਹਾ ਮੋਗਾ ਦੀਆਂ ਨਾਮਵਰ ਵਿੱਦਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਡਾਕਟਰ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਪਿੰਡ-ਚੰਦਨਵਾਂ,ਤਹਿਸੀਲ-ਬਾਘਾਪੁਰਾਣਾ ਅਤੇ ਜ਼ਿਲ੍ਹਾ-ਮੋਗਾ ਵਿਖੇ ਸਕੂਲ ਦੇ ਵਿਦਿਆਰਥੀਆਂ ਲਈ 10 ਰੋਜ਼ਾ ਸਮਰ ਕੈਂਪ ਦੀ ਸ਼ੁਰੂਆਤ ਕੀਤੀ ਗਈ ।ਬੀ.ਬੀ.ਐਸ ਚੰਦਨਵਾਂ ਵਿਖੇ ਚੱਲ ਰਹੇ ਸਮਰ ਕੈਂਪ ਦਾ ਦੂਜਾ ਦਿਨ ਕੂਕਿੰਗ ਦੇ ਨਾਂ ਰਿਹਾ ।ਵਿਦਿਆਰਥੀ ਕੂਕਿੰਗ ਸਿੱਖਣ ਵਿੱਚ ਬਹੁਤ ਰੁੱਚੀ ਦਿਖਾ ਰਹੇ ਹਨ ।ਲੜਕੀਆਂ ਦੇ ਨਾਲ ਨਾਲ ਲੜਕੇ ਵੀ ਕੂਕਿੰਗ ਸਿੱਖ ਰਹੇ ਹਨ ।ਕੂਕਿੰਗ ਦੀਆਂ ਕਲਾਸਾਂ ਮੈਡਮ ਜਯੋਤੀ ਬਾਂਸਲ ਅਤੇ ਮੈਡਮ ਜਗਤਾਰ ਕੌਰ ਵੱਲੋਂ ਲਗਾਈਆਂ ਜਾ ਰਹੀਆਂ ਹਨ ।ਸਮਰ ਕੈਂਪ ਦੇ ਦੂਜੇ ਦਿਨ ਵਿਦਿਆਰਥੀਆਂ ਨੂੰ ਗਰਿੱਲਡ ਸੈਂਡਵਿੱਚ ਅਤੇ ਚਾਟ ਬਣਾਉਣੀ ਸਿਖਾਈ ਗਈ ।ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਵੱਲੋਂ ਦੱਸਿਆ ਗਿਆ ਕਿ ਇਸ ਸਮਰ ਕੈਂਪ ਵਿੱਚ ਵਿਦਿਆਰਥੀਆਂ ਨੂੰ ਵਿਦਆਉਟ ਹੀਟ ਅਤੇ ਵਿੱਦ ਹੀਟ ਖਾਨ ਪੀਨ ਦੀਆਂ ਆਈਟਮਾਂ ਬਣਾਉਣੀਆਂ ਸਿਖਾਈਆਂ ਜਾਣਗੀਆਂ ।ਇਸ ਨਾਲ ਵਿਦਿਆਰਥੀ ਘਰ ਵਿੱਚ ਆਪਣੀ ਮਾਤਾ ਨਾਲ ਰਸੋਈ ਵਿੱਚ ਮਦਦ ਕਰ ਸਕਦੇ ਹਨ ।ਬੀ.ਬੀ.ਐਸ ਸੰਸਥਾਵਾਂ ਦੀ ਮੈਨੇਜਮੈਂਟ ਦੀ ਹਮੇਸ਼ਾ ਇਹ ਸੋਚ ਰਹਿੰਦੀ ਹੈ ਕਿ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋਵੇ ਅਤੇ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀ ਹਰ ਪੱਖੋਂ ਕਾਮਯਾਬ ਹੋ ਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕਰ ਸਕਣ ।