Latest News & Updates

ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਅਤੇ ਹਾਊਸ ਕਪਤਾਨਾਂ ਨੂੰ ਕੀਤਾ ਗਿਆ ਸਨਮਾਨਿਤ

ਜ਼ਿਲ੍ਹਾ ਮੋਗਾ ਦੀਆਂ ਨਾਮਵਰ,ਮਾਣਮੱਤੀ ਅਤੇ ਅਗਾਂਹਵਧੂ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਗਰੁੱਪ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਪਿੰਡ-ਚੰਦਨਵਾਂ, ਤਹਿਸੀਲ-ਬਾਘਾਪੁਰਾਣਾ ਅਤੇ ਜ਼ਿਲ੍ਹਾ-ਮੋਗਾ ਵਿਖੇ ਸਕੂਲ ਅਤੇ ਹਾਊਸ ਕਪਤਾਨਾਂ ਨੂੰ ਸਕੂਲ ਮੈਨੇਜਮੈਂਟ ਅਤੇ ਮੁੱਖ ਅਧਿਆਪਕਾ ਵੱਲ਼ੋਂ ਸਾਂਝੇ ਤੌਰ ਤੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਗੱਲਬਾਤ ਕਰਦੇ ਹੋਏ ਸਕੂਲ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਵੱਲੋਂ ਦੱਸਿਆ ਗਿਆ ਕਿ ਬੀ.ਬੀ.ਐਸ ਚੰਦਨਵਾਂ ਵਿਖੇ ਕੁੱਲ ਚਾਰ ਹਾਊਸ ਹਨ ਜਿਹਨਾਂ ਦੇ ਨਾਂ ਰੈਡ, ਯੈਲੋ, ਗ੍ਰੀਨ ਅਤੇ ਬਲੂ ਹਾਊਸ ਹਨ । ਇਹਨਾਂ ਹਾਊਸਾਂ ਦੇ ਦੋ ਵਿੰਗ-ਜੂਨੀਅਰ ਅਤੇ ਸੀਨੀਅਰ ਹਨ ।ਸਕੂਲ ਕਪਤਾਨ ਗੁਰਨੂਰ ਸਿੰਘ (10ਵੀਂ ਜਮਾਤ)ਅਤੇ ਹਰਪ੍ਰੀਤ ਕੌਰ(10+2 ਜਮਾਤ) ਨੂੰ ਸਨਮਾਨਿਤ ਕੀਤਾ ਗਿਆ ।ਇਸੇ ਤਰ੍ਹਾਂ ਹਾਊਸ ਕਪਤਾਨਾਂ ਗੁਰਵਿੰਦਰ ਸਿੰਘ ਬਲੂ ਹਾਊਸ(10ਵੀਂ ਜਮਾਤ),ਜਸਮਨਦੀਪ ਕੌਰ ਬਲੂ ਹਾਊਸ (10+1 ਜਮਾਤ),ਰਣਵੀਰ ਸਿੰਘ ਗਿੱਲ ਗ੍ਰੀਨ ਹਾਊਸ(9ਵੀਂ ਜਮਾਤ),ਸੁੱਖਵੀਰ ਕੌਰ ਸਿੱਧੂ ਗ੍ਰੀਨ ਹਾਊਸ (10ਵੀਂ ਜਮਾਤ),ਬਰਜੋਧ ਸਿੰਘ ਯੈਲੋ ਹਾਊਸ (10ਵੀਂ ਜਮਾਤ),ਸਿਮਰਨਪ੍ਰੀਤ ਕੌਰ ਯੈਲੋ ਹਾਊਸ(12ਵੀਂ ਜਮਾਤ), ਦਿੱਲਪ੍ਰੀਤ ਸਿੰਘ ਰੈਡ ਹਾਊਸ(10ਵੀਂ ਜਮਾਤ) ਅਤੇ ਜਸ਼ਨਪ੍ਰੀਤ ਕੌਰ ਰੈਡ ਹਾਊਸ(10ਵੀਂ ਜਮਾਤ) ਨੂੰ ਸਨਮਾਨਿਤ ਕੀਤਾ ਗਿਆ ।ਸਕੂਲ ਕਪਤਾਨ ਅਤੇ ਹਾਊਸ ਕਪਤਾਨ 15 ਅਗਸਤ ਅਤੇ 26 ਜਨਵਰੀ ਨੂੰ ਸਕੂਲ ਵਿੱਚ ਮਾਰਚ ਪਾਸਟ ਦੌਰਾਨ ਅਗਵਾਈ ਕਰਦੇ ਹਨ ।ਉਹਨਾਂ ਅੱਗੇ ਦੱਸਿਆ ਕਿ ਇਹਨਾਂ ਸਕੂਲ ਕੈਪਟਨਜ਼ ਤੇ ਹਾਊਸ ਕੈਪਟਨਜ਼ ਦੀ ਚੋਣ ਕਰਦਿਆਂ ਵਿਦਿਆਰਥੀਆਂ ਦੀ ਸਾਰੇ ਸਾਲ ਦੀ ਰਿਪੋਰਟ, ਵਿਦਿਅਕ ਖੇਤਰ ਦੇ ਨਾਲ-ਨਾਲ ਖੇਡ ਖੇਤਰ ਅਤੇ ਹੋਰ ਅਗਾਂਹਵੱਧੂ ਗਤੀਵਿਧੀਆਂ ਨੂੰ ਮੱਧੇ ਨਜ਼ਰ ਰੱਖਦਿਆਂ ਕੀਤੀ ਜਾਂਦੀ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਕੂਲ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਨੇ ਕਿਹਾ ਕਿ ਇਸ ਤਰਾਂ ਕੈਪਟਨ ਬਣਨ ਤੇ ਉਹਨਾਂ ਵਿੱਚ ਲੀਡਰਸ਼ਿਪ ਦੇ ਗੁਣ ਵੀ ਪੈਦਾ ਹੁੰਦੇ ਹਨ ਜੋ ਕਿ ਉਹਨਾਂ ਦੀ ਜਿੰਦਗੀ ਵਿੱਚ ਅੱਗੇ ਚੱਲ ਕੇ ਸਹਾਈ ਹੁੰਦੇ ਹਨ। ਉਹਨਾਂ ਕਿਹਾ ਕਿ ਸਕੂਲ ਕੈਪਟਨਜ਼ ਅਤੇ ਹਾਊਸ ਕੈਪਟਨਜ਼ ਨੂੰ ਸਨਮਾਨਿਤ ਕਰਦਿਆਂ ਉਹ ਬੜੀ ਹੀ ਖੁਸ਼ੀ ਮਹਿਸੂਸ ਕਰ ਰਹੇ ਹਨ ਕਿਉਂਕਿ ਇਹਨਾਂ ਵਿਦਿਆਰਥੀਆਂ ਨੂੰ ਵੇਖ ਕੇ ਬਾਕੀ ਵਿਦਿਆਰਥੀਆਂ ਨੂੰ ਵੀ ਅੱਗੇ ਆਉਣ ਦੀ ਪ੍ਰੇਰਣਾ ਮਿਲਦੀ ਹੈ।