Latest News & Updates

22 ਜਨਵਰੀ ਨੂੰ ਅਯੁੱਧਿਆ ‘ਚ ਭਗਵਾਨ ਸ਼੍ਰੀ ਰਾਮ ਲੱਲਾ ਦੀ ਮੂਰਤੀ ਦੇ ਪ੍ਰਾਨ ਪ੍ਰਤਿਸ਼ਠਾ ਦੇ ਸੰਬੰਧ ਵਿੱਚ ਪੂਜੀਤ ਅਕਸ਼ਿਤ ਤੇ ਸੱਦਾ ਪੱਤਰ ਡਿਪਟੀ ਕਮਿਸ਼ਨਰ ਅਤੇ ਏ.ਡੀ.ਸੀ. ਨੂੰ ਭੇਂਟ ਕੀਤੇ

22 ਜਨਵਰੀ ਨੂੰ ਅਯੁੱਧਿਆ ਵਿਖੇ ਭਗਵਾਨ ਸ਼੍ਰੀ ਰਾਮ ਲੱਲਾ ਦੀ ਮੂਰਤੀ ਦੀ ਪ੍ਰਾਨ ਪ੍ਰਤਿਸ਼ਠਾ ਦੇ ਮੌਕੇ ਤੇ ਮੋਗਾ ਵਿਕਾਸ ਮੰਚ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ, ਐਡਵੋਕੇਟ ਸੁਨੀਲ ਗਰਗ ਪ੍ਰਧਾਨ ਬਾਰ ਕੌਂਸਲ ਮੋਗਾ, ਪ੍ਰਵੀਨ ਗਰਗ, ਚੇਅਰਮੈਨ ਆਈ.ਐਸ.ਐਫ. ਕਾਲਜ ਮੋਗਾ, ਰਿਸ਼ੂ ਅਗਰਵਾਲ, ਸੰਜੀਵ ਨਰੂਲਾ, ਦੀਪਕ ਕੌੜਾ, ਭਾਵਨਾ ਬਾਂਸਲ ਪ੍ਰਧਾਨ ਮਹਿਲਾ ਵਿੰਗ ਨੇ ਮੋਗਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ ਅਨੀਤਾ ਦਰਸ਼ੀ ਨੂੰ ਪੂਜਿਤ ਅਕਸ਼ਿਤ ਅਤੇ ਸੱਦਾ ਪੱਤਰ ਭੇਂਟ ਕੀਤੇ। ਇਸ ਦੌਰਾਨ ਡਿਪਟੀ ਕਮਿਸ਼ਨਰ ਨਾਲ ਰੱਥ ਯਾਤਰਾ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਰਥ ਯਾਤਰਾ ਵਿੱਚ ਹਾਥੀ, ਘੋੜਾ, ਬੈਂਡ, ਸਜਾਏ ਮੋਟਰਸਾਈਕਲ ਆਦਿ ਦੀ ਪ੍ਰਵਾਨਗੀ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਮੋਗਾ ਵਿਕਾਸ ਮੰਚ ਦੇ ਚੇਅਰਮੈਨ ਨ ਸੰਜੀਵ ਕੁਮਾਰ ਸੈਣੀ ਨੇ ਦੱਸਿਆ ਕਿ 21 ਜਨਵਰੀ ਨੂੰ ਭਾਰਤ ਮਾਤਾ ਮੰਦਿਰ ਤੋਂ 11 ਵਜੇ ਰੱਥ ਯਾਤਰਾ ਸ਼ੁਰੂ ਹੋਵੇਗੀ, ਜੋ ਕਿ ਭਾਰਤ ਮਾਤਾ ਮੰਦਰ ਤੋਂ ਸ਼ੁਰੂ ਹੋ ਕੇ ਪ੍ਰਤਾਪ ਰੋਡ, ਚੈਂਬਰ ਰੋਡ, ਰੇਲਵੇ ਰੋਡ, ਡਾ: ਸ਼ਾਮ ਲਾਲ ਚੌਕ, ਮੇਨ ਬਾਜ਼ਾਰ, ਮਜੈਸਟਿਕ ਰੋਡ, ਦੱਤ ਰੋਡ, ਜੀ.ਟੀ ਰੋਡ, ਕਚਹਿਰੀ ਰੋਡ, ਮੇਨ ਬਾਜ਼ਾਰ, ਦੇਵ ਹੋਟਲ ਚੌਂਕ, ਆਰੀਆ ਸਕੂਲ ਰੋਡ, ਡੀ.ਐਮ.ਕਾਲਜ ਰੋਡ, ਜਵਾਹਰ ਨਗਰ, ਗੀਤਾ ਭਵਨ ਚੌਂਕ ਤੋਂ ਹੁੰਦੇ ਹੋਏ ਗੀਤਾ ਭਵਨ ਮੋਗਾ ਵਿਖੇ ਸਮਾਪਤ ਹੋਵੇਗੀ। ਇਸ ਦੌਰਾਨ ਸ਼ਰਧਾਲੂਆਂ ਨੂੰ ਅਤੁੱਟ ਭੰਡਾਰੇ ਦਾ ਭੋਗ, ਆਰਤੀ ਅਤੇ ਪ੍ਰਸ਼ਾਦ ਵਰਤਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਰੱਥ ਯਾਤਰਾ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸਾਰਿਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਰਥ ਯਾਤਰਾ ਨੂੰ ਲੈ ਕੇ ਮੋਗਾ ਸ਼ਹਿਰ ਵਾਸੀਆਂ ਵਿੱਚ ਭਾਰੀ ਉਤਸ਼ਾਹ ਹੈ। ਇਸ ਮੌਕੇ ਗੀਤਾ ਭਵਨ ਟਰੱਸਟ ਦੇ ਚੇਅਰਮੈਨ ਸੁਨੀਲ ਗਰਗ ਨੇ ਕਿਹਾ ਕਿ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਅਸੀਂ ਰਾਮ ਮੰਦਰ ਦੀ ਉਸਾਰੀ ਦੇ ਗਵਾਹ ਬਣਨ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਜੋ ਲੋਕ ਇਸ ਸਮੇਂ ਦੇ ਗਵਾਹ ਹਨ, ਉਨ੍ਹਾਂ ਨੂੰ ਇਸ ਸੰਦਰਭ ਵਿੱਚ ਜੋ ਵੀ ਕੰਮ ਹੋ ਸਕਦਾ ਹੈ, ਜ਼ਰੂਰ ਕਰਨਾ ਚਾਹੀਦਾ ਹੈ। ਕਿਉਂਕਿ ਸਦੀਆਂ ਤੋਂ ਲਟਕਿਆ ਹੋਇਆ ਇਹ ਕੰਮ ਹੁਣ ਕੁਝ ਹੀ ਦਿਨਾਂ ਵਿਚ ਪੂਰਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੋਗਾ ਵਿਕਾਸ ਮੰਚ ਵੱਲੋਂ ਕੱਢੀ ਜਾ ਰਹੀ ਰੱਥ ਯਾਤਰਾ ਨੂੰ ਲੈ ਕੇ ਮੋਗਾ ਸ਼ਹਿਰ ਵਾਸੀਆਂ ਵਿੱਚ ਭਾਰੀ ਉਤਸ਼ਾਹ ਹੈ।