Latest News & Updates

ਬੀ.ਬੀ.ਐੱਸ. ਇੰਮੀਗ੍ਰੇਸ਼ਨ ਤੇ ਆਇਲੈਟਸ ਸੈਂਟਰ ਨੇ ਲਗਵਾਇਆ ਨਰੇਸ਼ ਕੁਮਾਰੀ ਦਾ ਕੈਨੇਡਾ ਦਾ ਵਿਜ਼ੀਟਰ ਵੀਜ਼ਾ

ਮੋਗਾ ਦੀ ਪ੍ਰਸਿੱਧ ਸੰਸਥਾ ਬੀ.ਬੀ.ਐੱਸ ਇੰਮੀਗ੍ਰੇਸ਼ਨ ਤੇ ਆਇਲੈਟਸ ਸੈਂਟਰ ਜਿਸਨੇ ਬਹੁਤ ਹੀ ਥੋੜੇ ਸਮੇਂ ਵਿੱਚ ਵੀਜ਼ੇ ਦੀਆਂ ਵਧੀਆਂ ਸੇਵਾਵਾਂ ਦੇ ਕੇ ਅਤੇ ਆਇਲੈਟਸ ਅਤੇ ਪੀ.ਟੀ.ਈ. ਦੇ ਵਧੀਆ ਨਤੀਜਿਆਂ ਨਾਲ ਇਲਾਕੇ ਵਿੱਚ ਆਪਣਾ ਨਾਮ ਬਣਾਇਆ ਹੈ, ਇਸ ਲੜੀ ਨੂੰ ਅੱਗੇ ਤੋਰਦਿਆਂ ਸੰਸਥਾ ਨੇ ਨਰੇਸ਼ ਕੁਮਾਰੀ ਦਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰਦੇ ਹੋਏ ਉਹਨਾਂ ਦਾ ਵਿਜ਼ੀਟਰ ਵੀਸਾ ਲਗਵਾ ਕੇ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਜੀ ਨੇ ਦੱਸਿਆ ਕਿ ਸੰਸਥਾ ਦਾ ਸਟਾਫ ਬਹੁਤ ਹੀ ਮਿਹਨਤੀ ਤੇ ਤਜਰਬੇਕਾਰ ਹੈ। ਇਮੀਗ੍ਰੇਸ਼ਨ ਦੀ ਹਰ ਫਾਇਲ ਬੜੀ ਬਾਰੀਕੀ ਨਾਲ ਤੇ ਮਾਹਿਰਾਂ ਦੀ ਸਲਾਹ ਨਾਲ ਤਿਆਰ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਸੰਸਥਾ ਵਿੱਚ ਆਇਲੈਟਸ ਅਤੇ ਪੀ.ਟੀ.ਈ. ਦੀ ਤਿਆਰੀ ਵੀ ਕਰਵਾਈ ਜਾਂਦੀ ਹੈ। ਵਿਦਿਆਰਥੀਆਂ ਲਈ ਹਰ ਕਲਾਸ ਰੂਮ ਵਿੱਚ ਅਤਿ ਆਧੁਨਿਕ ਟੱਚ ਸਕਰੀਨ ਅਤੇ ਪ੍ਰੋਜੈਕਟਰ ਲੱਗੇ ਹੋਏ ਹਨ। ਪੀ.ਟੀ.ਈ. ਲਈ ਹਰ ਵਿਦਿਆਰਥੀ ਨੂੰ ਕੰਪਿਉਟਰ ਮੁਹੱਈਆ ਕਰਵਾਇਆ ਜਾਂਦਾ ਹੈ। ਮੈਡਮ ਨੁਪਿੰਦਰ ਕੌਰ ਨੇ ਨਰੇਸ਼ ਕੁਮਾਰੀ ਨੂੰ ਵੀਜ਼ਾ ਸੋਂਪਦਿਆਂ ਸ਼ੁਭਕਾਮਨਾਵਾਂ ਦਿੱਤੀਆਂ।