Latest News & Updates

ਬਲੂਮਿੰਗ ਬਡਜ਼ ਸਕੂਲ, ਵਿਖੇ ਮੋਗਾ ਜ਼ੋਨ ਖੇਡਾਂ 2022-23 ਦੀ ਸ਼ਾਨਦਾਰ ਸ਼ੁਰੂਆਤ

ਕ੍ਰਿਕੇਟ, ਬੈਡਮਿੰਟਨ ਅਤੇ ਹੈਂਡਬਾਲ ਦੇ ਸਾਰੇ ਗਰੁੱਪਾਂ ਦੇ ਮੁਕਾਬਲਿਆਂ ਦੀ ਮੇਜ਼ਬਾਨੀ ਕਰੇਗਾ ਬੀ.ਬੀ.ਐੱਸ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਅੱਜ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਇੱਕ ਸ਼ਾਨਦਾਰ ਸਮਾਰੋਹ ਜ਼ਰੀਏ ‘ਮੋਗਾ ਜ਼ੋਨ ਖੇਡਾਂ 2022-23’ ਦੀ ਸ਼ੁਰੂਆਤ ਕੀਤੀ ਗਈ। ਇਹਨਾਂ ਖੇਡਾਂ ਦੀ ਸ਼ੁਰੂਆਤ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਅਤੇ ਮੋਗਾ ਜ਼ੋਨ ਸਕੱਤਰ ਸਰਦਾਰ ਕੁਲਵੰਤ ਸਿੰਘ ਕਲਸੀ ਜੀ ਦੁਆਰਾ ਸਕੂਲ ਦੇ ਬੈਡਮਿੰਟਨ ਹਾਲ ਵਿੱਚ ਰਿਬਨ ਕੱਟ ਕੇ ਕੀਤੀ ਗਈ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਜੀ ਨੇ ਆਈਆਂ ਹੋਈਆਂ ਟੀਮਾਂ ਤੇ ਉਹਨਾ ਦੇ ਇੰਚਾਰਜ ਅਧਿਆਪਕਾਂ ਦਾ ਸਵਾਗਤ ਕੀਤਾ ਅਤੇ ਖਿਡਾਰੀਆਂ ਨੂੰ ਖੇਡ ਭਾਵਨਾ ਅਤੇ ਇਮਾਨਦਾਰੀ ਨਾਲ ਖੇਡਣ ਲਈ ਪ੍ਰੇਰਿਤ ਕਰਦਿਆਂ ਸ਼ੁੱਭ ਇੱਛਾਵਾਂ ਦਿੱਤੀਆਂ। ਉਹਨਾਂ ਇਹ ਜਾਣਕਾਰੀ ਵੀ ਸਾਂਝੀ ਕੀਤੀ ਕਿ ਬਲੂਮਿੰਗ ਬਡਜ਼ ਸਕੂਲ ਇਸ ਵਾਰ ਕ੍ਰਿਕਟ ਅੰਡਰ-14, ਅੰਡਰ-17, ਅੰਡਰ-19 (ਲੜਕੇ/ਲੜਕੀਆਂ) ਬੈਡਮਿੰਟਨ ਅੰਡਰ-14, ਅੰਡਰ-17, ਅੰਡਰ-19 (ਲੜਕੇ ਅਤੇ ਲੜਕੀਆਂ), ਹੈਂਡਬਾਲ ਅੰਡਰ-14, ਅੰਡਰ-17, ਅੰਡਰ-19 (ਲੜਕੇ ਅਤੇ ਲੜਕੀਆਂ), ਆਦਿ ਮੁਕਾਬਲਿਆਂ ਦੀ ਮੇਜ਼ਬਾਨੀ ਕਰ ਰਿਹਾ ਹੈ। ਅੱਜ ਪਹਿਲੇ ਦਿਨ ਬੈਡਮਿੰਟਨ ਅਤੇ ਹੈਂਡਬਾਲ ਦੇ ਮੁਕਾਬਲੇ ਹੋਏ ਅਤੇ ਕੱਲ ਨੂੰ ਕ੍ਰਿਕਟ ਦੇ ਮੁਕਾਬਲੇ ਕਰਵਾਏ ਜਾਣਗੇ। ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਇਹ ਵੀ ਦੱਸਿਆ ਕਿ ਬਲੂਮਿੰਗ ਬਡਜ਼ ਸਕੂਲ ਕਈ ਸਾਲਾਂ ਤੋਂ ਇਹਨਾਂ ਖੇਡਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਤੋਂ ਬਾਅਦ ਮੁੱਖ ਮਹਿਮਾਨ ਜ਼ੋਨ ਸਕੱਤਰ ਸ਼੍ਰੀ ਕੁਲਵੰਤ ਸਿੰਘ ਕਲਸੀ ਜੀ ਵੱਲੋਂ ਉੱਚੇਚੇ ਤੌਰ ਤੇ ਬੀ.ਬੀ.ਐੱਸ. ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦਾ ਧੰਨਵਾਦ ਕੀਤਾ ਗਿਆ। ਉਹਨਾਂ ਆਪਣੇ ਸ਼ਬਦਾ ਰਾਹੀਂ ਇਹ ਪ੍ਰਗਟਾਵਾ ਕੀਤਾ ਕੇ ਹਰ ਵਾਰ ਬੀ.ਬੀ.ਐੱਸ. ਸਕੂਲ ਵਿੱਚ ਇਹਨਾਂ ਖੇਡਾਂ ਦਾ ਪ੍ਰਬੰਧ ਬੜ੍ਹੇ ਹੀ ਸੁਚਾਰੂ ਢੰਗ ਨਾਲ ਕੀਤਾ ਜਾਂਦਾ ਹੈ ਅਤੇ ਜ਼ੋਨ ਖੇਡ ਕਮੇਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਪ੍ਰਾਪਤ ਹੁੰਦਾ ਹੈ। ਉਹਨਾਂ ਅੱਗੇ ਦੱਸਿਆ ਕਿ ਬੀ.ਬੀ.ਐੱਸ. ਵਿੱਦਿਅਕ ਸੰਸਥਾ ਜਿਸ ਤਰ੍ਹਾਂ ਖੇਡਾਂ ਨੂੰ ਪ੍ਰੋਤਸਾਹਨ ਪ੍ਰਦਾਨ ਕਰਦੀ ਹੈ ਉਹ ਬੜ੍ਹੀ ਹੀ ਸ਼ਲਾਘਾਯੋਗ ਸੋਚ ਹੈ। ਇਸ ਮੌਕੇ ਸਕੂਲ ਦਾ ਸਪੋਰਟਜ਼ ਸਟਾਫ ਅਤੇ ਜ਼ੋਨ ਖੇਡਾ ਵਿੱਚ ਭਾਗ ਲੈਣ ਵਾਲੇ ਖਿਡਾਰੀ ਵੀ ਮੌਜੂਦ ਸਨ।