ਪੜਾਈ ਦੇ ਨਾਲ-ਨਾਲ ਖੇਡਾਂ ਅਤੇ ਹੋਰ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਅੰਦਰਲੀ ਪ੍ਰਤਿਭਾ ਨੂੰ ਉਭਾਰਨ ਲਈ ਲੋੜੀਂਦੇ ਪਲੇਟਫਾਰਮ ਮਹੁੱਈਆ ਕਰਵਾਉਣ ਵਾਲੀ ਮਾਲਵੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ 19 ਦਸੰਬਰ ਨੂੰ ਹੋ ਰਹੀਆਂ 15ਵੀਆਂ ਬੀ.ਬੀ.ਐੱਸ ਖੇਡਾਂ ਦੇ ਮੈਡਲ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ, ਜੁਆਂਇੰਟ ਡਾਇਰੈਕਟਰ ਨਤਾਸ਼ਾ ਸੈਣੀ ਅਤੇ ਸਕੂਲ ਪ੍ਰਿੰਸੀਪਲ ਡਾ: ਹਮੀਲੀਆ ਰਾਣੀ ਦੀ ਮੋਜੂਦਗੀ ਵਿੱਚ ਸਕੂਲ ਕਪਤਾਨਾਂ ਅਤੇ ਹਾਉਸ ਕਪਤਾਨਾਂ ਵੱਲੋਂ ਸਾਂਝੇ ਤੌਰ ਤੇ ਰਿਲੀਜ਼ ਕੀਤੇ ਗਏ। ਇਹਨਾਂ ਸਲਾਨਾ ਖੇਡਾਂ ਸਬੰਧੀ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਨੇ ਦੱਸਿਆ ਕਿ ਖਿਡਾਰੀਆਂ ਲਈ 215 ਗੋਲਡ, 215 ਸਿਲਵਰ ਅਤੇ 215 ਕਾਂਸੇ ਦੇ ਤਗਮੇ ਦਾਅ ‘ਤੇ ਹੋਣਗੇ। ਇਸ ਮੌਕੇ ਸ੍ਰੀ ਸੰਜੀਵ ਕੁਮਾਰ ਸੈਣੀ ਨੇ ਉਚੇਚੇ ਤੌਰ ਤੇ ਇਹਨਾਂ 15ਵੀਆਂ ਬੀ.ਬੀ.ਐੱਸ ਖੇਡਾਂ 2022 ਸਬੰਧਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹਨਾਂ ਖੇਡਾਂ ਦੌਰਾਨ ਸਾਰਾ ਸਾਲ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚੋਂ ਜੇਤੂ ਰਹੇ ਖਿਡਾਰੀਆਂ ਅਤੇ ਵਿਦਿਅਕ ਖੇਤਰ ਵਿੱਚ ਚੰਗੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਥੀਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਆਦਿ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਸਕੁਲ ਵਿੱਚ 38 ਵੱਖ-ਵੱਖ ਇੰਡੋਰ ਅਤੇ ਆਉਟਡੋਰ ਖੇਡਾਂ ਅਤੇ 22 ਦੇ ਕਰੀਬ ਟ੍ਰੈਕ ਤੇ ਫੀਲਡ ਈਵੈਂਟ ਦਾ ਖਾਸ ਪ੍ਰਬੰਧ ਹੈ ਜਿਹਨਾਂ ਵਿੱਚ ਵਿਦਿਆਰਥੀਆ ਕੋਲ 60 ਵਿਕਲਪ ਹਨ ਜਿਹਨਾਂ ਵਿੱਚ ਉਹ ਭਾਗ ਲੈ ਕੇ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਸਕਦੇ ਹਨ। ਇਸ ਉਪਰੰਤ ਸਕੂਲ ਕਪਤਾਨਾਂ ਦੀ ਅਗੁਵਾਈ ਹੇਠ ਸਾਰੇ ਮੋਨਿਟਰਾਂ ਨੂੰ ਨਾਲ ਲੈ ਕੇ ਪੂਰੇ ਬੈਗਪਾਈਪਰ ਬੈਂਡ ਨਾਲ ਸਾਰੀਆਂ ਕਲਾਸਾਂ ਵਿੱਚ ਜਾ ਕੇ ਹਰ ਵਿਦਿਆਰਥੀ ਨੂੰ ਮੈਡਲ ਦਿਖਾਏ ਗਏ ਜਿਸ ਨਾਲ ਉਹਨਾਂ ਅੰਦਰ ਵੀ ਪੂਰਾ ਜੋਸ਼ ਭਰ ਗਿਆ ਅਤੇ ਸਾਰੇ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਹ ਸਲਾਨਾ ਸਮਾਗਮ ਖੇਡਾਂ ਅਤੇ ਕਲਚਰਲ ਐਕਟੀਵਿਟੀਆਂ ਦਾ ਸੁਮੇਲ ਹੁੰਦਾ ਹੈ। ਜਿਸ ਵਿੱਚ ਵਿਦਿਆਰਥੀ ਆਪਣੀ ਰੂਚੀ ਮੁਤਾਬਿਕ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹਨ ਤੇ ਸਾਰੇ ਸਾਲ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਉਹਨਾਂ ਅੱਗੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨਾ ਅਤੇ ਚੰਗਾ ਪਲੇਟਫਾਰਮ ਦੇਣਾ ਹੈ। ਜ਼ਿਕਰਯੋਗ ਹੈ ਕਿ ਮੈਡਲ ਰਿਲੀਜ਼ ਸਮਾਗਮ ਦੌਰਾਨ ਬੱਚਿਆਂ ਵਿੱਚ ਇਹਨਾਂ ਸਲਾਨਾ ਖੇਡਾਂ ਨੂੰ ਲੈ ਕੇ ਭਾਰੀ ਉਤਸ਼ਾਹ ਅਤੇ ਜੋਸ਼ ਵੇਖਣ ਨੂੰ ਮਿਲਿਆ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।