ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਦਾ ਹਿੱਸਾ ਬਲੂਮਿੰਗ ਬਡਜ਼ ਏ.ਬੀ.ਸੀ. ਮੌਨਟੇਸਰੀ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਵਿੱਚ ਬੱਚਿਆਂ ਦੁਆਰਾ ਮੋਰ ਪੰਖ ਅਤੇ ਬੰਸਰੀ ਦੀ ਬਹੁਤ ਸੁੰਦਰ ਰੰਗੋਲੀ ਬਣਾਈ ਗਈ। ਛੋਟੇ-ਛੋਟੇ ਬੱਚੇ ਕ੍ਰਿਸ਼ਨ, ਰਾਧਾ ਅਤੇ ਗੋਪੀਆਂ ਦੇ ਰੂਪ ਵਿੱਚ ਸਜੇ ਹੋਏ ਬਹੁਤ ਹੀ ਸੁੰਦਰ ਲੱਗ ਰਹੇ ਸਨ। ਇਸ ਮੌਕੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਸਾਰੇ ਸਟਾਫ ਅਤੇ ਵਿਦਿਆਰਥੀਆਂ ਨੂੰ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦੀ ਵਧਾਈ ਦਿੱਤੀ। ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ ਅਤੇ ਚੌਕਲੇਟ ਨਾਲ ਬੱਚਿਆਂ ਦਾ ਮੁੰਹ ਮਿੱਠਾ ਕਰਵਾਇਆ ਗਿਆ। ਚੇਅਰਪਰਸਨ ਮੈਡਮ ਨੇ ਬੱਚਿਆਂ ਨੂੰ ਦੱਸਿਆ ਕਿ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਸ਼੍ਰੀ ਕ੍ਰਿਸ਼ਨ ਜੀ ਦੇ ਜਨਮਦਿਨ ਵਜੋ ਮਨਾਈ ਜਾਂਦੀ ਹੈ।ਉਹਨਾਂ ਇਹ ਵੀ ਦੱਸਿਆ ਕਿ ਸ਼੍ਰੀ ਕ੍ਰਿਸ਼ਨ ਬਚਪਨ ਵਿੱਚ ਬੜੇ ਹੀ ਨਟਖਟ ਅਤੇ ਸ਼ਰਾਰਤੀ ਸਨ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੋਨੀਆ ਸ਼ਰਮਾ ਨੇ ਬੱਚਿਆਂ ਨੂੰ ਦੱਸਿਆ ਕਿ ਸਾਨੂੰ ਵੀ ਕ੍ਰਿਸ਼ਨ ਜੀ ਦੀ ਤਰ੍ਹਾਂ ਹਰ ਇੱਕ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਕਦੇ ਵੀ ਕਿਸੇ ਬਾਰੇ ਗਲਤ ਨਹੀਂ ਨਹੀਂ ਬੋਲਣਾ ਚਾਹੀਦਾ। ਉਹਨਾਂ ਬੱਚਿਆਂ ਨੂੰ ਇਹ ਵੀ ਦੱਸਿਆ ਕਿ ਸ਼੍ਰੀ ਕ੍ਰਿਸ਼ਨ ਜੀ ਦੀ ਮਾਤਾ ਦਾ ਨਾਮ ਦੇਵਕੀ ਸੀ ਪਰ ਉਹਨਾਂ ਨੂੰ ਪਾਲਿਆ ਯਸ਼ੋਦਾ ਮਾਤਾ ਨੇ ਸੀ ਜਿਸ ਕਰਕੇ ਸ਼੍ਰੀ ਕ੍ਰਿਸ਼ਨ ਨੂੰ ਯਸ਼ੋਦਾ ਨੰਦਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਭਗਵਾਨ ਵਿਸ਼ਨੂੰ ਨੇ ਸ਼੍ਰੀ ਕ੍ਰਿਸ਼ਨ ਦੇ ਰੂਪ ਵਿੱਚ ਇਸ ਧਰਤੀ ‘ਤੋਂ ਬੁਰਾਈ ਨੂੰ ਖਤਮ ਕਰਨ ਲਈ ਜਨਮ ਲਿਆ ਸੀ ਅਤੇ ਇਸੇ ਲਈ ਪਹਿਲਾਂ ਉਹਨਾਂ ਨੇ ਕੰਸ ਨੂੰ ਮਾਰਿਆ ਅਤੇ ਫਿਰ ਮਹਾਂਭਾਰਤ ਦੇ ਯੁੱਧ ਵਿੱਚ ਪਾਂਡਵਾ ਵੱਲੋਂ ਲੜ੍ਹਦੇ ਹੋਏ ਕੌਰਵਾਂ ਦਾ ਨਾਸ਼ ਕੀਤਾ। ਇਸ ਮੌਕੇ ਸਮੂਹ ਸਕੂਲ ਸਟਾਫ ਤੇ ਵਿਦਿਆਰਥੀ ਮੋਜੂਦ ਸਨ।