Latest News & Updates

ਬਲੂਮਿੰਗ ਬਡਜ਼ ਸਕੂਲ਼ ਮੋਗਾ ਵਿੱਚ ਵਿਦਿਆਰਥੀਆਂ ਨੂੰ ਤਿਰੰਗੇ ਨਾਲ ਸੰਬੰਧਤ ਐਕਟੀਵਿਟੀ ਕਰਵਾਈ

ਤਿਰੰਗੇ ਵਿਚਲਾ ਹਰ ਇੱਕ ਰੰਗ ਸਾਨੂੰ ਇੱਕ ਵਿਸ਼ੇਸ਼ ਸੁਨੇਹਾ ਦਿੰਦਾ ਹੈ : ਸੈਣੀ

ਮੋਗਾ ਸ਼ਰਿਹ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਮੋਗਾ ਵਿੱਚ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਆਜ਼ਾਦੀ ਦੇ 75ਵੇਂ ਸਾਲ ਦੇ ਉਤਸਵ ‘ਅਜ਼ਾਦੀ ਦੇ ਅਮ੍ਰਿਤ ਮਹੋਤਸਵ’ ਮੁਹਿੰਮ ਅਧੀਨ ਅੱਜ ਵਿਦਿਆਰਥੀਆਂ ਨੂੰ ਸਾਡੇ ਰਾਸ਼ਟਰੀ ਝੰਡੇ ‘ਤਿਰੰਗੇ’ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪਹਿਲੀ, ਦੂਸਰੀ ਅਤੇ ਤੀਸਰੀ ਕਲਾਸ ਦੇ ਵਿਦਿਆਰਥੀਆਂ ਵੱਲੋਂ ਇੱਕ ਐਕਟੀਵਿਟੀ ਕੀਤੀ ਗਈ ਜਿਸ ਵਿੱਚ ਬੱਚੇ ਤਿਰੰਗੇ ਝੰਡੇ ਦੇ ਕੇਸਰੀ, ਸਫੇਦ ਅਤੇ ਹਰੇ ਰੰਗ ਦੀ ਪੌਸ਼ਾਕ ਪਹਿਣ ਕੇ ਇੱਕ ਗੋਲ ਚੱਕਰ ਵਿੱਚ ਬੈਠੇ ਅਤੇ ਇੱਕ ਬਹੁਤ ਹੀ ਸੁੰਦਰ ਨਜ਼ਾਰਾ ਪੇਸ਼ ਕੀਤਾ। ਗੋਲ ਚੱਕਰ ਦੀ ਸੱਭ ਤੋਂ ਬਾਹਰ ਵਾਲੀ ਲਾਈਨ ਤੇ ਬੱਚੇ ਹੱਥਾਂ ਵਿੱਚ ਹਰੇ ਰੰਗ ਦੇ ਗੁੱਬਾਰੇ ਲੈ ਕੇ ਬੈਠੇ, ਦੂਸਰੀ ਲਾਈਨ ਤੇ ਬੱਚੇ ਸਫੇਦ ਅਤੇ ਤੀਸਰੀ ਲਾਈਨ ਵਿੱਚ ਬੱਚੇ ਕੇਸਰੀ ਰੰਗ ਦੇ ਗੁੱਬਾਰੇ ਲੈ ਕੇ ਬੈਠੇ ਸਨ। ਇਹ ਤਿੰਨੋ ਹੀ ਰੰਗ ਤਿਰੰਗੇ ਝੰਡੇ ਵਿੱਚ ਸੋਭਦੇ ਹਨ। ਗੋਲ ਚੱਕਰ ਦੇ ਕੇਂਦਰ ਬਿੰਦੂ ਵਿੱਚ ਵਿਦਿਆਰਥੀ ਆਪਣੇ ਹੱਥਾਂ ਵਿੱਚ ਤਿਰੰਗਾ ਫੜ ਕੇ ਖੜ੍ਹੇ ਸਨ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਵਿਦਿਆਰਥੀਆਂ ਨੂੰ ਦੱਸਿਆ ਸਾਡਾ ਤਿਰੰਗਾ ਜਿਸ ਵਿੱਚ ਕੇਸਰੀ, ਸਫੇਦ ਅਤੇ ਹਰੇ ਰੰਗ ਦੀਆਂ ਪੱਟੀਆਂ ਹਨ ਅਤੇ ਵਿੱਚਕਾਰ ਨੀਲੇ ਰੰਗ ਦਾ ਅਸ਼ੋਕ ਚੱਕਰ ਸੋਭਦਾ ਹੈ, ਇਸ ਦੇ ਹਰ ਇੱਕ ਰੰਗ ਦੀ ਆਪਣੀ ਇੱਕ ਮਹਤੱਤਾ ਹੈ। ਉਹਨਾਂ ਅੱਗੇ ਦੱਸਿਆ ਕਿ ਤਿਰੰਗੇ ਵਿੱਚ ਸਭ ਤੋਂ ਉੱਪਰ ਕੇਸਰੀ ਰੰਗ ਹੁੰਦਾ ਹੈ ਜੋ ਕਿ ਬਲੀਦਾਨ ਅਤੇ ਕੁਰਬਾਨੀਆਂ ਦਾ ਪ੍ਰਤੀਕ ਹੈ ਜੋ ਦਰਸਾਉਂਦਾ ਹੈ ਲੱਖਾਂ ਹੀ ਦੇਸ ਭਗਤਾਂ ਨੇ ਆਪਣਾ ਜੀਵਨ ਬਲੀਦਾਨ ਕਰਕੇ ਇਹ ਤਿਰੰਗਾ ਹਾਸਿਲ ਕੀਤਾ ਹੈ। ਤਿਰੰਗੇ ਵਿਚਲਾ ਸਫੇਦ ਰੰਗ ਸ਼ਾਂਤੀ ਅਤੇ ਅਹਿੰਸਾ ਦਾ ਪ੍ਰਤੀਕ ਹੈ ਜੋ ਇਹ ਸੁਨੇਹਾ ਦਿੰਦਾ ਹੈ ਕਿ ਸਾਨੂੰ ਕਿਸੇ ਨਾਲ ਵੀ ਵੈਰ ਭਾਵ ਨਹੀਂ ਰੱਖਣਾ ਚਾਹੀਦਾ। ਤਿਰੰਗੇ ਵਿੱਚ ਸੱਭ ਤੋਂ ਹੇਠਾਂ ਹਰਾ ਰੰਗ ਸੋਭਦਾ ਹੈ ਜੋ ਕਿ ਹਰਿਆਲੀ, ਖੁਸ਼ਹਾਲੀ ਅਤੇ ਤਰੱਕੀ ਦਾ ਪ੍ਰਤੀਕ ਹੈ। ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ ਅਤੇ ਇਸ ਦੇ ਖੇਤਾਂ ਦੀ ਨੁਹਾਰ ਹੀ ਇਸ ਦੀ ਤਰੱਕੀ ਦੀ ਪ੍ਰਤੀਕ ਹੈ। ਤਿਰੰਗੇ ਵਿਚਲਾ ਅਸ਼ੋਕ ਚੱਕਰ ਅਖੰਡਤਾ ਅਤੇ ਸਫਲਤਾ ਨੂੰ ਦਰਸਾਉਂਦਾ ਹੈ। ਇਸ ਤੋਂ ਬਾਅਦ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਬੱਚਿਆਂ ਨੂੰ ਸੁਨੇਹਾ ਦਿੰਦਿਆ ਦੱਸਿਆ ਕਿ ਸਾਡਾ ਰਾਸ਼ਟਰੀ ਝੰਡਾ ਜਿਸ ਨੂੰ ‘ਤਿਰੰਗਾ’ ਬੁਲਾਇਆ ਜਾਂਦਾ ਹੈ ਇਸ ਸਾਡੀ ਭਾਰਤਵਾਸੀਆਂ ਦੀ ਸ਼ਾਨ ਹੈ। ਇਹ ਤਿਰੰਗਾ ਸਾਡੇ ਆਤਮਸਨਮਾਨ ਦਾ ਪ੍ਰਤੀਕ ਹੈ। ਇਹ ਤਿਰੰਗਾ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਦਰਸਾਉਂਦਾ ਹੈ। ਭਾਰਤਵਾਸੀ ਹੋਣ ਦੇ ਨਾਤੇ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਇਸਦਾ ਸਨਮਾਨ ਕਰੀਏ ਅਤੇ ਇਸਦੇ ਸਨਮਾਨ ਵਿੱਚ ਹਮੇਸ਼ਾਂ ਨਤਮਸਤਕ ਰਹੀਏ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।