Latest News & Updates

ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਗਲੋਬਲ ਅੰਬੈਂਸਡਰ ਕੁਲਵੰਤ ਸਿੰਘ ਪ੍ਰਾਇਡ ਆਫ ਪੰਜਾਬ ਖਿਤਾਬ ਨਾਲ ਨਵਾਜ਼ੇ ਗਏ

ਕੁਲਵੰਤ ਸਿੰਘ ਧਾਲੀਵਾਲ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਗਲੋਬਲ ਅੰਬੈਸਡਰ ਹਨ ਜੋ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਕੈਂਸਰ ਨਾਮ ਦੀ ਨਾਮੁਰਾਦ ਬਿਮਾਰੀ ਨੂੰ ਜੜੋਂ ਪੁੱਟਣ ਲਈ ਵਿਸ਼ਵ ਪੱਧਰ ਤੇ ਉਪਰਾਲੇ ਕਰ ਰਹੇ ਹਨ, ਨੂੰ ਅੱਜ ਇਕ ਵਿਸ਼ੇਸ਼ ਸਮਾਰੋਹ ਵਿੱਚ ਜੋ ਕਿ ਬ੍ਰਿਟਾਨਿਕਾ ਸਕੂਲ ਲੁਧਿਆਣਾ ਵਿਖੇ ਹੋਇਆ, ਜਿਸ ਵਿਚ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਆਫ ਪੰਜਾਬ ਨੇ ਉਨ੍ਹਾਂ ਦੀਆਂ ਸੇਵਾਵਾਂ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪ੍ਰਾਈਡ ਆਫ ਪੰਜਾਬ ਨਾਮ ਨਾਲ ਨਵਾਜਿਆ। ਫੈਡਰੇਸ਼ਨ ਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਧੂਰੀ ਨੇ ਸਰਦਾਰ ਕੁਲਵੰਤ ਸਿੰਘ ਧਾਲੀਵਾਲ ਦੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੁਲਵੰਤ ਸਿੰਘ ਧਾਲੀਵਾਲ ਜੋ ਕਿ ਮੋਗਾ ਜ਼ਿਲੇ ਤੋਂ ਹਨ ਤੇ ਹੁਣ ਇੰਗਲੈਂਡ ਵਿੱਚ ਸੈਟਲ ਹਨ ਅਤੇ ਲੰਬੇ ਸਮੇਂ ਤੋ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਪ੍ਰਤੀ ਸਮਰਪਤ ਹੋ ਕੇ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ। ਇਸ ਤੋਂ ਇਲਾਵਾ ਉਹ ਲਗਾਤਾਰ ਲੋਕਾਂ ਨੂੰ ਕੈਂਸਰ ਦੀ ਪਹਿਲੀ ਸਟੇਜ ਤੇ ਹੀ ਫੜਨ ਲਈ ਜਾਂਚ ਮੁਹਇਆ ਕਰਵਾਉਂਦੇ ਹਨ। ਇਸ ਤੋਂ ਇਲਾਵਾ ਕੈਂਸਰ ਤੋਂ ਬਚਣ ਲਈ ਕਈ ਕੁਦਰਤੀ ਉਪਾਅ ਜਿਵੇ ਕਿ ਚਾਹ ਦੀ ਵਰਤੋਂ ਘੱਟ ਕਰੋ, ਸਵੇਰੇ ਗਰਮ ਪਾਣੀ ਪਿਓ, ਸਵੇਰ ਸ਼ਾਮ ਸੈਰ ਕਰੋ ਆਪਣੇ ਸਰੀਰ ਦਾ ਅਲਕਾਲਾਇਨ ਲੈਵਲ ਬੈਲੇਂਸ ਰੱਖੋ ਆਦਿ ਪ੍ਰਤੀ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਇਸ ਸਬੰਧੀ ਪ੍ਰਧਾਨ ਜਗਜੀਤ ਸਿੰਘ ਧੂਰੀ ਨੇ ਕਿਹਾ ਕੇ ਸਰਦਾਰ ਕੁਲਵੰਤ ਸਿੰਘ ਜੀ ਜਿੰਨੇ ਵੀ ਅਪਾਹਜ ਬੱਚੇ ਜੋ ਕਿ ਚੱਲਣ ਫਿਰਨ ਵਿੱਚ ਅਸਮਰਥ ਹਨ, ਉਨ੍ਹਾਂ ਨੂੰ ਫਰੀ ਵੀਲ ਚੇਅਰ ਵੀ ਮੁਹੱਈਆ ਕਰਵਾ ਰਹੇ ਹਨ। ਇਸ ਉਪਰੰਤ ਸਰਦਾਰ ਕੁਲਵੰਤ ਸਿੰਘ ਧਾਲੀਵਾਲ ਨੂੰ ਸਟੇਜ ਉਪਰ ਬੋਲਣ ਲਈ ਸੱਦਾ ਦਿੱਤਾ ਗਿਆ। ਉਹਨਾਂ ਨੂੰ ਐਸਕਾਰਟ ਕਰਕੇ ਸਰਦਾਰ ਦਵਿੰਦਰਪਾਲ ਸਿੰਘ ਰਿੰਪੀ ਅਤੇ ਸੰਜੀਵ ਕੁਮਾਰ ਸੈਣੀ ਸਟੇਜ ਤੇ ਲੈ ਕੇ ਗਏ। ਕੁਲਵੰਤ ਸਿੰਘ ਜੀ ਨੇ ਆਪਣੇ ਸੰਬੋਧਨ ਵਿੱਚ ਬਹੁਤ ਸਾਰੀਆਂ ਕ੍ਰਾਂਤੀਕਾਰੀ ਸੋਚਾਂ ਪ੍ਰਤੀ ਪੂਰੇ ਪੰਜਾਬ ਤੋਂ ਪਹੁੰਚੇ ਐਜੁਕੈਸ਼ਨਿਸਟਾਂ ਨੂੰ ਪ੍ਰੇਰਿਆ। ਉਨ੍ਹਾਂ ਕਿਹਾ ਕੇ ਉਹ ਅਗਰ ਇਕ ਜਿਲੇ ਦੇ ਹਰ ਐਜੁਕੈਸ਼ਨਿਸਟ ਨੂੰ ਆਪਣੇ ਵਿਚਾਰਾਂ ਨਾਲ ਸਹਿਮਤ ਕਰਨ ਵਿਚ ਕਾਮਯਾਬ ਹੋ ਜਾਂਦੇ ਹਨ ਤਾਂ ਸਮਝ ਲਓ ਕੇ ਮੇਰੇ ਵਿਚਾਰਾਂ ਦਾ ਬੂਟਾ ਉਸ ਜ਼ਿਲੇ ਵਿਚ ਲੱਗ ਜਾਏਗਾ ਅਤੇ ਉਹ ਐਜੁਕੈਸ਼ਨਿਸਟ ਆਪਣੇ ਜਿਲ੍ਹੇ ਦੇ ਸਕੂਲਾਂ ਦੇ ਚੇਅਰਮੈਨਾਂ ਨੂੰ ਉਨ੍ਹਾਂ ਦੇ ਵਿਚਾਰਾਂ ਪ੍ਰਤੀ ਜਾਣੂ ਕਰਵਾਏਗਾ ਅਤੇ ਸਕੂਲਾਂ ਦੇ ਚੇਅਰਮੈਨ ਆਪਣੇ ਅਧਿਆਪਕਾਂ, ਕਰਮਚਾਰੀਆਂ ਅਤੇ ਵਿਿਦਆਰਥੀਆਂ ਨਾਲ ਵਿਚਾਰ-ਵਟਾਂਦਰਾ ਕਰਕੇ ਇਸ ਸੋਚ ਨੂੰ ਅੱਗੇ ਵਧਾਏਗਾ। ਉਨ੍ਹਾਂ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਕੀ ਪੰਜਾਬ ਵਿੱਚ ਕੋਈ ਅਜੇਹਾ ਹਸਪਤਾਲ ਹੈ ਜੋ ਕਿ ਗਰੀਬ ਮਰੀਜ਼ਾਂ ਦੀ ਬਿਲਕੁਲ ਫਰੀ ਸੇਵਾ ਕਰ ਰਿਹਾ ਹੋਵੇ। ਉਹਨਾਂ ਅੱਗੇ ਕਿਹਾ ਕਿ ਸਾਨੂੰ ਸਭ ਨੂੰ ਆਪਣੇ ਦਾਨ ਦੀ ਦਿਸ਼ਾ ਬਦਲਣ ਦੀ ਲੋੜ ਹੈ ਤਾਂ ਕਿ ਉਸ ਦਾਨ ਨਾਲ ਚੈਰੀਟੇਬਲ ਹਸਪਤਾਲ ਬਣਾਏ ਜਾ ਸਕਣ ਜਿੱਥੇ ਗਰੀਬ ਮਰੀਜ਼ਾਂ ਨੂੰ ਫਰੀ ਮੈਡੀਕਲ ਸਹਾਇਤਾ ਪ੍ਰਾਪਤ ਹੋ ਸਕੇ। ਉਨ੍ਹਾਂ ਕਿਹਾ ਕਿ ਜੋ ਦਾਨ ਦੇ ਰੂਪ ਵਿਚ ਪੈਸਾ ਦੇ ਸਕਦਾ ਹੈ ਉਹ ਪੈਸਾ ਦੇਵੇ ਅਤੇ ਜੋ ਮੈਡੀਕਲ ਵਰਕਰ ਹਨ ਭਾਵੇਂ ਉਹ ਡਾਕਟਰ ਹਨ, ਕੰਪਾਉਡਰ ਜਾਂ ਨਰਸਾਂ ਹਨ, ਚਾਹੇ ਹੋਰ ਵੀ ਕਿਸੇ ਤਰ੍ਹਾਂ ਦਾ ਮੈਡੀਕਲ ਸਟਾਫ ਹੋਵੇ, ਉਹ ਆਪਣਾ ਸਮਾਂ ਆਪਣੀ ਡਿਊਟੀ ਦੇ ਰੂਪ ਵਿਚ ਮਨੁੱਖਤਾ ਲਈ ਲਗਾ ਸਕਦੇ ਹਨ। ਉਹਨਾਂ ਨੇ ਵਰਲਡ ਮੈਡਿਕਲ ਕਾਉਂਸਲ ਦੇ ਅੰਕੜੇ ਸਾਂਝੇ ਕਰਦੇ ਹੋਏ ਕਿਹਾ ਕਿ ਇੰਗਲੈਂਡ ਵਿੱਚ ਪ੍ਰੈਕਟਿਸ ਕਰਦੇ ਬਹੁਤੇ ਡਾਕਟਰ ਭਾਰਤੀ ਮੂਲ ਦੇ ਹਨ। ਉਨ੍ਹਾਂ ਦੱਸਿਆ ਕਿ ਅਮਰੀਕਾ ਵਿੱਚ ਵੀ ਬਹੁਤ ਸਾਰੇ ਡਾਕਟਰ ਭਾਰਤੀ ਮੂਲ ਦੇ ਹਨ। ਇਸ ਕਰਕੇ ਮੈਂ ਤੁਹਾਨੂੰ ਸਾਰੇ ਐਜ਼ੂਕੇਸ਼ਨਿਟਾਂ ਨੂੰ ਅਪੀਲ ਕਰਦਾ ਹਾਂ ਕਿ ਸਾਰੇ ਰਲ ਕੇ ਹੰਭਲਾ ਮਾਰੋ ਤੇ ਲੋਕਾਂ ਨੂੰ ਜਾਗਰੂਕ ਕਰੋ। ਤਾਂ ਜੋ ਅਸੀਂ ਕੈਂਸਰ ਰੂਪੀ ਮਹਾਂਮਾਰੀ ਦਾ ਧਰਤੀ ਤੋਂ ਖਾਤਮਾ ਕਰ ਸਕੀਏ। ਇਸ ਉਪਰੰਤ ਸਰਦਾਰ ਜਗਜੀਤ ਸਿੰਘ ਧੂਰੀ ਨੇ ਪ੍ਰਾਈਡ ਆਫ ਪੰਜਾਬ ਦਾ ਮਮੈਂਟੋ ਲੈਟਰ ਸੰਜੀਵ ਕੁਮਾਰ ਸੈਣੀ ਦੇ ਸਪੁਰਦ ਕੀਤਾ ਤੇ ਉਨ੍ਹਾਂ ਨੂੰ ਇਹ ਲੈਟਰ ਪੜ੍ਹਨ ਲਈ ਕਿਹਾ। ਜਿਸ ਦੀ ਸ਼ਬਦਾਵਲੀ ਇਸ ਪ੍ਰਕਾਰ ਹੈ: ਗਲੋਬਲ ਅੰਬੈਸਡਰ ਆਫ ਵਰਲਡ ਕੈਂਸਰ ਕੇਅਰ ਸੁਸਾਇਟੀ ਨੂੰ ਉਹਨਾਂ ਦੀਆਂ ਸੇਹਤ ਸਿੱਖਿਆ ਦੇ ਖੇਤਰ ਵਿੱਚ ਮਹਾਨ ਸੇਵਾਵਾਂ ਬਦਲੇ ਸਨਮਾਨਿਤ ਕਰਦੇ ਹੋਏ ਬਹੁਤ ਮਾਣ ਮਹਿਸੂਸ ਕਰ ਰਹੇ ਹਨ। ਫੈਡਰੇਸ਼ਨ ਆਫ ਪ੍ਰਾਇਵੇਟ ਸਕੂਲਜ਼ ਤੇ ਐਸੋਸਿਏਸ਼ਨਜ਼ ਆਫ ਪੰਜਾਬ ਦੇ ਸਮੂਹ ਮੈਂਬਰ ਤੇ ਸਕੂਲਾਂ ਦੀਆ ਪ੍ਰਬੰਧਕ ਕਮੇਟੀਆਂ ਉਹਨਾਂ ਨੂੰ ਪੰਜਾਬ ਦਾ ਮਾਣ ਪ੍ਰਾਈਡ ਆਫ ਪੰਜਾਬ ਦਾ ਖਿਤਾਬ ਦਿੰਦੀਆਂ ਹਨ। ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਚੰਗੀ ਸੇਹਤ ਬਖਸ਼ੇ ਤੇ ਉਹ ਇਸੇ ਤਰ੍ਹਾਂ ਹੀ ਪੂਰੇ ਸੰਸਾਰ ਵਿੱਚ ਆਪਣੀਆ ਸੇਵਾਵਾਂ ਨਿਭਾਉਂਦੇ ਰਹਿਣ।