Latest News & Updates

ਫੈਪ ਜ਼ਿਲਾ ਮੋਗਾ ਨੇ ਐਮ.ਐਲ.ਏ ਮੈਡਮ ਅਮਨ ਅਰੋੜਾ ਨੂੰ ਦਿੱਤਾ ਮੈਮੋਰਿੰਡਮ

ਪ੍ਰਾਈਵੇਟ ਸਕੂਲਾਂ ਦੇ ਵਿਰੁੱਧ ਹੋ ਰਹੇ ਝੂਠੇ ਪ੍ਰਚਾਰ ਪ੍ਰਤੀ ਜਾਣੂ ਕਰਵਾਇਆ

ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਦੀ ਮੋਗਾ ਇਕਾਈ ਵੱਲੋਂ ਹਲਕਾ ਮੋਗਾ ਦੇ ਵਿਧਾਇਕ ਸ਼ੀ੍ਰ ਮਤੀ ਅਮਨ ਅਰੋੜਾ ਨੂੰ ਇੱਕ ਮੈਮੋਰੰਡਮ ਦਿੱਤਾ। ਇਸਦਾ ਮੁੱਖ ਮੰਤਵ ਪ੍ਰਾਈਵੇਟ ਸਕੂਲਾਂ ਪ੍ਰਤੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਸੀ। ਜਿਸਦਾ ਫੈਡਰੇਸ਼ਨ ਪੰਜਾਬ ਨੇ ਸੰਗਿਆਨ ਲੈਂਦੇ ਹੋਏ ਸਮੁੱਚੇ ਪੰਜਾਬ ਵਿੱਚ ਸਾਰੇ ਜਿਲ੍ਹਾ ਇਕਾਈਆਂ ਨੂੰ ਹਦਾਇਤ ਕੀਤੀ ਕਿ ਆਪਣੇ-ਆਪਣੇ ਜਿਲ੍ਹੇ ਵਿੱਚ ਪੈਂਦੇ ਸਾਰੇ ਐਮ.ਐਲ.ਏ. ਸਾਹਿਬਾਨ ਨੂੰ ਇਸ ਹੋ ਰਹੇ ਗਲਤ ਪ੍ਰਚਾਰ ਬਾਰੇ ਜਾਣੂ ਕਰਵਾਇਆ ਜਾਵੇ। ਇਸੇ ਤਰਾਂ੍ਹ ਦਾ ਇੱਕ ਮੈਮੋਰੰਡਮ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਨੂੰ ਵੀ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲਾ ਇਕਾਈ ਦੇ ਨੁਮਾਇੰਦੇ ਕੁਲਵੰਤ ਸਿੰਘ ਦਾਨੀ, ਸੰਜੀਵ ਕੁਮਾਰ ਸੈਣੀ, ਦਵਿੰਦਰ ਪਾਲ ਸਿੰਘ ਰਿੰਪੀ ਨੇ ਕਿਹਾ ਕਿ ਇਹ ਮੈਮੋਰੰਡਮ ਪ੍ਰਾਈਵੇਟ ਸਕੂਲਾਂ ਦੇ ਕੰਮਕਾਜਾਂ ਦੀ ਤਸਵੀਰ ਹੈ। ਕਿਉਂਕਿ ਪਿਛਲੇ ਕਈ ਸਮੇਂ ਤੋਂ ਪ੍ਰਾਈਵੇਟ ਸਕੂਲ ਸਰਕਾਰ ਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰ ਰਹੇ ਹਨ ਅਤੇ ਸਮਾਜ ਵਿੱਚ ਸਿੱਖਿਆ ਦਾ ਪ੍ਰਸਾਰ ਕਰ ਰਹੇ ਹਨ। ਕੋਵਿਡ ਦੀ ਮਹਾਂਮਾਰੀ ਦੇ ਦੌਰਾਨ ਵੀ ਪ੍ਰਾਈਵੇਟ ਸਕੂਲਾਂ ਨੇ ਜਿੱਥੇ ਆਨ ਲਾਈਨ ਸਿੱਖਿਆ ਦਾ ਪ੍ਰਸਾਰ ਕੀਤਾ ਉੱਥੇ ਹੀ ਇਸ ਮਹਾਂਮਾਰੀ ਦੌਰਾਨ ਸਰਕਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਹੇ। ਉਹਨਾਂ ਅੱਗੇ ਕਿਹਾ ਕਿ ਪ੍ਰਾਈਵੇਟ ਸਕੂਲ ਚਾਹੇ ਫੀਸਾਂ ਦਾ ਵਿਸ਼ਾ ਹੋਵੇ ਜਾਂ ਆਰ.ਟੀ.ਈ ਐਕਟ ਦਾ ਮਸਲਾ ਹੋਵੇ ਪ੍ਰਾਈਵੇਟ ਸਕੂਲ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਕੰਮ ਕਰਦੇ ਹਨ ਅਤੇ ਉਹਨਾਂ ਨੂੰ ਮੌਜੂਦਾ ਸਰਕਾਰ ਤੋਂ ਬੜੀਆਂ ਉਮੀਦਾਂ ਹਨ। ਇਸ ਸੰਬੰਧੀ ਜ਼ਿਲਾ ਮੋਗਾ ਦੇ ਵਿਧਾਇਕ ਮੈਡਮ ਅਮਨ ਅਰੌੜਾ ਨੇ ਗਿਆਪਨ ਲੈਂਦੇ ਹੋਏ ਕਿਹਾ ਕਿ ਉਹ ਵੀ ਇਸ ਸਮਾਜ ਦਾ ਹਿੱਸਾ ਹਨ ਅਤੇ ਉਹ ਲੋਕਾਂ, ਮਾਪਿਆਂ ਤੇ ਸਕੂਲਾਂ ਦੀਆਂ ਲੋੜਾਂ ਤੋਂ ਭਲੀ-ਭਾਂਤੀ ਜਾਣੂ ਹਨ ਤੇ ਉਹਨਾਂ ਕਿਹਾ ਕਿ ਉਹ ਕੋਸ਼ਿਸ ਕਰਨਗੇ ਕਿ ਸਮਾਜ ਦੇ ਕਿਸੇ ਵੀ ਵਰਗ ਨੂੰ ਕੋਈ ਔਕੜ ਨਾ ਆਵੇ ਤੇ ਸਾਰੇ ਕੰਮ ਸੁਚਾਰੂ ਢੰਗ ਨਾਲ ਚੱਲਦੇ ਰਹਿਣ ਇਸ ਸਬੰਧੀ ਜਿਲਾ੍ਹ ਮੋਗਾ ਇਕਾਈ ਨੇ ਮੋਗਾ ਐਮ. ਐਲ. ਏ. ਸਾਹਿਬਾਂ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਆਪਣਾ ਕੀਮਤੀ ਸਮਾਂ ਦੇਣ ਲਈ ਧੰਨਵਾਦ ਵੀ ਕੀਤਾ। ਮੈਮੋਰਿੰਡਮ ਦੇਣ ਸਮੇਂ ਜਿਲਾ੍ਹ ਮੋਗਾ ਇਕਾਈ ਦੇ ਮੈਂਬਰ ਪ੍ਰਵੀਨ ਕੁਮਾਰ ਗਰਗ, ਸੁਨੀਲ ਗਰਗ, ਸ੍ਰੀ ਵਾਸੂ ਜੀ ਤੇ ਜਸਵੰਤ ਸਿੰਘ ਦਾਨੀ ਹਾਜ਼ਰ ਸਨ।