ਜ਼ਿਲ੍ਹਾ ਮੋਗਾ ਦੀਆਂ ਸਿਰਮੌਰ ਸਿੱਖਿਅਕ ਸੰਸਥਾਵਾਂ ਬਲੂਮਿੰਗ ਬੱਡਜ਼ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਗਰੁੱਪ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ਼ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਪਿੰਡ-ਚੰਦਨਵਾਂ, ਤਹਿਸੀਲ-ਬਾਘਾਪੁਰਾਣਾ ਅਤੇ ਜ਼ਿਲ੍ਹਾ-ਮੋਗਾ ਵਿਖੇ ਚੱਲ ਰਹੇ 10 ਦਿਵਸੀ ਸਮਰ ਕੈਂਪ ਦਾ ਤੀਜਾ ਦਿਨ ਕੂਕਿੰਗ ਅਤੇ ਵਾਤਾਵਰਨ ਦਿਵਸ ਦੇ ਨਾਂ ਰਿਹਾ । ਇਸ ਮੌਕੇ ਸਕੂਲ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਵੱਲੋਂ ਦੱਸਿਆ ਗਿਆ ਕਿ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਦੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਦੀ ਅਗਾਂਹਵਧੂ ਸੋਚ ਹੈ ਕਿ ਉਹਨਾਂ ਦੀਆਂ ਸੰਸਥਾਵਾਂ ਵਿੱਚੋਂ ਪੜਿਆ ਹਰ ਵਿਦਿਆਰਥੀ ਜ਼ਿੰਦਗੀ ਦੇ ਹਰ ਪਹਿਲੂ ਤੇ ਕਾਮਯਾਬ ਰਹੇ, ਜਿਸ ਕਾਰਨ ਸਕੂਲ ਵਿਖੇ ਸਮਰ ਕੈਂਪ ਚੱਲ਼ ਰਿਹਾ ਹੈ । ਸਮਰ ਕੈਂਪ 2022 ਵਿੱਚ ਵਿਦਿਆਰਥੀਆਂ ਨੂੰ ਕੂਕਿੰਗ ਦੇ ਟਿਪਸ ਮੈਡਮ ਜਯੋਤੀ ਬਾਂਸਲ ਅਤੇ ਮੈਡਮ ਸੁਖਜੀਤ ਕੌਰ ਵੱਲੋਂ ਦਿੱਤੇ ਜਾ ਰਹੇ ਹਨ , ਅੱਜ ਵਿਦਿਆਰਥੀਆਂ ਨੂੰ ਫਰੂਟ ਕ੍ਰੀਮ ਤਿਆਰ ਕਰਨੀ ਸਿਖਾਈ ਗਈ । ਇਸ ਦੇ ਨਾਲ ਨਾਲ ਸਮੂਹ ਵਿਦਿਆਰਥੀਆਂ ਵੱਲੋਂ ਸਕੂਲ ਕੈਂਪਸ ਵਿਖੇ ਵਾਤਾਵਰਨ ਦਿਵਸ ਵੀ ਮਨਾਇਆ ਗਿਆ । ਸਕੂਲ ਦੀ ਗਰਾਊਂਡ ਵਿੱਚ ਵਿਦਿਆਰਥੀਆਂ ਵੱਲੋਂ ਪੌਦੇ ਲਗਾਏ ਗਏ ।ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਵੱਲੋਂ ਦੱਸਿਆ ਗਿਆ ਕਿ ਇਸ ਸਾਲ ਵਿਸ਼ਵ ਵਾਤਾਵਰਨ ਦਿਵਸ”ਓਨਲੀ ਵਨ ਅਰਥ”ਥੀਮ ਅਧੀਨ ਮਨਾਇਆ ਜਾ ਰਿਹਾ ਹੈ । ਇਸ ਸਾਲ ਵਾਤਾਵਰਨ ਦਿਵਸ ਦਾ ਸਵੀਡਨ ਵਿਖੇ ਆਯੋਜਨ ਕੀਤਾ ਜਾ ਰਿਹਾ ਹੈ ।ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਰੋਜ਼ ਵੱਧ ਰਹੇ ਹਵਾ ਪ੍ਰਦੂਸ਼ਣ,ਜਲ ਪ੍ਰਦੂਸ਼ਣ,ਗਲੋਬਲ ਵਾਰਮਿੰਗ ਆਦਿ ਪ੍ਰਤੀ ਜਾਗਰੂਕ ਕਰਨਾ ਹੈ । ਸਾਨੂੰ “ਹਰ ਮਨੁੱਖ ਲਾਵੇ ਇੱਕ ਰੁੱਖ” ਦੇ ਨਾਅਰੇ ਤੇ ਚੱਲਣਾ ਚਾਹੀਦਾ ਹੈ । ਇਸ ਮੌਕੇ ਸਮੂਹ ਸਕੂਲ ਸਟਾਫ ਹਾਜ਼ਰ ਸੀ ।