ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਅੱਜ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਜਿਸ ਦੋਰਾਨ ਵਿਦਿਆਰਥੀਆਂ ਵੱਲੋਂ ਸਕੂਲ ਵਿੱਚ ਬੂਟੇ ਲਗਾ ਕੇ ਉਹਨਾਂ ਦੀ ਦੇਖਭਾਲ ਕਰਨ ਦਾ ਪ੍ਰਣ ਲਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਕਿਹਾ ਕਿ ਵਿਸ਼ਵ ਵਾਤਾਵਰਨ ਦਿਵਸ ਹਰ ਸਾਲ 5 ਜੁੂਨ ਨੂੰ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ। ਕਿਉਂਕਿ ਅੱਜ ਸਮੇਂ ਦੀ ਲੋੜ ਅਨੁਸਾਰ ਤੇ ਡਿਵੈਲਪਮੈਂਟ ਦੇ ਨਾਂਅ ਤੇ ਵੱਡੇ ਹਾਈਵੇ ਤੇ ਪੁੱਲ ਬਣਾਏ ਜਾ ਰਹੇ ਹਨ ਜਿਸ ਕਾਰਨ ਲੱਖਾਂ ਰੁੱਖ ਕੱਟੇ ਜਾਂਦੇ ਹਨ ਪਰ ਉਹਨਾਂ ਦੀ ਭਰਪਾਈ ਤਾਂ ਨਹੀਂ ਕੀਤੀ ਜਾ ਸਕਦੀ ਪਰ ਹਰ ਇਨਸਾਨ ਇੱਕ-ਇੱਕ ਰੁੱਖ ਵੀ ਲਗਾਵੇ ਤਾਂ ਵਾਤਾਵਰਨ ਨੂੰ ਬਚਾਇਆ ਜਾ ਸਕਦਾ ਹੈ। ਇਸ ਦੇ ਤਹਿਤ ਹੀ ਅੱਜ ਸਕੂਲ ਵਿੱਚ ਹਰ ਕਲਾਸ ਨੂੰ ਇੱਕ ਰੁੱਖ ਲਗਾਉਣ ਲਈ ਬੂਟੇ ਵੰਡੇ ਗਏ ਤੇ ਸਕੂਲ ਦੀ ਗਰਾਉਂਡ ਵਿੱਚ ਬੂਟੇ ਲਗਾਏ ਗਏ। ਜ਼ਿਕਰਯੋਗ ਹੈ ਕਿ ਬੀ.ਬੀ.ਐੱਸ ਗਰੁੱਪ ਵੱਲੋਂ ਪਿਛਲੇ ਸਾਲ ਵੀ ਵਾਤਾਵਰਨ ਦਿਵਸ ਮੌਕੇ ਲਗਭਗ 1100 ਤੋਂ ਵੱਧ ਬੂਟੇ ਲਗਾਏ ਗਏ ਤੇ ਪੂਰਾ ਸਾਲ ਉਹਨਾਂ ਦੀ ਦੇਖਭਾਲ ਵੀ ਕੀਤੀ ਗਈ। ਉਹਨਾਂ ਵਿੱਚੋਂ ਬਹੁਤ ਸਾਰੇ ਬੂਟੇ ਰੁੱਖ ਬਣਦੇ ਜਾ ਰਹੇ ਹਨ। ਇਸ ਦੋਰਾਨ ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀ ਜਿੰਦਗੀ ਵਿੱਚ ਇੱਕ ਰੁੱਖ ਜ਼ਰੂਰ ਲਗਾਉਣ ਤੇ ਹੋਰਾਂ ਨੂੰ ਰੁੱਖ ਲਗਾਉਣ ਲਈ ਤੇ ਉਸਦੀ ਦੇਖਭਾਲ ਕਰਨ ਲਈ ਜਾਗਰੁਕ ਕਰਨ। ਕਿਉਂਕਿ ਸਿਰਫ ਬੂਟੇ ਲਗਾਉਣ ਨਾਲ ਇਹ ਸਮੱਸਿਆ ਹੱਲ ਨਹੀਂ ਹੋਣੀ ਸਗੋਂ ਲਗਾਏ ਹੋਏ ਬੂਟਿਆਂ ਦੀ ਦੇਖਭਾਲ ਕਰਨਾ ਹੀ ਸਹੀ ਅਰਥਾਂ ਵਿੱਚ ਵਾਤਾਵਰਨ ਨੂੰ ਬਚਾਉਣਾ ਹੈ। ਹਰ ਸਾਲ ਵਾਤਾਵਰਨ ਦਿਵਸ ਕਿਸੇ ਥੀਮ ਦੇ ਤਹਿਤ ਹੀ ਮਨਾਇਆ ਜਾਂਦਾ ਹੈ, ਇਸ ਸਾਲ ਦੀ ਥੀਮ ਹੈ ਸਿਰਫ ਇੱਕ ਧਰਤੀ: ਭਾਵ ਸਾਡੇ ਕੋਲ ਇਸ ਦੁਨੀਆ ਤੇ ਜਿਉਣ ਲਈ ਸਿਰਫ ਇੱਕ ਧਰਤੀ ਹੈ ਤੇ ਸਾਡੀ ਸਭ ਦੀ ਜਿੰਮੇਵਾਰੀ ਬਣਦੀ ਹੈ ਕਿ ਇਸ ਨੂੰ ਸਾਂਭਿਆ ਜਾਵੇ। ਸਕੂਲ ਵਿੱਚ ਵਾਤਾਵਰਨ ਦਿਵਸ ਨਾਲ ਸੰਬੰਧਤ ਡਰਾਇੰਗ ਮੁਕਾਬਲੇ ਵੀ ਕਰਵਾਏ ਗਏ। ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੁਦਰਤ ਦਾ ਇਹ ਸਖਤ ਸ਼ੰਦੇਸ ਹੈ ਕਿ ਆਪਣੇ ਵਾਤਾਵਰਨ ਨੂੰ ਸੰਭਾਲ ਲਉ ਨਹੀਂ ਤਾਂ ਆਉਣ ਵਾਲੀ ਪੀੜੀ ਸਾਨੂੰ ਕਦੇ ਵੀ ਮਾਫ ਨਹੀਂ ਕਰੇਗੀ। ਉਹਨਾਂ ਸ਼ੰਦੇਸ ਦਿੰਦਿਆਂ ਅੱਗੇ ਕਿਹਾ ਕਿ ਮਨੁੱਖ ਨੂੰ ਜਿਉਂਦੇ ਰਹਿਣ ਲਈ ਆਕਸੀਜਨ ਦੀ ਬਹੁਤ ਲੋੜ ਹੁੰਦੀ ਹੈ ਤੇ ਪੇੜ-ਪੌਦੇ ਹੀ ਆਕਸੀਜਨ ਦਾ ਵਾਤਾਵਰਨ ਵਿੱਚ ਮੁੱਖ ਜ਼ਰੀਆ ਹਨ। ਰੁੱਖ ਲਗਾਉਣ ਲੱਗਿਆਂ ਕੁਝ ਕੁ ਹੀ ਮਿੰਟਾਂ ਦਾ ਸਮਾਂ ਲੱਗਦਾ ਹੈ ਪਰ ਜਦੋਂ ਰੁੱਖ ਵੱਧ ਫੁੱਲ ਜਾਂਦਾ ਹੈ ਤਾਂ ਜਿੰਨੀ ਦੇਰ ਉਹ ਧਰਤੀ ਤੇ ਖੜਾ ਰਹਿੰਦਾ ਹੈ ਉਹਨੀ ਦੇਰ ਉਹ ਸਾਨੂੰ ਆਕਸੀਜਨ ਦਿੰਦਾ ਰਹਿੰਦਾ ਹੈ। ਉਹਨਾਂ ਕਿਹਾ ਕਿ ਜਿੰਨੀ ਆਕਸੀਜਨ ਸਾਨੂੰ ਇੱਕ ਦਰੱਖਤ ਦਿੰਦਾ ਹੈ ਜੇ ਉਹਨੀ ਹੀ ਆਕਸੀਜਨ ਦਾ ਪਲਾਂਟ ਲਗਾਉਣਾ ਹੋਵੇ ਤਾਂ ਕਰੋੜਾਂ ਦਾ ਖਰਚ ਆਉਂਦਾ ਹੈ। ਉਹਨਾਂ ਨੇ ਅੰਤ ਵਿੱਚ ਇਹੀ ਨਾਅਰਾ ਦਿੱਤਾ ਕਿ ਸਾਡੇ ਕੋਲ ਇੱਕ ਹੀ ਧਰਤੀ ਹੈ ਚਲੋ ਇਸਦੀ ਸੰਭਾਲ ਕਰੀਏ। ਇਸਦੀ ਸੰਭਾਲ ਵੱਧ ਤੋਂ ਵੱਧ ਰੁਖ ਲਗਾ ਕੇ ਹੀ ਕੀਤੀ ਜਾ ਸਕਦੀ ਹੈ।