Latest News & Updates

ਬਲੂਮਿੰਗ ਬਡਜ਼ ਏ.ਬੀ.ਸੀ. ਮੌਨਟੇਂਸਟਰੀ ਸਕੂਲ ਵਿੱਚ ਉਤਸ਼ਾਹ ਤੇ ਉੇਮੰਗ ਨਾਲ ਮਨਾਇਆ “ਦੁਸਹਿਰਾ”

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਦਾ ਹਿੱਸਾ ਬਲੂਮਿੰਗ ਬਡਜ਼ ਏ.ਬੀ.ਸੀ. ਮੌਨਟੇਂਸਰੀ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਨੰਨ੍ਹੇ-ਮੁੰਨ੍ਹੈ ਬੱਚਿਆਂ ਵੱਲੋਂ ਦੁਸਹਿਰੇ ਦਾ ਤਿਉਹਾਰ ਬੜੀ ਹੀ ਉਤਸ਼ਾਹ ਅਤੇ ਉਮੰਗ ਨਾਲ ਮਨਾਇਆ ਗਿਆ। ਸਵੇਰ ਦੀ ਸਭਾ ਵਿਦਿਆਰਥੀਆਂ ਵੱਲੋਂ ਆਰਟੀਕਲ ਅਤੇ ਸੁੰਦਰ ਚਾਰਟ ਪੇਸ਼ ਕੀਤੇ ਗਏ। ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੋਨੀਆ ਸ਼ਰਮਾ ਵੱਲੋਂ ਦੁਸਹਿਰੇ ਬਾਰ ਜਾਣਕਾਰੀ ਬੱਚਿਆਂ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਮੁੱਖ ਰੂਪ ਵਿੱਚ ਦੁਸਹਿਰਾ ਸ਼੍ਰੀ ਰਾਮ ਜੀ ਦੀ ਰਾਵਨ ਦੇ ਉੱਪਰ ਜਿੱਤ ਦਾ ਪ੍ਰਤੀਕ ਹੈ ਅਤੇ ਦੂਜੇ ਪਾਸੇ ਇਸੇ ਦਿਨ ਹੀ ਮਾਤਾ ਦੁਰਗਾ ਨੇ ‘ਮਹਿਸ਼ਾਸੁਰ’ ਨਾਮਕ ਰਾਕਸ਼ਸ ਦਾ ਅੰਤ ਕੀਤਾ ਸੀ। ਦੁਸਹਿਰਾ ਦੁਰਗਾ ਪੂਜਾ ਦਾ ਅੰਤਿਮ ਦਿਨ ਹੁੰਦਾ ਹੈ। ਉਹਨਾਂ ਅੱਗੇ ਦੱਸਿਆ ਕਿ ਲੰਕਾ ਦਾ ਰਾਜਾ ਜਦੋਂ ਸ਼੍ਰੀ ਰਾਮ ਚੰਦਰ ਦੀ ਪਤਨੀ ਮਾਤਾ ਸੀਤਾ ਦਾ ਹਰਨ ਕਰਕੇ ਲੈ ਗਿਆ ਸੀ ਤਾਂ ਰਾਮ ਜੀ ਨੇ ਲੰਕਾ ਤੇ ਚੜ੍ਹਾਈ ਕੀਤੀ ਅਤੇ ਅੱਜ ਦੇ ਦਿਨ ਰਾਵਨ ਦਾ ਅੰਤ ਕਰਕੇ ਸੀਤਾ ਨੂੰ ਉਸਦੇ ਚੰਗੁਲ ‘ਚੋਂ ਛੁਡਵਾਇਆ ਸੀ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸਾਡੇ ਦੇਸ਼ ਵਿੱਚ ਅਨੇਕਾਂ ਤਿਉਹਾਰ ਮਨਾਏ ਜਾਂਦੇ ਹਨ ਜੋ ਸਾਡੇ ਅਮੀਰ ਵਿਰਸੇ ਦੇ ਪਹਿਚਾਨ ਹਨ ਅਤੇ ਇਹ ਸਾਰੇ ਤਿਉਹਾਰ ਸਾਨੂੰ ਕੋਈ ਨਾ ਕੋਈ ਸੰਦੇਸ਼ ਦਿੰਦੇ ਹਨ। ਦੁਸਹਿਰੇ ਦਾ ਤਿਉਹਰਾ ਬੁਰਾਈ ਉੱਪਰ ਚੰਗਿਆਈ ਦੀ ਜਿੱਤ ਦਾ ਸੁਨੇਹਾ ਦਿੰਦਾ ਹੈ। ਚੇਅਰਮੈਨ ਸੰਜੀਵ ਕੁਮਾਰ ਸੈਣੀ ਜੀ ਨੇ ਬੱਚਿਆਂ ਨੂੰ ਸੁਨੇਹਾ ਦਿੱਤਾ ਸਾਨੂੰ ਸ਼੍ਰੀ ਰਾਮ ਚੰਦਰ ਜੀ ਦੀ ਤਰ੍ਹਾਂ ਸੱਚਾਈ ਤੇ ਚਲਨਾ ਚਾਹੀਦਾ ਹੈ, ਆਪਣੇ ਮਾਤਾ-ਪਿਤਾ ਅਤੇ ਗੁਰੂਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਆਪਣੇ ਅੰਦਰ ਦੀਆਂ ਸਾਰੀਆਂ ਬੁਰਾਈਆਂ ਦਾ ਖਾਤਮਾ ਕਰ ਦੇਣਾ ਚਾਹੀਦਾ ਹੈ। ਸਕੂਲ ਪ੍ਰਸ਼ਾਸਨ ਵੱਲੋਂ ਸਾਰੇ ਸਟਾਫ ਨੂੰ ਦੁਸਹਿਰੇ ਦੀ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।