ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਦਾ ਹਿੱਸਾ ਬਲੂਮਿੰਗ ਬਡਜ਼ ਏ.ਬੀ.ਸੀ. ਮੌਨਟੇਂਸਰੀ ਵਿੱਚ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਨੰਨ੍ਹੇ-ਮੁੰਨ੍ਹੈ ਬੱਚਿਆਂ ਵੱਲੋਂ ਅੱਜ ਸਵੇਰ ਦੀ ਸਭਾ ਦੌਰਾਨ ਕ੍ਰਿਸਮਿਸ ਦਾ ਤਿਉਹਾਰ ਮਨਾਇਆ ਗਿਆ। ਬੱਚਿਆਂ ਵੱਲੋਂ ਕ੍ਰਿਸਮਿਸ ਦੇ ਤਿਉਹਾਰ ਨਾਲ ਸਬੰਧਤ ਚਾਰਟ ਤੇ ਆਰਟੀਕਲ ਪੇਸ਼ ਕੀਤੇ ਗਏ। ਨੰਨੇ੍ਹ-ਮੁੰਨ੍ਹੇ ਬੱਚਿਆਂ ਵੱਲੋਂ ਸੈਂਟਾ ਕਲੌਜ਼ ਦਾ ਰੂਪ ਧਾਰਨ ਕਰਕੇ ਕ੍ਰਿਸਮਿਸ ਦੀਆਂ ਕਵਿਤਾਵਾਂ ਸੁਣਾਈਆਂ ਗਈਆਂ। ਸਕੂਲ਼ ਪ੍ਰਿੰਸੀਪਲ ਸ਼੍ਰੀਮਤੀ ਸੋਨੀਆ ਸ਼ਰਮਾ ਨੇ ਬਚਿਆਂ ਨੂੰ ਦੱਸਿਆ ਕਿ ਕ੍ਰਿਸਮਿਸ ਦਾ ਤਿਉਹਾਰ ਦੁਨੀਆ ਭਰ ਵਿੱਚ ਹਰ ਸਾਲ 25 ਦਸੰਬਰ ਨੂੰ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਲਗਭਗ ਪੂਰੇ ਸੰਸਾਰ ਵਿੱਚ ਛੁੱਟੀ ਰਹਿੰਦੀ ਹੈ। ਇਹ ਦਿਹਾੜਾ ਪ੍ਰਭੂ ਯੀਸ਼ੂ ਮਸੀਹ ਦੇ ਜਨਮਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸਈ ਬਹੁਮਤ ਵਾਲੇ ਦੇਸ਼ਾਂ ਵਿੱਚ ਕ੍ਰਿਸਮਸ ਤੋਂ 12 ਦਿਨ ਦੇ ਉਤਸਵ ਕ੍ਰਿਸਮਸਟਾਇਡ ਦੀ ਵੀ ਸ਼ੁਰੂਆਤ ਹੁੰਦੀ ਹੈ। ਕ੍ਰਿਸਮਸ ਤੇ ਲੋਕ ਇੱਕ ਦੂਜੇ ਨੂੰ ਉਪਹਾਰ ਦਿੰਦੇ ਹਨ, ਆਪਣੇ ਘਰਾਂ ਦੀ ਸਜਾਵਟ ਕਰਦੇ ਹਨ, ਗਿਰਜਾ ਘਰਾਂ ਵਿੱਚ ਕਈ ਤਰ੍ਹਾਂ ਦੇ ਸਮਾਰੋਹਾਂ ਦਾ ਅਯੋਜਨ ਕੀਤਾ ਜਾਂਦਾ ਹੈ। ਇਸ ਮੌਕੇ ਘਰਾਂ ਅਤੇ ਗਿਰਜਾ ਘਰਾਂ ਵਿੱਚ ਕ੍ਰਿਸਮਿਸ ਟ੍ਰੀ ਦੀ ਸਜਾਵਟ ਵੀ ਕੀਤੀ ਜਾਂਦੀ ਹੈ ਜਿਸਨੂੰ ਰੰਗ-ਬਰੰਗੀਆਂ ਲਾਈਟਾਂ, ਫੁੱਲਾਂ ਅਤੇ ਝਾਲਰਾਂ ਆਦਿ ਨਾਲ ਸਜਾਇਆ ਜਾਂਦਾ ਹੈ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਬੱਚਿਆਂ ਨੂੰ ਦੱਸਿਆ ਕਿ ਕ੍ਰਿਸਮਿਸ ਦਾ ਤਿਉਹਾਰ ਬਹੁਤ ਹੀ ਖੁਸ਼ੀਆਂ ਲੈਕੇ ਆਉਂਦਾ ਹੈ। ਉਹਨਾਂ ਬੱਚਿਆਂ ਨੂੰ ਕਿਹਾ ਕਿ ਜੋ ਬੱਚੇ ਮੰਨ ਲਗਾਕੇ ਪੜ੍ਹਾਈ ਕਰਦੇ ਹਨ ਅਤੇ ਆਪਣੇ ਮਾਤਾ ਪਿਤਾ ਤੇ ਟੀਚਰ ਦੀ ਆਗਿਆ ਦਾ ਪਾਲਨ ਕਰਦੇ ਹਨ ਉਹਨਾਂ ਵਿਦਿਆਰਥੀਆਂ ਲਈ ਸੈਂਟਾ ਕਲੌਜ਼ ਤੋਹਫੇ ਲੈਕੇ ਆਉਂਦਾ ਹੈ। ਇਸ ਲਈ ਸਾਰੇ ਬੱਚਿਆਂ ਨੂੰ ਮੰਨ ਲਗਾ ਕੇ ਪੜ੍ਹਾਈ ਕਰਨੀ ਚਾਹੀਦੀ ਹੈ। ਚੇਅਰਪਰਸਨ ਮੈਡਮ ਵੱਲੋਂ ਬੱਚਿਆਂ ਨੂੰ ਚੌਕਲੇਟ ਅਤੇ ਕੈਂਡੀਜ਼ ਵੀ ਵੰਡੀਆਂ ਗਈਆਂ। ਸਕੂਲ਼ ਸਟਾਫ ਦਾ ਵੀ ਚੌਕਲੇਟ ਦੇਕੇ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।