ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਗਿਆ ਜਨਮਅਸ਼ਟਮੀ ਦਾ ਤਿਉਹਾਰ
ਜ਼ਿਲ੍ਹਾ ਮੋਗਾ ਦੀਆਂ ਨਾਮਵਰ ਅਤੇ ਮਾਣਮੱਤੀ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਪਿੰਡ- ਚੰਦਨਵਾਂ, ਤਹਿਸੀਲ-ਬਾਘਾਪੁਰਾਣਾ ਅਤੇ ਜ਼ਿਲ੍ਹਾ-ਮੋਗਾ ਵਿਖੇ ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਖਾਸ ਦਿਨ ਤੇ ਸ਼੍ਰੀ ਸੰਜੀਵ ਕੁਮਾਰ ਸੈਣੀ ਵੱਲੋਂ ਸ਼੍ਰੀ ਕ੍ਰਿਸ਼ਨ ਜੀ ਦੀ ਜੀਵਣੀ ਤੇ ਪ੍ਰਕਾਸ਼ ਪਾਇਆ ਗਿਆ। ਉਹਨਾਂ ਵੱਲੋਂ ਦੱਸਿਆ ਗਿਆ ਕਿ ਜਨਮ ਅਸ਼ਟਮੀ ਦਾ ਤਿਉਹਾਰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਹ ਤਿਉਹਾਰ ਪੂਰੀ ਦੁਨੀਆਂ ਵਿੱਚ ਪੂਰੀ ਆਸਥਾ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਜਨਮ ਅਸ਼ਟਮੀ ਨੂੰ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਬੜੀ ਆਸਥਾ ਤੇ ਉਲਾਸ ਨਾਲ ਮਨਾਇਆ ਜਾਦਾ ਹੈ। ਜਨਮ ਅਸ਼ਟਮੀ ਦਾ ਤਿਉਹਾਰ ਰਕਸ਼ਾ ਬੰਧਨ ਤੋਂ ਬਾਅਦ ਭਾਦੋਂ ਮਹੀਨੇ ਦੀ ਕ੍ਰਿਸ਼ਨ ਪਕਸ਼ ਦੀ ਅਸ਼ਟਮੀ ਦੇ ਦਿਨ ਮਨਾਇਆ ਜਾਂਦਾ ਹੈ। ਸ਼੍ਰੀ ਕ੍ਰਿਸ਼ਨ ਦੇਵਕੀ ਅਤੇ ਵਾਸੂਦੇਵਾ ਦੇ ਅੱਠਵੇਂ ਪੁੱਤਰ ਸਨ। ਮਥੁਰਾ ਨਗਰੀ ਦਾ ਰਾਜਾ ਕੰਸ ਸੀ ਜੋ ਕਿ ਬੜਾ ਹੀ ਅੱਤਿਆਚਾਰੀ ਰਾਜਾ ਸੀ ਉਸ ਦੇ ਅੱਤਿਆਚਾਰਾਂ ਤੋਂ ਮੱਥਰਾ ਵਾਸੀ ਬੜੇ ਤੰਗ ਆ ਚੁੱਕੇ ਸਨ। ਇੱਕ ਸਮੇਂ ਆਖਾਸ਼ਵਾਣੀ ਹੋਈ ਕਿ ਉਸ ਦੀ ਭੈਣ ਦੇਵਕੀ ਦਾ ਅੱਠਵਾਂ ਪੁੱਤਰ ਉਸ ਦੀ ਹੱਤਿਆ ਕਰੇਗਾ। ਇਹ ਸੁਣਦੇ ਹੀ ਕੰਸ ਨੇ ਆਪਣੀ ਬੈਣ ਦੇਵਕੀ ਅਤੇ ਉਸਦੇ ਪਤੀ ਵਾਸੂਦੇਵ ਨੂੰ ਕਾਲ ਕੋਠੜੀ ਵਿੱਚ ਕੈਦ ਕਰਵਾ ਦਿੱਤਾ। ਆਪਣੀ ਮੌਤ ਦੇ ਡਰ ਤੋਂ ਕੰਸ ਨੇ ਆਪਣੀ ਭੈਣ ਦੇਵਕੀ ਦੇ ਪਹਿਲਾਂ ਸੱਤ ਬੱਚਿਆਂ ਨੂੰ ਮਾਰ ਦਿੱਤਾ ਸੀ। ਜਿਵੇਂ ਹੀ ਕ੍ਰਿਸ਼ਨ ਨੇ ਦੇਵੀ ਦੀ ਕੁੱਖੋਂ ਅੱਠਵੀਂ ਸੰਤਾਨ ਦੇ ਰੂਪ ਵਿੱਚ ਜਨਮ ਲਿਆ ਕੋਠੜੀ ਦੇ ਦਰਵਾਜ਼ੇ ਆਪਣੇ ਆਪ ਖੁੱਲ੍ਹ ਗਏ ਅਤੇ ਉਨ੍ਹਾਂ ਦੇ ਪੈਰਾਂ ਦੀਆਂ ਬੇੜੀਆਂ ਵੀ ਟੁੱਟ ਗਈਆਂ। ਭਗਵਾਨ ਵਿਸ਼ਨੂੰ ਦੇ ਆਦੇਸ਼ ਦੇ ਅਨੁਸਾਰ ਵਾਸੂਦੇਵ ਨੇ ਸਮੁੰਦਰ ਨੂੰ ਪਾਰ ਕਰਦੇ ਹੋਏ ਸ਼੍ਰੀ ਕ੍ਰਿਸ਼ਨ ਨੂੰ ਇੱਕ ਟੋਕਰੀ ਵਿੱਚ ਰੱਖ ਕੇ ਗੋਕਲ ਲਈ ਚੱਲ ਪਏ ਅਤੇ ਉੱਥੇ ਸ਼੍ਰੀ ਕ੍ਰਿਸ਼ਨ ਨੂੰ ਮਾਤਾ ਯਸ਼ੋਦਾ ਦੇ ਘਰ ਛੱਡ ਆਏ। ਇਸ ਮੌਕੇ ਸਕੂਲੀ ਵਿਿਦਆਰਥੀਆਂ ਵੱਲੋਂ ਸ਼੍ਰੀ ਜੀ ਦੀ ਜੀਵਣੀ ਨਾਲ ਸੰਬੰਧਤ ਗੀਤਾਂ ਤੇ ਡਾਂਸ ਪੇਸ਼ ਕੀਤਾ ਗਿਆ, ਸਕੂਲ ਦੇ ਵਿਦਆਰਥੀਆਂ ਵੱਲੋ ਜਨਮਅਸ਼ਟਮੀ ਨਾਲ ਸੰਬੰਧਤ ਚਾਰਟ ਬਣਾਏ ਗਏਙ ਇਸ ਮੌਕ ਛੋਟੇ ਬੱਚੇ ਸ਼੍ਰੀ ਕ੍ਰਿਸ਼ਨ ਜੀ ਦੇ ਰੂਪ ਵਿੱਚ ਬਹੁਤ ਜੱਚ ਰਹੇ ਸਨ। ਸ਼੍ਰੀ ਕ੍ਰਿਸ਼ਨ ਜੀ ਨੂੰ ਭੋਗ ਲਗਾਉਣ ਦੀ ਰਸਮ ਵੀ ਅਦਾ ਕੀਤੀ ਗਈ। ਕਿੰਡਰਗਾਰਟਨ ਸੈਕਸ਼ਨ ਦੇ ਵਿਦਿਆਰਥੀਆਂ ਨੇ ਮਈਆ ਯਸ਼ੋਦਾ ਗੀਤ ਤੇ ਬਹੁਤ ਸੁੰਦਰ ਡਾਂਸ ਪੇਸ਼ ਕੀਤਾ। ਇਸ ਮੌਕੇ ਸਕੂਲ ਮੁੱਖ ਅਧਿਆਪਕਾ ਅਤੇ ਸਮੂਹ ਸਕੂਲ ਸਟਾਫ ਹਾਜ਼ਰ ਸੀ।