ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਗਿਆ ਕ੍ਰਿਸਮਸ ਦਾ ਤਿਉਹਾਰ
ਜ਼ਿਲ੍ਹਾ ਮੋਗਾ ਦੀਆਂ ਨਾਮਵਰ ਅਤੇ ਸਿਰਮੌਰ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਚੰਦਨਵਾਂ ਵਿਖੇ ਕ੍ਰਿਸਮਸ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਵਿਦਿਆਰਥੀਆਂ ਦੁਆਰਾ ਕ੍ਰਿਸਮਸ ਦੇ ਤਿਉਹਾਰ ਨਾਲ ਸੰਬੰਧਤ ਵੱਖ-ਵੱਖ ਤਰ੍ਹਾਂ ਦੇ ਚਾਰਟ ਬਣਾਏ ਗਏ । ਇਸ ਮੌਕੇ ਵਿਦਿਆਰਥੀਆਂ ਦੁਆਰਾ ਯਿਸ਼ੂ ਮਸੀਹ ਅਤੇ ਕ੍ਰਿਸਮਸ ਨਾਲ ਸੰਬੰਧਤ ਗੀਤਾਂ ਦੇ ਡਾਂਸ ਪੇਸ਼ ਕੀਤਾ ਗਿਆ।ਇਸ ਮੌਕੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ।ਉਹਨਾਂ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਇਹ ਤਿਉਹਾਰ ਈਸਾਈਆਂ ਦਾ ਪਵਿੱਤਰ ਤਿਉਹਾਰ ਹੈ ।ਹਰ ਸਾਲ ਇਹ ਤਿਉਹਾਰ 25 ਦਸੰਬਰ ਨੂੰ ਮਨਾਇਆ ਜਾਂਦਾ ਹੈ ।ਵਿਸ਼ਵ ਭਰ ਵਿੱਚ ਇਹ ਤਿਉਹਾਰ ਗਹਿਮਾ ਗਹਿਮੀ ਨਾਲ ਮਨਾਇਆ ਜਾਂਦਾ ਹੈ ।ਕ੍ਰਿਸਮਸ ਦੇ ਤਿਉਹਾਰ ਨਾਲ ਅਨੇਕਾਂ ਹੀ ਇਤਿਹਾਸਕ ਕਹਾਣੀਆਂ ਜੁੜੀਆਂ ਹਨ ।ਜਦੋਂ ਯਿਸ਼ੂ ਮਸੀਹ ਦਾ ਜਨਮ ਹੋਇਆ ਅਕਾਸ਼ ਵਿੱਚ ਕੁੱਝ ਤਾਰੇ ਪ੍ਰਗਟ ਹੋ ਗਏ ਸਨ।ਕੁੱਝ ਸਿਆਣੇ ਪੁਰਸ਼ ਜੋ ਕਿ ਪੂਰਬ ਦੇ ਵਾਸੀ ਸਨ ,ਜਿਨ੍ਹਾਂ ਨੂੰ ਮੇਜ਼ਾਈ ਆਖਿਆ ਜਾਂਦਾ ਸੀ ਨੇ ਅਕਾਸ਼ ਵਿੱਚ ਪ੍ਰਗਟ ਹੋਏ ਤਾਰਿਆਂ ਨੂੰ ਗੌਰ ਨਾਲ ਵੇਖਿਆ ਅਤੇ ਉਨ੍ਹਾਂ ਨੂੰ ਪਤਾ ਚੱਲ ਗਿਆ ਕਿ ਪ੍ਰਭੂ ਯਿਸ਼ੂ ਨੇ ਜਨਮ ਧਾਰ ਲਿਆ ਹੈ । ਉਨ੍ਹਾਂ ਨੇ ਤਾਰਿਆਂ ਦੀ ਦਿਸ਼ਾ ਵਿੱਚ ਚਲਨਾ ਸ਼ੁਰੂ ਕੀਤਾ ਅਖੀਰ ਉਸ ਸਥਾਨ ਉੱਤੇ ਆ ਪੁੱਜੇ ਜਿੱਥੇ ਈਸਾ ਮਸੀਹ ਨੇ ਜਨਮ ਲਿਆ ਸੀ । ਉਹ ਆਪਣੇ ਨਾਲ ਸਰਦੇ ਪੁੱਜਦੇ ਤੋਹਫੇ ਲੈ ਕੇ ਆਏ । ਇਸ ਦੇ ਨਾਲ ਹੀ ਕ੍ਰਿਸਮਸ ਦੇ ਤੋਹਫੇ ਦੇਣ ਦਾ ਰਿਵਾਜ ਪੈ ਗਿਆ । ਇਸ ਮੌਕੇ ਵਿਦਿਆਰਥੀ ਅੰਗਰੇਜ਼ ਸਿੰਘ ਨੇ ਸਾਂਤਾ ਕਲਾਜ਼ ਬਣ ਕੇ ਵਿਦਿਆਰਥੀਆਂ ਨੂੰ ਟਾਫੀਆਂ ਵੰਡੀਆਂ ।ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਇਹ ਤਿਉਹਾਰ ਯਿਸ਼ੂ ਮਸੀਹ ਦੀਆਂ ਸਿੱਖਿਆਵਾਂ ਅਤੇ ਚਮਤਕਾਰਾਂ ਨੂੰ ਮੁੱਖ ਰੱਖਿਦਿਆਂ ਮਨਾਇਆ ਜਾਂਦਾ ਹੈ ।ਉਨ੍ਹਾਂ ਵੱਲੋਂ ਸਮੂਹ ਵਿਦਿਆਰਥੀਆਂ ਅਤੇ ਸਟਾਫ ਨੂੰ ਇਸ ਦਿਨ ਦੀ ਵਧਾਈ ਦਿੱਤੀ।