Latest News & Updates

ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਗਿਆ ਤੀਜ ਦਾ ਤਿਉਹਾਰ

ਜ਼ਿਲ੍ਹਾ ਮੋਗਾ ਦੀਆਂ ਨਾਮਵਰ, ਅਗਾਂਹਵਧੂ ਅਤੇ ਮਾਣਮੱਤੀ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਗਰੁੱਪ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਚੰਦਨਵਾਂ ਵਿਖੇ ਤੀਜ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ।ਇਸ ਮੌਕੇ ਵਿਿਦਆਰਥੀਆਂ ਵੱਲੋਂ ਇਸ ਦਿਨ ਨਾਲ ਸੰਬੰਧਤ ਬਹੁਤ ਹੀ ਸੁੰਦਰ ਚਾਰਟ ਬਣਾਏ ਗਏ ।ਕਿੰਡਰਗਾਰਟਨ ਅਤੇ ਪ੍ਰਾਈਮਰੀ ਵਿੰਗ ਦੇ ਵਿਿਦਆਰਥੀਆਂ ਦੁਆਰਾ ਡਾਂਸ ਪੇਸ਼ ਕੀਤਾ ਗਿਆ ।ਇਸ ਮੌਕੇ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਵੱਲੋਂ ਵਿਿਦਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਹਰਿਆਲੀ ਅਤੇ ਹਰਤਾਲੀਕਾ ਤੀਜ ਮਾਨਸੂਨ ਰੱੁਤ ਦਾ ਸਵਾਗਤ ਕਰਨ ਲਈ ਮਨਾਈ ਜਾਂਦੀ ਹੈ ।ਇਹ ਤਿਉਹਾਰ ਔਰਤਾਂ ਨੱਚ ਕੇ ਅਤੇ ਗੀਤ ਗਾ ਕੇ ਮਨਾਉਂਦੀਆਂ ਹਨ । ਇਸ ਦਿਨ ਦਾ ਸੰਬੰਧ ਹਿੰਦੂ ਧਰਮ ਅਨੁਸਾਰ ਭਗਵਾਨ ਸ਼ਿਵ ਅਤੇ ਪਾਰਵਤੀ ਜੀ ਨਾਲ ਹੈ ।ਔਰਤਾਂ ਇਸ ਦਿਨ ਵਰਤ ਵੀ ਰੱਖਦੀਆਂ ਹਨ ।ਹਰਤਾਲੀਕਾ ਤੀਜ ਨੇਪਾਲ ਅਤੇ ਉੱਤਰ ਭਾਰਤ ਵਿੱਚ ਮਨਾਈ ਜਾਂਦੀ ਹੈ । ਇਸ ਮੌਕੇ ਸਕੂਲ ਦੀ ਅਧਿਆਪਕਾ ਮੈਡਮ ਕੋਮਲਪ੍ਰੀਤ ਕੌਰ ਦੁਆਰਾ ਸਪੀਚ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਵਿਆਹੀਆਂ ਕੁੜੀਆਂ ਨੂੰ ਉਹਨਾਂ ਦੇ ਮਾਪਿਆਂ ਵੱਲੋਂ ਕਪੜੇ, ਮਹਿੰਦੀ, ਬਿੰਦੀਆਂ, ਘੇਵਰ ਮਠਿਆਈ ਆਦਿ ਉਪਹਾਰ ਵੱਜੋਂ ਦਿੱਤੀ ਜਾਂਦੀ ਹੈ , ਇਸ ਉਪਹਾਰ ਨੂੰ ਸਿੰਧਾਰਾ ਕਿਹਾ ਜਾਂਦਾ ਹੈ ।ਹਰਿਆਲੀ ਤੀਜ ਪੰਜਾਬ, ਹਰਿਆਣਾ, ਰਾਜਸਥਾਨ ੳਤੇ ਚੰਡੀਗੜ ਵਿੱਚ ਮਨਾਈ ਜਾਂਦੀ ਹੈ । ਹਰਿਆਲੀ ਤੀਜ ਦੇ ਮੌਕੇ ਸਕੂਲ ਕੈਂਪਸ ਵਿੱਚ ਬੂਟੇ ਵੀ ਲਗਾਏ ਗਏ । ਇਸ ਮੌਕੇ ਸਮੂਹ ਸਕੂਲ ਸਟਾਫ ਅਤੇ ਵਿਿਦਆਰਥੀ ਹਾਜ਼ਰ ਸਨ।