Latest News & Updates

ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ 10ਵੀਂ, 12ਵੀਂ ਸੀ.ਬੀ.ਐੱਸ.ਈ. ਬੋਰਡ ਟਰਮ-2 ਦੀਆਂ ਪ੍ਰੀਖਿਆਵਾਂ ਸ਼ੁਰੂ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਦਿਆਰਥੀਆਂ ਲਈ ਸੀ.ਬੀ.ਐਸ.ਈ. ਬੋਰਡ ਦੀ 10ਵੀਂ ਅਤੇ 12ਵੀਂ ਦੀ ਸਲਾਨਾ ਪ੍ਰੀਖਿਆ ਦਾ ਕੇਂਦਰ ਬਣਿਆ ਹੈ। ਇਸ ਸਾਲ ਸਕੂਲ ਵਿੱਚ ਬਣੇ ਸੈਂਟਰ ਵਿੱਚ ਕੁਲ 550 ਤੋਂ ਵੱਧ ਵਿਦਿਆਰਥੀ ਪ੍ਰੀਖਿਆ ਦੇਣ ਆਉਣਗੇ। ਅੱਜ ਬੋਰਡ ਦੀਆਂ ਪ੍ਰੀਖਿਆਵਾਂ ਦੀ ਸ਼ੁਰੂਆਤ ਦੇ ਪਹਿਲੇ ਦਿਨ 10ਵੀਂ ਜਮਾਤ ਦੇ ਅੰਗਰੇਜੀ ਵਿਸ਼ੇ ਦੀ ਪ੍ਰੀਖਿਆ ਹੋਈ। ਇਸ ਪ੍ਰੀਖਿਆ ਲਈ ਸਕੂਲ਼ ਮੈਨੇਜਮੈਂਟ ਵੱਲੋਂ ਸੀ.ਬੀ.ਐਸ.ਈ. ਬੋਰਡ ਅਤੇ ਸਿਹਤ ਵਿਭਾਗ ਦੁਆਰਾ ਕੋਵਿਡ-19 ਨਾਲ ਸੰਬੰਧਤ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਧੀਨ ਪੁਖਤਾ ਇੰਤਜਾਮ ਕੀਤੇ ਗਏ। ਸਕੂਲ ਪਹੁੰਚਣ ਤੇ ਸਾਰੇ ਵਿਦਿਆਰਥੀਆਂ ਦੀ ਪਹਿਲਾਂ ਥਰਮਲ ਜਾਂਚ ਕੀਤੀ ਗਈ। ਸਕੂਲ਼ ਸਟਾਫ ਵੱਲੋਂ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਸਾਰੇ ਵਿਦਿਆਰਥੀ ਮਾਸਕ ਪਹਿਣ ਕੇ ਰੱਖਣ, ਆਪਸ ਵਿੱਚ ਸਮਾਜਿਕ ਦੂਰੀ ਬਣਾ ਕੇ ਰੱਖਣ। ਸਾਰੇ ਵਿਦਿਆਰਥੀ ਆਪਣਾ-ਆਪਣਾ ਹੈਂਡ ਸੈਨੀਟਾਈਜ਼ਰ ਲੈ ਕੇ ਆਏ ਸਨ ਤੇ ਸਕੂਲ ਵਿੱਚ ਵੀ ਜਗਾ-ਜਗਾ ਤੇ ਸੈਨੀਟਾਈਜ਼ਰ ਮਸ਼ੀਨਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਡਿਊਟੀ ਤੇ ਮੌਜੂਦ ਸਟਾਫ ਮੈਂਬਰਾਂ ਵੱਲੋਂ ਵੀ ਹਰ ਤਰ੍ਹਾਂ ਦੀ ਸਾਵਧਾਨੀ ਦੀ ਪਾਲਣਾ ਕੀਤੀ ਗਈ। ਸਟਾਫ ਦੁਆਰਾ ਵੀ ਹੈਂਡ ਸੈਨੀਟਾਈਜ਼ਰ, ਮਾਸਕ ਅਤੇ ਗਲਵਜ਼ ਦੀ ਵਰਤੋਂ ਕੀਤੀ ਗਈ। ਗੱਲਬਾਤ ਦੌਰਾਨ ਪਿੰ੍ਰਸੀਪਲ ਮੈਡਮ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਸਕੂਲ ਵਿੱਚ 10ਵੀਂ, 12ਵੀਂ ਬੋਰਡ ਦੀ ਪ੍ਰੀਖਿਆ 27 ਅਪ੍ਰੇਲ ਨੂੰ ਸ਼ੁਰੂ ਹੋਈ ਹੈ ਅਤੇ ਇਹ ਪ੍ਰੀਖਿਆ 13 ਜੂਨ 2022 ਤੱਕ ਚੱਲੇਗੀ। ਪ੍ਰਿੰਸੀਪਲ ਮੈਡਮ ਨੇ ਇਹ ਵੀ ਦੱਸਿਆ ਕਿ ਬਲੂਮਿੰਗ ਬਡਜ਼ ਸੰਸਥਾ ਵਿੱਚ ਹਰ ਕਲਾਸਰੂਮ ਵਿੱਚ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਹਨ ਤੇ ਸਾਰੇ ਹੀ ਪੇਪਰ ਸੀ.ਸੀ.ਟੀ.ਵੀ. ਦੀ ਨਿਗਰਾਨੀ ਹੇਠ ਕਰਵਾਏ ਜਾਣਗੇ। ਸੰਸਥਾ ਵਿਦਿਆਰਥੀਆਂ ਦੀ ਸਿਹਤਯਾਬੀ ਲਈ ਅਤੇ ਬੋਰਡ ਪ੍ਰੀਖਿਆ ਨੂੰ ਨਿਰਪੱਖ ਅਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਚਨਬੱਧ ਹੈ।