ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਬੀ.ਬੀ.ਐੱਸ. ਗਰੁੱਪ ਚੇਅਰਮੈਨ ਸ਼੍ਰੀ ਸੰਜਵਿ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਮਹਾਤਮਾ ਗੌਤਮ ਬੁੱਧ ਜੀ ਦੇ ਜਨਮ ਦਿਹਾੜੇ ਮੌਕੇ ਬੁੱਧ ਪੂਰਨਿਮਾ ਮਨਾਈ ਗਈ। ਸਕੂਲ਼ ਵਿੱਚ ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਬੱਚਿਆਂ ਨੇ ਮਹਾਤਮਾ ਬੁੱਧ ਦੇ ਜੀਵਨ, ਉਹਨਾਂ ਦੀਆਂ ਸਿੱਖਿਆਵਾਂ ਅਤੇ ਬੁੱਧ ਧਰਮ ਬਾਰੇ ਬਹੁਤ ਹੀ ਸੁੰਦਰ ਚਾਰਟ ਪੇਸ਼ ਕੀਤੇ ਅਤੇ ਬੜ੍ਹੇ ਹੀ ਪ੍ਰੇਰਨਾਦਾਈ ਆਰਟੀਕਲ ਪੇਸ਼ ਕੀਤੇ। ਇਸ ਦੋਰਾਨ ਸਕੂਲ ਪ੍ਰਿੰਸੀਪਲ ਡਾ, ਹਮੀਲੀਆ ਰਾਣੀ ਜੀ ਨੇ ਵਿਦਿਆਰਥੀਆਂ ਨੁੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਬੁੱਧ ਜੈਅੰਤੀ ਨੂੰ ਬੁੱਧ ਪੂਰਨਿਮਾ ਵਜੋਂ ਵੀ ਜਾਣਿਆ ਜਾਂਦਾ ਹੈ। ਬੁੱਧ ਪੂਰਨਿਮਾ ਦਾ ਤਿਉਹਾਰ ਏਸ਼ੀਆਈ ਚੰਦਰਮਾ ਕੈਲੰਡਰ ‘ਤੇ ਅਧਾਰਤ ਹੈ ਅਤੇ ਗੌਤਮ ਬੁੱਧ ਦੇ ਜਨਮ ਨੂੰ ਦਰਸਾਉਂਦਾ ਹੈ। ਇਹ ਭਾਰਤ, ਸ਼੍ਰੀਲੰਕਾ, ਨੇਪਾਲ, ਭੂਟਾਨ, ਤਿੱਬਤ ਅਤੇ ਥਾਈਲੈਂਡ, ਤਿੱਬਤ, ਚੀਨ, ਕੋਰੀਆ, ਵੀਅਤਨਾਮ, ਮੰਗੋਲੀਆ, ਕੰਬੋਡੀਆ ਅਤੇ ਇੰਡੋਨੇਸ਼ੀਆ ਸਮੇਤ ਕਈ ਹੋਰ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਉਹਨਾਂ ਮਹਾਤਮਾਂ ਬੁੱਧ ਦੀਆਂ ਸਿੱਖਿਆਵਾਂ ਬਤਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ “ਮਹਾਤਮਾ ਗੌਤਮ ਬੁੱਧ” ਨੇ ਸਮੁੱਚੀ ਮਾਨਵਤਾ ਨੂੰ ਸਦਭਾਵਨਾ ਅਤੇ ਅਹਿੰਸਾ ਦਾ ਸੁਣੇਹਾ ਦਿੱਤਾ। ਉਹਨਾਂ ਦੱਸਿਆ ਕਿ ਬੁੱਧ ਧਰਮ ਦੇ ਸੰਸਥਾਪਕ ਗੌਤਮ ਬੁੱਧ 563 ਈਸਾ ਪੂਰਵ ਵਿੱਚ ਲੁੰਬੀਨੀ (ਅਜੋਕੇ ਨੇਪਾਲ) ਵਿੱਚ ਪੂਰਨਿਮਾ ਤਿਥੀ (ਪੂਰੇ ਚੰਦਰਮਾ ਦੇ ਦਿਨ) ਨੂੰ ਰਾਜਕੁਮਾਰ ਸਿਧਾਰਥ ਗੌਤਮ ਦੇ ਰੂਪ ਵਿੱਚ ਪੈਦਾ ਹੋਏ ਸਨ। ਹਿੰਦੂ ਧਰਮ ਵਿੱਚ, ਬੁੱਧ ਨੂੰ ਭਗਵਾਨ ਵਿਸ਼ਨੂੰ ਦਾ ਨੌਵਾਂ ਅਵਤਾਰ ਮੰਨਿਆ ਜਾਂਦਾ ਹੈ, ਇਸ ਲਈ, ਇਸ ਦਿਨ ਨੂੰ ਦੁਨੀਆ ਭਰ ਦੇ ਬੋਧੀ ਅਤੇ ਹਿੰਦੂਆਂ ਦੁਆਰਾ ਮਨਾਇਆ ਜਾਂਦਾ ਹੈ। ਮਹਾਤਮਾ ਬੁੱਧ ਜੀ ਨੇ ਬਿਹਾਰ ਦੇ ਬੋਧ ਗਯਾ ਵਿਖੇ ਮਹਾਬੋਧੀ ਰੁੱਖ ਦੇ ਹੇਠਾਂ ਨਿਰਵਾਣ (ਮੁਕਤੀ) ਪ੍ਰਾਪਤ ਕੀਤਾ ਸੀ । ਪਿੰਸੀਪਲ ਮੈਡਮ ਨੇ ਵਿਦਿਆਰਥੀਆਂ ਨੂੰ ਕਿਹਾ ਗੌਤਮ ਬੁੱਧ ਨੇ ਧਰਮ (ਫ਼ਰਜ਼), ਅਹਿੰਸਾ, ਸਦਭਾਵਨਾ ਅਤੇ ਦਿਆਲਤਾ ਦਾ ਪ੍ਰਚਾਰ ਕੀਤਾ ਇਸ ਲਈ ਸਾਨੂੰ ਵੀ ਇਹਨਾਂ ਸਾਰੇ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰਨਾ ਚਾਹੀਦਾ ਹੈ। ਇਸ ਮੌਕੇ ਸਮੂਹ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।