ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਇਹ ਵਿਸ਼ੇਸ ਦਿਨ ਇੰਟਰਨੈਸ਼ਨਲ ਵੂਮਨ ਡੇ ਇਨ ਸਾਇੰਸ ਮਨਾਇਆ ਗਿਆ। ਸਵੇਰ ਦੀ ਸਭਾ ਦੋਰਾਨ ਵਿਦਿਆਰਥੀਆਂ ਵੱਲੋਂ ਵਿਗਿਆਨ ਦੇ ਖੇਤਰ ਵਿੱਚ ਆਪਣਾ ਯੋਗਦਾਨ ਦੇਣ ਵਾਲੀਆਂ ਮਹਿਲਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਵਿਸ਼ੇਸ ਦਿਨ ਨੂੰ ਮਨਾਉਂਦੇ ਹੋਏ ਸੰਸਥਾ ਵਿੱਚ ਸਾਇੰਸ ਓਲੰਪਿਆਡ ਕਰਵਾਇਆ ਗਿਆ। ਸੰਸਥਾ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ। ਇਸ ਮੁਕਾਬਲੇ ਦੀ ਸ਼ੁਰੂਆਤ ਚੇਅਰਪਰਸਨ ਮੈਡਮ ਕਮਲ ਸੈਣੀ ਵੱਲੋਂ ਕੀਤੀ ਗਈ ਤੇ ਉਹਨਾਂ ਵਿਦਿਆਰਥੀਆਂ ਖਾਸ ਕਰਕੇ ਲੜਕੀਆਂ ਨੂੰ ਸਾਇੰਸ ਵਿਸ਼ੇ ਵਿੱਚ ਜਿਆਦਾ ਸਿੱਖਣ ਤੇ ਰਿਸ਼ਰਚ ਕਰਨ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਕਲਾਸ ਸੱਤਵੀਂ ਤੇ ਅੱਠਵੀਂ ਦੇ ਵਿਦਿਆਰਥੀਆਂ ਤੋਂ ਵਿਗਿਆਨ ਸੰਬੰਧੀ ਪ੍ਰਸ਼ਨ ਪੁੱਛੇ ਗਏ ਜਿਹਨਾਂ ਵਿਦਿਆਰਥੀਆਂ ਨੇ ਜਿਆਦਾ ਜਵਾਬ ਦਿੱਤੇ ਉਹਨਾਂ ਨੂੰ ਟੀਮ ਦਾ ਹਿੱਸਾ ਬਣਾਇਆ ਗਿਆ। ਸਾਰੇ ਵਿਦਿਆਰਥੀਆਂ ਵਿੱਚੋਂ ਅੱਠ ਵਿਦਿਆਰਥੀ ਇਸ ਮੁਕਾਬਲੇ ਲਈ ਚੁਣੇ ਗਏ। ਜਿਹਨਾਂ ਦੀਆਂ 4 ਟੀਮਾਂ ਬਣਾਈਆਂ ਗਈਆਂ। ਇਹਨਾਂ 4 ਟੀਮਾਂ ਚੋਂ ਪਹਿਲੀ ਟੀਮ ਡਾ. ਆਰ ਕੇ ਸ੍ਰੀਵਾਸਤਵ ਨਾਮ ਤੇ ਸੀ ਜਿਸ ਵਿੱਚ ਮਨਵੀਰ ਸਿੰਘ ਅਤੇ ਹਿਮਾਂਸ਼ੁ ਸਨ, ਦੂਸਰੀ ਟੀਮ ਮੈਰੀ ਕਿਊਰੀ ਨਾਮ ਤੇ, ਜਿਸ ਵਿੱਚ ਗੁਰਬਾਜ਼ ਸਿੰਘ ਅਤੇ ਰਿਆਂਸ਼ੀ ਸਨ, ਇਸੇ ਤਰ੍ਹਾਂ ਤੀਸਰੀ ਟੀਮ ਟੈਸੀ ਥਾਮਸ ਨਾਂ ‘ਤੇ ਸੀ ਜਿਸ ਵਿੱਚ ਸਤਵਿੰਦਰ ਸਿੰਘ ਅਤੇ ਯੁਵਰਾਜ ਸਨ, ਚੌਥੀ ਟੀਮ ਅਦਿੱਤੀ ਪੰਤ ਨਾਂ ‘ਤੇ ਸੀ ਜਿਸ ਵਿੱਚ ਰਵਨੀਤ ਕੌਰ ਅਤੇ ਮਨਪ੍ਰੀਤ ਕੌਰ ਸਨ। ਇਹਨਾਂ ਵਿਦਿਆਰਥੀਆਂ ਤੋਂ ਵਿਗਿਆਨ ਸਬੰਧਤ ਪ੍ਰਸ਼ਨ ਪੁੱਛੇ ਗਏ ਜਿਹਨਾਂ ਵਿੱਚ ਸਾਰੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਰਿਆਂਸ਼ੀ ਪਹਿਲੇ ਨੰਬਰ ਤੇ, ਮਨਵੀਰ ਸਿੰਘ ਦੂਸਰੇ ਨੰਬਰ ਤੇ, ਗੁਰਬਾਜ਼ ਸਿੰਘ ਤੀਸਰੇ ਨੰਬਰ ਤੇ ਰਹੇ। ਓਵਰਆਲ ਟੀਮਾਂ ਵਿੱਚੋਂ ਮੈਰੀ ਕਿਊਰੀ ਟੀਮ ਪਹਿਲੇ ਨੰਬਰ ਤੇ ਰਹੀ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਜੇਤੂ ਰਹੇ ਵਿਦਿਆਰਥੀਆਂ ਅਤੇ ਟੀਮ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਸੰਸਥਾ ਸਮੇਂ–ਸਮੇਂ ਤੇ ਇਹੋ ਜਿਹੇ ਮੁਕਾਬਲੇ ਆਯੋਜਿਤ ਕਰਦੀ ਰਹਿੰਦੀ ਹੈ ਤਾਂ ਜੋ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ ਤੇ ਉਹ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਮੁਕਾਬਲਿਆ ਲਈ ਤਿਆਰ ਹੋ ਸਕਣ।