Latest News & Updates

ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਚੰਦਨਵਾਂ ਵਿਖੇ 10 ਰੋਜ਼ਾ ਸਮਰ ਕੈਂਪ ਸ਼ੁਰੂ

ਜ਼ਿਲ੍ਹਾ ਮੋਗਾ ਦੀਆਂ ਨਾਮਵਰ ਵਿੱਦਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਪਿੰਡ-ਚੰਦਨਵਾਂ, ਤਹਿਸੀਲ ਬਾਘਾਪੁਰਾਣਾ, ਜ਼ਿਲ੍ਹਾਮੋਗਾ ਵਿਖੇ ਸਕੂਲ ਦੇ ਵਿਦਿਆਰਥੀਆਂ ਲਈ 10 ਰੋਜ਼ਾ ਸਮਰ ਕੈਂਪ ਦੀ ਸ਼ੁਰੂਆਤ ਕੀਤੀ ਗਈ ।ਹਰ ਸਾਲ ਬੀ.ਬੀ.ਐਸ ਸੰਸਥਾਵਾਂ ਵਿਦਿਆਰਥੀਆਂ ਲਈ ਸਮਰ ਕੈਂਪ ਦਾ ਆਯੋਜਨ ਕਰਦੀਆਂ ਹਨ ।ਸਮਰ ਕੈਂਪ ਦਾ ਮੁੱਖ ਮੰਤਵ ਵਿਦਿਆਰਥੀਆਂ ਅੰਦਰ ਛੁਪੀ ਹੋਈ ਕਲਾ ਨੂੰ ਉਜਾਗਰ ਕਰਨਾ ਹੈ ।ਸਮਰ ਕੈਂਪ ਵਿੱਚ ਵਿਦਿਆਰਥੀ ਬੜੇ ਹੀ ਉਤਸਾਹ ਨਾਲ ਭਾਗ ਲੈ ਰਹੇ ਹਨ ।ਜਾਣਕਾਰੀ ਸਾਂਝੀ ਕਰਦਿਆਂ ਸਕੂਲ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਨੇ ਦੱਸਿਆ ਕਿ ਇਸ ਸਮਰ ਕੈਂਪ ਵਿੱਚ ਵਿਦਿਆਰਥੀਆਂ ਲਈ ਵੱਖ-ਵੱਖ ਤਰ੍ਹਾਂ ਦੀਆਂ ਇਨਡੋਰ ਤੇ ਆਊਟਡੋਰ ਐਕਟੀਵਿਟੀਆਂ ਦਾ ਪ੍ਰਬੰਧ ਕੀਤਾ ਗਿਆ ਹੈ ।ਇਸ ਸਮਰ ਕੈਂਪ ਵਿੱਚ ਵਿਦਿਆਰਥੀਆਂ ਲਈ ਡਾਂਸ, ਸੰਗੀਤ ਦੀਆਂ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ਹੈ ।ਵਿਦਿਆਰਥੀ ਸਮਰ ਕੈਂਪ ਦੌਰਾਨ ਇਨਡੋਰ ਖੇਡਾਂ ਦਾ ਆਨੰਦ ਲੈਣਗੇ ਜਿਵੇਂ ਕਿ ਸ਼ੂਟਿੰਗ ਬੈਲੂਨ, ਕਾਰ ਰੇਸ, ਫਨ ਵਿਦ ਬਾਕਸਿੰਗ, ਫਿਸ਼ਿੰਗ ਆਦਿ । ਸਮਰ ਕੈਂਪ ਦੀ ਸ਼ੁਰੂਆਤ ਰੋਜ਼ਾਨਾ ਯੋਗਾ ਕਲਾਸ ਨਾਲ ਹੁੰਦੀ ਹੈ ਤਾਂ ਕਿ ਵਿਦਿਆਰਥੀ ਸਵਸਥ ਰਹਿਣ ਸਕਣ ਅਤੇ ਇਹ ਯੋਗਾ ਕਲਾਸ ਮੈਡਮ ਰਮਨ ਸ਼ਰਮਾ ਵੱਲੋਂ ਆਯੋਜਿਤ ਕੀਤੀ ਜਾਂਦੀ ਹੈ ।ਇਸ ਸਮਰ ਕੈਂਪ ਵਿੱਚ ਵਿਦਿਆਰਥੀਆਂ ਨੂੰ ਕੂਕਿੰਗ ਦੇ ਗੁਰ ਵੀ ਸਿਖਾਏ ਜਾਣਗੇ । ਮੈਡਮ ਬਲਜੀਤ ਕੌਰ ਵੱਲੋਂ ਇੰਗਲਿਸ਼ ਸਪੋਕਨ ਦੀਆਂ ਕਲਾਸਾਂ ਵੀ ਲਗਾਈਆਂ ਜਾਂਦੀਆਂ ਹਨ। ਡਾਕਟਰ ਸੰਜੀਵ ਕੁਮਾਰ ਸੈਣੀ ਗਰੁੱਪ ਚੇਅਰਮੈਨ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਮੁਤਾਬਿਕ ਬੀ.ਬੀ.ਐਸ ਸੰਸਥਾਵਾਂ ਦੀ ਮੈਨੇਜਮੈਂਟ ਦੀ ਹਮੇਸ਼ਾ ਇਹ ਸੋਚ ਰਹਿੰਦੀ ਹੈ ਕਿ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋਵੇ ਅਤੇ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀ ਹਰ ਪੱਖੋਂ ਕਾਮਯਾਬ ਹੋ ਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕਰ ਸਕਣ ।ਇਸ ਮੌਕੇ ਸਕੂਲ ਸਟਾਫ ਵੱਲੋਂ ਇਸ ਸਮਰ ਕੈਂਪ ਦੇ ਆਯੋਜਨ ਲਈ ਸਕੂਲ ਮੈਨਜਮੈਂਟ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ।