Latest News & Updates

ਬਲੂਮਿੰਗ ਬਡਜ਼ ਸਕੂਲ ਦੇ ਸਲਾਨਾ ਸਮਾਗਮ ਮੌਕੇ ‘ਬੈਗਪਾਈਪਰ ਬੈਂਡ’ ਦੇ ਵਿਦਿਆਰਥੀ ਕੀਤੇ ਸਨਮਾਨਿਤ

ਮੋਗਾ ਜ਼ਿਲੇ ਦੀ ਸ਼ਾਨ ਹੈ ਬੀ.ਬੀ.ਐੱਸ. ਬੈਗਪਾਇਪਰ ਬੈਂਡ - ਸੈਣੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਸਕੂਲ਼ ਦੇ ਸਲਾਨਾ ਸਮਾਗਮ (17ਵੀਆਂ ਬੀ.ਬੀ.ਐੱਸ. ਖੇਡਾਂ) ਦੌਰਾਨ ਸਕੂਲ ਦੇ ਬੈਗਪਾਈਪਰ ਬੈਂਡ ਦੇ ਵਿਦਿਆਰਥੀਆਂ ਨੂੰ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤ ਗਿਆ। ਇਸ ਮੌਕੇ ਚੇਅਰਮੈਨ ਸ਼੍ਰੀ ਸੰਜੀਵ ਸੈਣੀ ਜੀ ਨੇ ਦੱਸਿਆ ਕਿ ਸਾਡਾ ਬੈਗਪਾਈਪਰ ਬੈਂਡ ਸਿਰਫ ਸਕੂਲ ਦੀ ਹੀ ਨਹੀਂ ਬਲਕਿ ਪੂਰੇ ਮੋਗੇ ਜ਼ਿਲੇ ਦੀ ਸ਼ਾਨ ਹੈ। ਮੋਗਾ ਵਿੱਚ ਹੋਣ ਵਾਲੇ ਕਿਸੇ ਵੀ ਜ਼ਿਲਾ ਪੱਧਰੀ ਜਾਂ ਰਾਜ ਪੱਧਰੀ ਸਮਾਗਮ ਵਿੱਚ ਬੀ.ਬੀ.ਐੱਸ ਬੈਗਪਾਈਪਰ ਬੈਂਡ ਦੀ ਮੌਜੂਦਗੀ ਸਮਾਗਮ ਨੂੰ ਚਾਰ ਚੰਨ੍ਹ ਲਗਾ ਦਿੰਦੀ ਹੈ। ਉਹਨਾਂ ਅੱਗੇ ਦੱਸਿਆ ਕਿ ਸਾਡਾ ਬੈਗਪਾਈਪਰ ਬੈਂਡ ਹੁਣ ਤੱਕ ਅਨੇਕਾਂ ਹੀ ਵੱਡੀਆਂ ਹਸਤੀਆਂ ਦਾ ਮੋਗਾ ਪੁੱਜਣ ਤੇ ਸੁਆਗਤ ਕਰ ਚੁੱਕਾ ਹੈ। ਹਰ ਸਾਲ 15 ਅਗਸਤ ਤੇ 26 ਜਨਵਰੀ ਦੇ ਜ਼ਿਲਾ ਪੱਧਰੀ ਸਮਾਗਮਾਂ ਦੋਰਾਨ ਵੀ ਸਕੂਲ ਦਾ ਬੈਂਡ ਮਾਰਚ ਪਾਸਟ ਦੀ ਅਗੁਵਾਈ ਕਰਕ ਪਰੇਡ ਦੀ ਸ਼ਾਨ ਨੂੰ ਵਧਾਉਂਦਾ ਹੈ। ਮੋਗਾ ਜ਼ਿਲੇ ਵਿਚ ਕਈ ਮਹਾਨ ਸ਼ਖਸੀਅਤਾਂ ਦੇ ਪਹੁੰਚਣ ਤੇ ਇਹ ਬੈਂਡ ਉਹਨਾਂ ਦਾ ਸਵਾਗਤ ਕਰ ਚੁੱਕਾ ਹੈ, ਜਿਹਨਾਂ ਵਿੱਚ ਸਾਬਕਾ ਉੱਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਯੋਗ ਗੁਰੂ ਬਾਬਾ ਰਾਮਦੇਵ ਜੀ ਸ਼ਾਮਿਲ ਹਨ। ਉਹਨਾਂ ਬੈਂਡ ਵਾਲੇ ਵਿਦਿਆਰਥੀਆਂ ਨੂੰ ਸ਼ਾਬਾਸ਼ੀ ਦਿੰਦਿਆ ਕਿਹਾ ਕਿ ਅੱਜ ਇਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਮੈਂ ਖੂਦ ਮਾਣ ਮਹਿਸੂਸ ਕਰ ਰਿਹਾ ਹਾਂ। ਸਨਮਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਨਾਮ ਹੈਰੀ ਹਰਸ਼ਦੀਪ ਸਿੰਘ (ਕੈਪਟਨ), ਨਵਦੀਪ ਕੌਰ (ਡਰਮਰ), ਜਸ਼ਨਪ੍ਰੀਤ ਕੌਰ (ਡਰਮਰ), ਸਿਮਰਨ ਕੌਰ (ਡਰਮਰ), ਨਵਜੋਤ ਕੌਰ (ਡਰਮਰ), ਜਪਜੀਜੋਤ ਬਰਾੜ (ਡਰਮਰ), ਪਰਗਟ ਸਿੰਘ (ਡਰਮਰ), ਗੁਰਅਸ਼ੀਸ਼ ਕੌਰ (ਡਰਮਰ), ਪ੍ਰਭਦੀਪ ਸਿੰਘ (ਡਰਮਰ), ਹਰਨੂਰ ਸਿੰਘ ਗਿੱਲ (ਡਰਮਰ), ਗੁਰਜੋਤ ਸਿੰਘ (ਡਰਮਰ), ਚੇਤਨ ਮਹਿਤਾ (ਪਾਈਪਰ), ਯੁਵਰਾਜ ਸਿੰਘ (ਪਾਈਪਰ), ਅਰਸ਼ਪ੍ਰੀਤ ਸਿੰਘ (ਪਾਈਪਰ), ਲਵਪ੍ਰੀਤ ਸਿੰਘ (ਪਾਈਪਰ), ਅਮਨਦੀਪ ਕੌਰ (ਪਾਈਪਰ), ਸੁਖਮੀਨ ਕੌਰ (ਪਾਈਪਰ), ਹਰਸਿਮਰਨ ਕੌਰ (ਪਾਈਪਰ), ਸੁੱਖਪ੍ਰੀਤ ਸਿੰਘ (ਪਾਈਪਰ), ਮਨਰੂਪ ਕੌਰ (ਪਾਈਪਰ), ਬਰਿੰਦਪਾਲ ਕੌਰ (ਪਾਈਪਰ), ਗੁਰਪ੍ਰੀਤ ਸਿੰਘ (ਪਾਈਪਰ) ਹਨ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਵੀ ਮੌਜੂਦ ਸਨ।