ਬਲੂਮਿੰਗ ਬਡਜ਼ ਸਕੂਲ ਨੇ ਬਲਾਕ ਪੱਧਰੀ ਸਕੂਲ ਖੇਡਾਂ ਦੇ ਬੈਡਮਿੰਟਨ ਮੁਕਾਬਲੇ ‘ਚ ਜਿੱਤੇ 4 ਗੋਲਡ ਮੈਡਲ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦੀ ਆ ਰਹੀ ਹੈ। ਇਸੇ ਲੜ੍ਹੀ ਦੇ ਤਹਿਤ ਇੱਕ ਵਾਰ ਫਿਰ ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀਆਂ ਨੇ ਬਲਾਕ ਪੱਧਰੀ ਸਕੂਲ ਖੇਡਾਂ ਦੇ ਬੈਡਮਿੰਟਨ ਮੁਕਾਬਲਿਆਂ ਵਿੱਚ ਅੰਡਰ-11 ਉਮਰ ਵਰਗ ਵਿੱਚੋਂ ਗੋਲਡ ਮੈਡਲ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ ਵਾਇਸ ਪ੍ਰਿੰਸੀਪਲ ਸ਼੍ਰੀ ਮਤੀ ਨਿਧੀ ਬਰਾੜ ਵਲੋਂ ਕੀਤਾ ਗਿਆ। ਸਕੂਲ ਵਿੱਚ ਸਵੇਰ ਦੀ ਸਭਾ ਮੌਕੇ ਵਾਇਸ ਪ੍ਰਿੰਸੀਪਲ ਮੈਡਮ ਵੱਲੋਂ ਸੀਰਤ ਕੌਰ, ਸੰਸਕ੍ਰਿਤੀ ਗੋਇਲ, ਅਰਮਾਨਦੀਪ ਸਿੰਘ ਤੂਰ ਅਤੇ ਐਲਕਸ ਨੂੰ ਮੈਡਲ ਪਹਿਣਾ ਕੇ ਉਹਨਾਂ ਦਾ ਸਨਮਾਨ ਕੀਤਾ। ਉਹਨਾਂ ਅੱਗੇ ਦੱਸਿਆ ਕਿ ਇਹ ਮੁਕਾਬਲੇ ਸਰਾਕਰੀ ਸਕੂਲ ਬੁੱਟਰ ਵਿਖੇ ਹੋਏ ਸਨ। ਇਹਨਾਂ ਮੁਕਾਬਲਿਆਂ ਵਿੱਚ ਬਲਾਕ ਵਿੱਚੋਂ 8 ਲੜਕਿਆਂ ਦੀ ਟੀਮਾਂ ਅਤੇ 8 ਲੜਕੀਆਂ ਦੀ ਟੀਮਾਂ ਨੇ ਹਿੱਸਾ ਲਿਆ ਸੀ। ਬਲੂਮਿੰਗ ਬਡਜ਼ ਸਕੂਲ ਦੇ ਅਰਮਾਨਦੀਪ ਸਿੰਘ ਤੂਰ ਅਤੇ ਐਲਕਸ ਨੇ ਲੜਕਿਆਂ ਦੇ ਅੰਡਰ-11 ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਦੇ ਹੋਏ ਗੋਲਡ ਮੈਡਲ ਆਪਣੇ ਨਾਮ ਕੀਤੇ ਅਤੇ ਇਸਦੇ ਨਾਲ-ਨਾਲ ਸੀਰਤ ਅਤੇ ਸੰਸਕ੍ਰਿਤੀ ਗੋਇਲ ਨੇ ਲੜਕੀਆਂ ਦੇ ਅੰਡਰ-11 ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਗੋਲਡ ਮੈਡਲ ਜਿੱਤਿਆ ਅਤੇ ਸਕੂਲ ਨੂੰ ਓਵਰਆਲ ਪਹਿਲਾ ਸਥਾਨ ਲਈ ਟ੍ਰਾਫੀ ਵੀ ਮਿਲੀ। ਸਕੂਲ ਦੀ ਸਟੇਟ ਲੈਵਲ ਦੀ ਖਿਡਾਰਣ ਜੈਨੀਫਰ ਨੇ ਟੀਮ ਨੂੰ ਲੀਡ ਕਰਨ ਵਿੱਚ ਅਹਿਮ ਭੁਮਿਕਾ ਨਿਭਾਈ। ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਅਰਮਾਨਦੀਪ ਸਿੰਘ ਤੂਰ, ਐਲਕਸ, ਸੀਰਤ ਅਤੇ ਸੰਸਕ੍ਰਿਤੀ ਗੋਇਲ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਬੀ.ਬੀ.ਐੱਸ. ਸੰਸਥਾ ਪੜਾਈ ਅਤੇ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਹਰ ਇੱਕ ਸਹੂਲਤ ਮੁਹੱਇਆ ਕਰਵਾਉਣ ਲਈ ਵਚਨਬੱਧ ਹੈ ਇਸ ਲਈ ਹੀ ਸਕੂਲ ਵਿੱਚ ਅੰਤਰਰਾਸ਼ਟਰੀ ਪੱਧਰ ਦੇ 2 ਵੂਡਨ ਬੈਡਮਿੰਟਨ ਕੋਰਟ ਬਣੇ ਹੋਏ ਹਨ ਅਤੇ ਪੰਜਾਬ ਮਸੀਹ ਜਿਹੇ ਕਾਬਿਲ ਕੋਚ ਮੌਜੂਦ ਹਨ ਜਿਸ ਨਾਲ ਵਿਦਿਆਰਥੀ ਉੱਚੇ ਪੱਧਰ ਦੀ ਸਿਖਲਾਈ ਹਾਸਿਲ ਕਰਦੇ ਹਨ ਅਤੇ ਵੱਖ-ਵੱਖ ਮੁਕਾਬਲਿਆਂ ਵਿੱਚ ਆਪਣਾ 100 ਪ੍ਰਤੀਸ਼ਤ ਦੇ ਸਕਦੇ ਹਨ।