ਬਲੂਮਿੰਗ ਬਡਜ਼ ਸਕੂਲ ਵਿੱਚ ਵਿਦਿਅੲਰਥੀਆਂ ਅਤੇ ਸਟਾਫ ਨੂੰ ਅੋਰਤਾਂ ਦੇ ਕੈਂਸਰ ਪ੍ਰਤੀ ਕੀਤਾ ਗਿਆ ਜਾਗਰੁਕ
‘ਸਵਸਥ ਮਹਿਲਾ, ਸਵਸਥ ਭਾਰਤ’ ਮੁਹਿੰਮ ਤਹਿਤ 15 ਸੂਬਿਆਂ ਦੀਆਂ ਡੇਢ ਲੱਖ ਔਰਤਾਂ ਦੀ ਜਾਂਚ ਦਾ ਟੀਚਾ : ਡਾ. ਕਿਰਨਦੀਪ ਕੌਰ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸਐਣੀ ਜੀ ਦੀ ਅਗੁਵਾਈ ਹੇਠ ਅੱਜ ਸਕੂਲ ਵਿੱਚ ‘ਸਵਸਥ ਮਹਿਲਾ ਸਵਸਥ ਭਾਰਤ’ ਮੁਹਿੰਮ ਤਹਿਤ ਸਕੂਲ ਦੇ ਵਿਦਿਆਰਥੀ ਅਤੇ ਸਟਾਫ ਨੂੰ ਔਰਤਾਂ ਦੇ ਕੈਂਸਰ ਪ੍ਰਤੀ ਜਾਗਰੁਕ ਕੀਤਾ ਗਿਆ। ਯੁਵਰਾਜ ਸਿੰਘ ਫਾਊਂਡੇਸ਼ਨ ‘ਯੂਵੀਕੈਨ’ ਵੱਲੋਂ ਆਈ ਟੀਮ ਜਿਸ ਵਿੱਚ ਡਾ. ਕਿਰਨਦੀਪ ਕੌਰ (ਰੀਜ਼ਨਲ ਮੈਨੇਜਰ), ਡਾ. ਆਯੂਸ਼ੀ ਅਤੇ ਮਹਿਕ (ਕਲਸਟਰ ਕੌਆਰਡੀਨੇਟਰਜ਼) ਸ਼ਾਮਿਲ ਸਨ, ਨੇ ਦੱਸਿਆ ਕਿ ਅੱਜ ਭਾਰਤ ਵਿੱਚ ਬ੍ਰੈਸਟ ਕੈਂਸਰ ਕਾਰਨ ਹਰ 6 ਮਿੰਟਾ ਵਿੱਚ ਇੱਕ ਅੋਰਤ ਦੀ ਮੌਤ ਹੋ ਜਾਂਦੀ ਹੈ ਜੋ ਕਿ ਔਰਤਾਂ ਦੀ ਸਿਹਤ ਅਤੇ ਸੁਰੱਖਿਆ ਦੇ ਮੱਦੇਨਜ਼ਰ ਇੱਕ ਚਿੰਤਾਜਨਕ ਗੱਲ ਹੈ। ਇੱਸ ਦਾ ਇੱਕ ਬਹੁਤ ਵੱਡਾ ਕਾਰਨ ਹੈ ਮੁੱਢਲੀ ਸਟੇਜ਼ ਤੇ ਬ੍ਰੈਸਟ ਕੈਂਸਰ ਦੀ ਜਾਂਚ ਨਾ ਹੋਣਾ। ਜੇਕਰ ਮੁੱਢਲੀ ਸਟੇਜ਼ ਉੱਪਰ ਹੀ ਬ੍ਰੈਸਟ ਕੈਂਸਰ ਦਾ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ਼ ਸੰਭਵ ਹੈ, ਇਸ ਲਈ ਸਾਬਕਾ ਕ੍ਰਿਕੇਟਰ ਯੁਵਰਾਜ ਸਿੰਘ ਦੀ ਸੰਸਥਾ ‘ਯੂਵੀਕੈਨ’ ਵੱਲੋਂ ਚਲਾਈ ਗਈ ਮੁਹਿੰਮ ‘ਸਵਸਥ ਮਹਿਲਾ, ਸਵਸਥ ਭਾਰਤ’ ਤਹਿਤ ‘ਬ੍ਰੈਸਟ ਕੈਂਸਰ’ ਵਿਰੁੱਧ ਲੜਾਈ ਵਿੱਚ 15 ਸੂਬਿਆਂ ਦੀਆਂ 1 ਲੱਖ 50 ਹਜ਼ਾਰ ਔਰਤਾਂ ਦੀ ਜਾਂਚ ਦਾ ਟੀਚਾ ਮਿੱਥਿਆ ਗਿਆ ਹੈ। ਇਸ ਸੰਸਥਾ ਦੇ ਮੁੱਖ ਟੀਚੇ, ਬ੍ਰੈਸਟ ਕੈਂਸਰ ਦੇ ਖਤਰੇ ਪ੍ਰਤੀ ਜਾਗਰੁਕਤਾ ਨੂੰ ਵਧਾਉਣਾ ਅਤੇ ‘ਸੈਲਫ ਬ੍ਰੈਸਟ ਇਗਜ਼ਾਮੀਨੇਸ਼ਨ’ ਬਾਰੇ ਜਾਣਕਾਰੀ ਨੂੰ ਉਤਸ਼ਾਹ ਦੇਣਾ, ਬ੍ਰੈਸਟ ਕੈਂਸਰ ਦੀ ਜਲਦ ਪੜਤਾਲ ਅਤੇ ਸਮੇਂ ਸਿਰ ਇਲਾਜ, ਸਰਕਾਰੀ ਅਤੇ ਗੈਰ ਸਰਕਾਰੀ ਸੰਗਠਨਾ ਦੀ ਮਜ਼ਬੂਤ ਹਿੱਸੇਦਾਰੀ ਨਾਲ ‘ਨੈਸ਼ਨਲ ਕੈਂਸਰ ਕੰਟਰੋਲ ਪ੍ਰੋਗਰਾਮ’ ਨੂੰ ਹੋਰ ਸ਼ਕਤੀ ਪ੍ਰਦਾਨ ਕਰਨਾ ਹਨ। ਉਹਨਾਂ ਵੱਲੋਂ ਇਹ ਜਾਣਕਾਰੀ ਵੀ ਸਾਂਝੀ ਕੀਤੀ ਗਈ ਕਿ ਹੁਣ ਤੱਕ 1 ਲੱਖ 12 ਹਜ਼ਾਰ ਦੇ ਕਰੀਬ ਔਰਤਾਂ ਦੀ ਬ੍ਰੈਸਟ ਕੈਂਸਰ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ ਜਿੰਨ੍ਹਾਂ ਵਿੱਚੋਂ 2327 ਸ਼ੱਕੀ ਮਰੀਜ਼ ਪਾਏ ਗਏ ਹਨ, 58 ਕੇਸ ਪੌਜ਼ੀਟਿਵ ਪਾਏ ਗਏ ਹਨ ਅਤੇ 53 ਔਰਤਾਂ ਜ਼ੇਰੇ-ਇਲਾਜ ਹਨ। ਉਹਨਾਂ ਵੱਲੋਂ ਸੈਲਫ ਬ੍ਰੈਸਟ ਇਗਜ਼ਾਮੀਨੇਸ਼ਨ ਬਾਰੇ ਵਿਸਥਾਰ ਵਿੱਚ ਮਹਿਲਾਵਾਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਉਹ ਹਰ ਮਹੀਨੇ ਖੂਦ ਇਹ ਜਾਂਚ ਕਰ ਸਕਦੇ ਹਨ ਕਿ ਉਹਨਾਂ ਵਿੱਚ ਬ੍ਰੈਸਟ ਕੈਂਸਰ ਦਾ ਕੋਈ ਲੱਛਣ ਮੌਜੂਦ ਹੈ ਜਾਂ ਨਹੀਂ। ਉਹਨਾਂ ਇਹ ਵੀ ਕਿਹਾ ਕਿ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਜਦੋਂ ਕਿਸੇ ਮਰੀਜ਼ ਨੂੰ ਕੈਂਸਰ ਪੌਜ਼ੀਟਿਵ ਹੋਣ ਦਾ ਪਤਾ ਲੱਗਦਾ ਹੈ ਤਾਂ ਉਹ ਇਸ ਬਿਮਾਰੀ ਦੇ ਡਰ ਨਾਲ ਹੀ ਮਰਾ ਜਾਂਦਾ ਹੈ, ਪਰ ਇਹ ਠੀਕ ਨਹੀਂ ਹੈ, ਅੱਜ ਵਿਗਿਆਨ ਅਤੇ ਮੈਡੀਕਲ ਲਾਈਨ ਵਿੱਚ ਹੋਈ ਤਰੱਕੀ ਸਦਕਾ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਨੂੰ ਵੀ ਹਰਾਇਆ ਜਾ ਸੱਕਦਾ ਹੈ, ਇਸ ਲਈ ਕੈਂਸਰ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਮੌਕੇ ਸਕੁਲ ਦੇ ਫੀਮੇਲ ਸਟਾਫ ਦੀ ਸਕਰੀਨਿੰਗ ਵੀ ਕੀਤੀ ਗਈ। ਜ਼ਿਕਰਯੋਗ ਹੈ ਕਿ ਸਕੂਲ ਵਿੱਚ ਪੜਾਈ ਅਤੇ ਖੇਡਾਂ ਦੇ ਨਾਲ-ਨਾਲ ਕਈ ਜਾਗਰੁਕਤਾ ਕੈਂਪ ਵੀ ਲਗਾਏ ਜਾਂਦੇ ਹਨ ਤਾ ਜੋ ਸਾਰੇ ਸਿਹਤਮੰਦ ਰਹਿ ਸਕਣ। ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਅਤੇ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਵੱਲੋਂ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਯੁਵਰਾਜ ਸਿੰਘ ਫਾਉਂਡੇਸ਼ਨ ‘ਯੁਵੀਕੈਨ’ ਵੱਲੋਂ ਚਲਾਈ ਗਈ ਇਸ ਮੁਹਿੰਮ ਦੀ ਭਰਪੂਰ ਸ਼ਲਾਘਾ ਕੀਤੀ ਗਈ।