ਬਲੂਮਿੰਗ ਬਡਜ਼ ਸਕੂਲ਼ ਵਿੱਚ ਵਿਦਿਆਰਥੀਆਂ ਨੂੰ ਮੋਟਰ ਵਹੀਕਲ ਐਕਟ 2019 ਵਿੱਚ ਹੋਈ ਸੋਧ ਬਾਰੇ ਦਿੱਤੀ ਜਾਣਕਾਰੀ
ਬਿਨਾਂ ਲਾਇਸੈਂਸ ਤੋਂ ਫੜੇ ਜਾਣ ਤੇ 18 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਦੇ ਮਾਪਿਆਂ ਤੇ ਹੋਵੇਗੀ ਕਾਰਵਾਈ – ਕੇਵਲ ਸਿੰਘ
ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਆਪਣੀ ਵੱਖਰੀ ਪਹਿਚਾਣ ਬਣਾਉਂਦੇ ਹੋਏ ਅੱਗੇ ਵੱਧ ਰਹੀ ਹੈ। ਜਿਸ ਵਿੱਚ ਸਮੇਂ –ਸਮੇਂ ਤੇ ਵਿਦਿਆਰਥੀਆਂ ਨੂੰ ਜਾਗਰੁਕ ਕਰਨ ਲਈ ਸੈਮੀਨਾਰ ਲਗਾਏ ਜਾਂਦੇ ਹਨ। ਅੱਜ ਸਕੂਲ ਵਿੱਚ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਜੀ ਦੀ ਅਗੁਵਾਈ ਹੇਠ ਅਤੇ ਸੀਨੀਅਰ ਪੁਲਿਸ ਕਪਤਾਨ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਦਿਆਰਥੀਆਂ ਨੂੰ ਮੋਟਰ ਵਹੀਕਲ ਐਕਟ 2019 ਦੀ ਧਾਰਾ 199ਏ ਅਤੇ 199 ਬੀ ਵਿੱਚ ਹੋਈ ਸੋਧ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਇਸ ਮੌਕੇ ਉਚੇਚੇ ਤੌਰ ਤੇ ਸਰਦਾਰ ਜੋਰਾ ਸਿੰਘ ਕਾਗੜਾ ਡੀ.ਐੱਸ.ਪੀ. ਟ੍ਰੈਫਿਕ, ਮੋਗਾ ਅਤੇ ਏ.ਐਸ.ਆਈ. ਕੇਵਲ ਸਿੰਘ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈਲ ਮੋਗਾ, ਸਕੂਲ ਵਿੱਚ ਪਹੁੰਚੇ ਅਤੇ ਵਿਦਿਆਰਥੀਆਂ ਨਾਲ ਰੂਬਰੂ ਹੋਏ। ਉਹਨਾਂ ਨੇ ਵਿਦਿਆਰਥੀਆਂ ਨੂੰ ਸੜਕ ਤੇ ਹੋਣ ਵਾਲੇ ਹਾਦਸਿਆਂ ਦੇ ਕਰਨਾਂ ਬਾਰੇ ਚਾਨਣਾ ਪਾਇਆ ਤੇ ਇਹ ਸਮਝਾਇਆ ਕਿ ਅਗਰ ਟ੍ਰੈਫਿਕ ਨਿਯਮ ਦੀ ਪਾਲਣਾ ਨਾ ਕੀਤੀ ਜਾਵੇ ਤਾਂ ਕਿਵੇਂ ਹਾਦਸਿਆਂ ਵਿੱਚ ਕਈ ਘਰਾਂ ਦੇ ਚਿਰਾਗ ਬੁੱਝ ਜਾਂਦੇ ਹਨ ਤੇ ਜਾਨੀ-ਮਾਲੀ ਨੁਕਸਾਨ ਹੋ ਜਾਂਦਾ ਹੈ। ਜਿਆਦਾ ਤਰ ਐਕਸੀਡੈਂਟ ਦਰਾਇਵਿੰਗ ਕਰਦੇ ਸਮੇਂ ਮੁਬਾਇਲ ਦੀ ਵਰਤੋਂ ਨਾਲ ਹੁੰਦੇ ਹਨ ਜਾਂ ਗਲਤ ਸਾਇਡ ਤੇ ਵਹੀਕਲ ਚਲਾਉਣ ਨਾਲ ਹੁੰਦੇ ਹਨ। ਉਹਨਾਂ ਵਿਦਿਆਰਥੀਆਂ ਸਰਕਾਰ ਵੱਲੋਂ ਮੋਟਰ ਵਹੀਕਲ ਐਕਟ 2019 ਦੀ ਧਾਰਾ 199ਏ ਅਤੇ 199 ਬੀ ਵਿੱਚ ਹੋਈ ਸੋਧ ਬਾਰੇ ਦੱਸਿਆ ਕਿ ਇਸ ਨਵੀਂ ਸੋਧ ਅਧੀਨ ਜੇਕਰ ਕੋਈ ਵੀ ਨਾਬਾਲਗ ਬੱਚਾ ਬਿਨਾਂ ਡਰਾਈਵਿੰਗ ਲਾਈਸੈਂਸ ਦੇ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਕਾਰਵਾਈ ਉਸ ਦੇ ਮਾਤਾ ਪਿਤਾ ਉੱਪਰ ਹੋਵੇਗੀ ਅਤੇ ਇਸ ਲਈ ਮਾਪਿਆਂ ਨੂੰ 3 ਸਾਲ ਦੀ ਸਜ਼ਾ ਅਤੇ 25000/- ਰੁਪਏ ਤੱਕ ਜ਼ੁਰਮਾਨਾ ਹੋ ਸੱਕਦਾ ਹੈ। ਅਗਰ ਕੋਈ ਬੱਚਾ ਕਿਸੇ ਹੋਰ ਦਾ ਵਹੀਕਲ ਬਿਨਾਂ ਲਾਇਸੈਂਸ ਤੋਂ ਫੜਿਆ ਗਿਆ ਤਾਂ ਵਹੀਕਲ ਦੇ ਮਾਲਕ ਉੱਪਰ ਵੀ ਉਸੇ ਤਰਾਂ ਕਾਰਵਾਈ ਹੋਵੇਗੀ। ਉਹਨਾਂ ਵਿਦਿਆਰਥੀਆਂ ਨੂੰ ਤਾਕੀਦ ਕੀਤੀ ਕਿ ਇਹ ਕਾਨੂੰਨ 1 ਅਗਸਤ ਤੋਂ ਲਾਗੂ ਹੋਣ ਜਾ ਰਿਹਾ ਹੈ। ਇਸ ਲਈ ਜਿਹੜੇ ਬੱਚੇ ਵੀ ਮੋਟਰ ਵਹੀਕਲ ਦਾ ਇਸਤੇਮਾਲ ਕਰਦੇ ਹਨ ਉਹ ਜਾਂ ਤਾ 1 ਅਗਸਤ ਤੋਂ ਪਹਿਲਾਂ ਆਪਣਾ ਲਾਈਸੈਂਸ ਬਣਵਾ ਲੈਣ ਨਹੀਂ ਤਾਂ ਭਵਿੱਖ ਵਿੱਚ ਉਹਨਾਂ ਅਤੇ ਉਹਨਾਂ ਦੇ ਮਾਪਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਅਤੇ ਸੀ.ਈ.ਓ. ਰਾਹੁਲ ਛਾਬੜਾ ਜੀ ਵੱਲੋਂ ਸਰਦਾਰ ਜੋਰਾ ਸਿੰਘ ਕਾਗੜਾ ਡੀ.ਐੱਸ.ਪੀ. ਟ੍ਰੈਫਿਕ, ਮੋਗ ਅਤੇ ਏ.ਐਸ.ਆਈ. ਕੇਵਲ ਸਿੰਘ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈਲ ਮੋਗਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।