ਬਲੂਮਿੰਗ ਬਡਜ਼ ਸਕੂਲ ਵਿਖੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਵੱਖ-ਵੱਖ ਵਿਸ਼ਿਆਂ ਤੇ ਅਧਿਆਪਕਾਂ ਨੂੰ ਦਿੱਤੀ ਟ੍ਰੇਨਿਂਗ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਸਕੂਲ ਦੇ ਟੀਚਿੰਗ ਸਟਾਫ ਲਈ ਇੱਕ ਸੈਮੀਨਾਰ ਕੀਤਾ ਗਿਆ ਜਿਸ ਵਿੱਚ ਕਈ ਵਿਸ਼ਿਆਂ ਉੱਪਰ ਚਰਚਾ ਕੀਤੀ ਗਈ ਜਿਵੇਂ, ਖੁਸ਼ੀ ਕੀ ਹੁੰਦੀ ਹੈ? ਇਸ ਤਹਿਤ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਖੂਸ਼ੀ ਹਰ ਇਨਸਾਨ ਦਾ ਇੱਕ ਅੰਦਰੂਨੀ ਭਾਵ ਹੁੰਦਾ ਹੈ ਜਿਸ ਨੂੰ ਹਰ ਇਨਸਾਨ ਵੱਖ-ਵੱਖ ਤਰੀਕਿਆਂ ਨਾਲ ਜਿਵੇਂ ਕਿ ਤਾੜੀਆਂ ਵਜਾ ਕੇ, ਹੱਸ ਕੇ ਜਾਂ ਫੇਰ ਰੌਲਾ ਪਾਕੇ ਜ਼ਾਹਿਰ ਕਰਦਾ ਹੈ। ਹਰ ਉਮਰ ਵਰਗ ਦੇ ਇਨਸਾਨ ਲਈ ਖੁਸ਼ੀ ਦੇ ਵੱਖਰੇ-ਵੱਖਰੇ ਕਾਰਨ ਹੋ ਸਕਦੇ ਹਨ ਜਿਵੇਂ ਇੱਕ ਬੱਚਾ ਚੌਕਲੇਟ ਜਾਂ ਖਿਡੌਣਾ ਲੈਕੇ ਖੁਸ਼ ਹੋ ਜਾਂਦਾ ਹੈ, ਵਿਦਿਆਰਥੀ ਛੁੱਟੀ ਹੋਣ ਤੇ ਖੁਸ਼ ਹੁੰਦਾ ਹੈ, ਅਧਿਆਪਕ ਸਲੈਬਸ ਖਤਮ ਹੋਣ ਤੇ ਖੁਸ਼ ਹੁੰਦਾ ਹੈ ਅਤੇ ਇੱਕ ਸੁਆਣੀ ਘਰ ਦਾ ਚੁੱਲ੍ਹਾ-ਚੌਂਕਾ ਕਰਕੇ ਖੂਸ਼ ਹੁੰਦੀ ਹੈ। ਇਸ ਤੋਂ ਅਗਲਾ ਵਿਸ਼ਾ ਸੀ ਕਿ ਇੱਕ ਚੰਗੇ ਅਧਿਆਪਕ ਵਿੱਚ ਕਿਹੜੀਆਂ ਖੂਬੀਆਂ ਹੋਣੀਆਂ ਚਾਹੀਦੀਆਂ ਹਨ। ਇਸ ਬਾਰੇ ਉਹਨਾਂ ਦੱਸਿਆ ਕਿ ਇੱਕ ਅਧਿਆਪਕ ਨੂੰ ਆਪਣੇ ਕੰਮ ਵਿੱਚ ਮਾਹਿਰ, ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ, ਇੱਕ ਚੰਗਾ ਨੈਤਿਕ ਚਰਿੱਤਰ ਰੱਖਣ ਵਾਲਾ, ਆਪਣੇ ਕੰਮ ਦੇ ਪ੍ਰਤੀ ਇਮਾਨਦਾਰ, ਸਮੇਂ ਦਾ ਪਾਬੰਧ, ਇੱਕ ਚੰਗਾ ਸ਼ਰੋਤਾ ਹੋਣਾ ਚਾਹੀਦਾ ਹੈ। ਅੱਗੇ ਉਹਨਾਂ ਅਧਿਆਪਕ ਦੀਆਂ ਜਿੰਮੇਦਾਰੀਆਂ ਅਤੇ ਫਰਜ਼ਾਂ ਬਾਰੇ ਗੱਲ ਕਰਦੇ ਦੱਸਿਆ ਕਿ ਬੱਚਿਆਂ ਦਾ ਧਿਆਨ ਰੱਖਣਾ, ਸਮੇਂ ਸਿਰ ਸਿਲੇਬਸ ਖਤਮ ਕਰਨਾ, ਵਿਦਿਆਰਥੀਆਂ ਨੂੰ ਵਿਸ਼ੇ ਦੀ ਪੂਰਨ ਜਾਣਕਾਰੀ ਦੇਣਾ, ਰੂਟੀਨ ਵਿੱਚ ਆਪਣੀ ਡਾਇਰੀ, ਰਿਕਾਰਡ ਰਜਿਸਟਰ, ਪ੍ਰਿੱਖਿਆ ਰਜਿਸਟਰ ਕੰਪਲੀਟ ਕਰਨਾ, ਬੱਚਿਆਂ ਦੀਆਂ ਕਾਪੀਆਂ ਚੈੱਕ ਕਰਨੀਆਂ ਅਤੇ ਰੂਟੀਨ ਵਿੱਚ ਟੈਸਟ ਲੈਣੇ ਆਦਿ ਅਧਿਆਪਕ ਦੀਆਂ ਜ਼ਿੰਮੇਦਾਰੀਆਂ ਅਤੇ ਫਰਜ਼ ਹੁੰਦੇ ਹਨ। ਡਿਜੀਟਲ ਲਰਨਿੰਗ ਬਾਰੇ ਚਰਚਾ ਕਰਦੇ ਉਹਨਾਂ ਕਿਹਾ ਅਜੋਕੇ ਵਿਗਿਆਨਕ ਯੁੱਗ ਵਿੱਚ ਡਿਜੀਟਲ ਲਰਨਿੰਗ ਇੱਕ ਬੜ੍ਹਾ ਹੀ ਕ੍ਰਾਂਤੀਕਾਰੀ ਬਦਲਾਅ ਲੈਕੇ ਆਈ ਹੈ ਜਿਸਦੇ ਤਹਿਤ ਅਧਿਆਪਕਾਂ ਨੂੰ ਆਪਣੇ ਆਪ ਨੂੰ ਡਿਜੀਟਲ ਲਰਨਿੰਗ ਨਾਲ ਜੋੜ ਕੇ ਇਸ ਦਾ ਭਰਪੂਰ ਫਾਇਦਾ ਚੁੱਕਣਾ ਚਾਹੀਦਾ ਹੈ। ਅੰਤ ਵਿੱਚ ‘ਅਧਿਆਪਕਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ’ ਬਾਰੇ ਚਰਚਾ ਕੀਤੀ ਗਈ। ਇਸ ਵਿੱਚ ਉਹਨਾਂ ਦੱਸਿਆ ਕਿ ਅਕਸਰ ਵਿਦਿਆਰਥੀਆਂ ਨੂੰ ਗਣਿਤ ਵਿਸ਼ੇ ਵਿੱਚ ਗਣਨਾ ਕਰਨ ਵਿੱਚ ਮੁਸ਼ਕਿਲ ਪੇਸ਼ ਆਉਂਦੀ ਹੈ ਅਤੇ ਇਸ ਸਮੱਸਿਆ ਦਾ ਹੱਲ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਕੇ ਅਤੇ ਵੱਖ-ਵੱਖ ਗਣਿਤ ਮੁਕਾਬਲਿਆਂ ਵਿੱਚ ਲੈਕੇ ਕੀਤਾ ਜਾ ਸਕਦਾ ਹੈ। ਵਿਗਿਆਨ ਦੇ ਅਧਿਆਪਕਾਂ ਨੂੰ ਵੱਧ ਤੋਂ ਵੱਧ ਪ੍ਰਯੋਗਾਤਮਕ ਤਰੀਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਭਾਸ਼ਾ ਦੇ ਅਧਿਆਪਕਾਂ ਨੂੰ ਵਿਦਿਆਰਥੀਆਂ ਵਿੱਚ ਪੜ੍ਹਣ ਦੀ ਰੂਚੀ ਨੂੰ ਪੈਦਾ ਕਰਨੀ ਚਾਹੀਦੀ ਹੈ। ਇਸ ਸੈਮੀਨਾਰ ਦੌਰਾਨ ਵਿੱਚ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਆਪਣੇ ਤਜ਼ੁਰਬੇ ਸਦਕਾ ਅਧਿਆਪਕਾਂ ਨੂੰ ਬਹੁਤ ਕੁੱਝ ਨਵਾਂ ਸਿੱਖਣ ਨੂੰ ਮਿਲਿਆ ਜਿਸ ਲਈ ਸਮੂਹ ਸਟਾਫ ਦੁਆਰਾ ਪ੍ਰਿੰਸੀਪਲ ਮੈਡਮ ਦਾ ਧੰਨਵਾਦ ਕੀਤਾ ਗਿਆ।