Latest News & Updates

ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀਆਂ ਨੇ ਸ਼ਤਰੰਜ ਅਤੇ ਬੈਡਮਿੰਟਨ ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਦੇ ਖੇਤਰ ਵਿੱਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਜ਼ਾਰੀ ਹੈ। ਆਏ ਦਿਨ ਇਸ ਸੰਸਥਾ ਦੇ ਖਿਡਾਰੀ ਸਟੇਟ ਅਤੇ ਨੈਸ਼ਨਲ ਪੱਧਰ ਦੇ ਖੇਡ ਮੁਕਾਬਲਿਆ ਚੋਂ ਮੈਡਲ ਜਿੱਤ ਕੇ ਆਉਂਦੇ ਹਨ। ਇਸੇ ਸੰਬੰਧ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਜੀ ਨੇ ਦੱਸਿਆ ਕਿ ਪੰਜਾਬ ਸਕੂਲ ਰਾਜ ਪੱਧਰੀ ਖੇਡਾਂ ਦੇ ਮੁਕਾਬਲਿਆਂ ਵਿੱਚ ਹੋਏ ਅੰਡਰ-14 ਦੇ ਸ਼ਤਰੰਜ ਮੁਕਾਬਲਿਆਂ ਵਿੱਚ ਸਕੂਲ ਦੇ ਅਭੀਜੈ ਕੌੜਾ ਨੇ ਸਿਲਵਰ ਮੈਡਲ ਜਿੱਤਿਆ। ਸ਼ਤਰੰਜ ਦੇ ਇਹ ਮੁਕਾਬਲੇ ਮਲੇਰਕੋਟਲਾ ਵਿਖੇ ਹੋਏ ਸਨ ਜਿੰਨ੍ਹਾਂ ਵਿੱਚ ਪੰਜਾਬ ਭਰ ਦੇ ਸਾਰੇ ਜ਼ਿਲਿਆਂ ਦੀਆਂ ਟੀਮਾਂ ਨੇ ਹਿੱਸਾ ਲਿਆ ਸੀ। ਜਿਸ ਵਿੱਚ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਦਿਆ ਅਭਿਜੈ ਕੌੜਾ ਨੇ ਸਿਲਵਰ ਮੈਡਲ ਹਾਸਲ ਕੀਤਾ। ਇਸ ਦੇ ਨਾਲ ਹੀ 10 ਤੋਂ 12 ਅਕਤੂਬਰ ਦੇ ਦਰਮਿਆਨ ਹੋਈ ਸਟੇਟ ਬੈਡਮਿੰਟਨ ਚੈਂਪਿਅਨਸ਼ਿਪ ਦੀ ਸਬ-ਜੂਨੀਅਰ ਕੈਰਗਰੀ ਦੇ ਅੰਡਰ-13 ਦੇ ਮੁਕਾਬਲਿਆਂ ਵਿੱਚ ਸਕੂਲ਼ ਦੀ ਖਿਡਾਰਣ ਜੈਨੀਫਰ ਨੇ ਡਬਲ ਕੈਟਾਗਰੀ ਵਿੱਚ ਖੇਡਦਿਆਂ ਬ੍ਰਾਂਜ਼ ਮੈਡਲ ਆਪਣੇ ਨਾਮ ਕੀਤਾ। ਇਹ ਚੈਂਪਿਆਨਸ਼ਿਪ ਅਬੋਹਰ ਵਿੱਖੇ ਕਰਵਾਈ ਗਈ ਸੀ ਜਿਸ ਵਿੱਚ ਪੰਜਾਬ ਭਰ ਤੋਂ ਖਿਡਾਰੀਆਂ ਨੇ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਜੈਨੀਫਰ ਦੀ ਉਮਰ ਸਿਰਫ 11 ਸਾਲ ਹੈ ਤੇ ਉਹ ਰਾਜ ਪੱਧਰੀ ਮੁਕਾਬਲਿਆ ਵਿੱਚ ਆਪਣਾ ਲੋਹਾ ਮਨਵਾ ਚੁੱਕੀ ਹੈ। ਪ੍ਰਿੰਸੀਪਲ ਮੈਡਮ ਵੱਲੋਂ ਅਭਿਜੈ ਕੌੜਾ ਅਤੇ ਜੈਨੀਫਰ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਸਵੇਰ ਦੀ ਅਸੈਂਬਲੀ ਮੌਕੇ ਉਚੇਚੇ ਤੌਰ ਤੇ ਸਟੇਜ ਉੱਪਰ ਬੁਲਾ ਕੇ ਦੋਨੋ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ਼ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਨੇ ਵੀ ਦੋਨੋ ਖਿਡਾਰੀਆਂ ਨੁੰ ਮੁਬਾਰਕਬਾਦ ਦੇ ਨਾਲ-ਨਾਲ ਭਵਿੱਖ ਵਿੱਚ ਹੋਣ ਵਾਲੇ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਦਿੱਤੀਆ। ਉਹਨਾਂ ਕਿਹਾ ਕਿ ਇਹ ਸ਼ਾਨਦਾਰ ਨਤੀਜਾ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਉਹਨਾਂ ਦੇ ਕੋਚ ਵੱਲੋਂ ਦਿੱਤੀ ਗਈ ਉੱਚ ਦਰਜੇ ਦੀ ਸਿਖਲਾਈ ਦਾ ਹੀ ਫਲ ਹੈ। ਕੋਈ ਪਤਾ ਨਹੀ ਕਿਸ ਖਿਡਾਰੀ ਨੇ ਅਪਾਣੀ ਖੇਡ ਦਾ ਪ੍ਰਦਰਸ਼ਨ ਕਰਦਿਆ ਇੱਕ ਦਿਨ ਆਪਣੇ ਦੇਸ਼ ਦਾ ਨਾਂਅ ਅੰਤਰ ਰਾਸ਼ਟਰੀ ਪੱਧਰ ਤੱਕ ਚਮਕਾ ਦੇਣਾ ਹੈ। ਇਸੇ ਲਈ ਵਿਦਿਆਰਥੀਆਂ ਨੂੰ ਉੱਚੇ ਪੱਧਰ ਤੇ ਲੈਕੇ ਜਾਣ ਲਈ ਬੀ.ਬੀ.ਐੱਸ. ਸੰਸਥਾ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਹੋਰ ਵੀ ਨਿਖਾਰਨ ਲਈ ਹਰ ਤਰ੍ਹਾਂ ਦੀ ਸਹੂਲਤ ਮੁਹੱਇਆ ਕਰਵਾਉਣ ਲਈ ਵਚਣਬੱਧ ਹੈ। ਉਹਨਾਂ ਵੱਲੋਂ ਸਪੋਰਟਸ ਸਟਾਫ ਨੂੰ ਵੀ ਵਧਾਈ ਦਿੱਤੀ। ਜਿਹਨਾਂ ਕਰਕੇ ਹੀ ਖਿਡਾਰੀ ਆਪਣੀ ਖੇਡ ਦਾ ਚੰਗਾ ਪ੍ਰਦਰਸ਼ਨ ਕਰਦੇ ਹਨ।

Comments are closed.