Latest News & Updates

ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀਆਂ ਨੇ ਮੋਗਾ ਜ਼ੋਨ ਖੇਡਾਂ ਵਿੱਚ ਮਾਰੀਆਂ ਮੱਲਾਂ

ਟੇਬਲ ਟੈਨਿਸ ਅਤੇ ਲਾਅਨ ਟੈਨਿਸ ਖੇਡਾਂ ਚ ਰਹੇ ਜੇਤੂ - ਪ੍ਰਿੰਸੀਪਲ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਜੋ ਕਿ ਗੁਰੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ, ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਆਪਣੀ ਰੋਜ਼ ਨਵੀਆਂ ਉਚਾਈਆਂ ਹਾਸਿਲ ਕਰ ਰਿਹਾ ਹੈ। ਇਹਨਾਂ ਉਚਾਈਆਂ ਵਿੱਚ ਹੋਰ ਵੀ ਵਾਧਾ ਕਰਦਿਆਂ ਸਕੂਲ ਦੇ ਟੇਬਲ-ਟੈਨਿਸ ਅਤੇ ਲਾਅਨ ਟੈਨਿਸ ਦੇ ਖਿਡਾਰੀਆਂ ਨੇ ਮੋਗਾਂ ਜ਼ੋਨਲ ਖੇਡਾਂ ਵਿੱਚ ਪਹਿਲੀ ਪੁਜੀਸ਼ਨ ਹਾਸਲ ਕਰਦਿਆਂ ਇੱਕ ਵਾਰ ਫੇਰ ਸਕੂਲ਼ ਦਾ ਮਾਨ ਵਧਾਇਆ ਹੈ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਇਸ ਬਾਰੇ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਕਰਵਾਈਆਂ ਜਾ ਰਹੀਆਂ 67ਵੀਆਂ ਮੋਗਾ ਜ਼ੋਨ ਖੇਡਾਂ ਵਿੱਚ ਸਕੂਲ਼ ਵੱਲੋਂ ਟੇਬਲ ਟੈਨਿਸ ਦੀ ਅੰਡਰ-14, ਅੰਡਰ-17 ਲੜਕੀਆਂ ਦੀ ਟੀਮ ਨੇ ਪਹਿਲਾਂ ਸਥਾਨ ਹਾਸਿਲ ਕੀਤਾ ਅਤੇ ਜ਼ਿਲਾ ਪੱਧਰੀ ਖੇਡਾਂ ਲਈ ਚੁਣੀਆਂ ਗਈਆਂ। ਫਾਈਨਲ ਮੁਕਾਬਲਿਆਂ ਵਿੱਚ ਡੀ.ਐੱਨ. ਮਾਡਲ ਅਤੇ ਸਰਕਾਰੀ ਸਕੂਲ, ਭੀਮ ਨਗਰ ਦੀਆਂ ਟੀਮਾਂ ਨੂੰ ਹਰਾ ਕੇ ਅੰਡਰ-14 ਸ਼੍ਰੇਣੀ ਵਿੱਚ ਦਿਵਾਂਸ਼ੀ ਅਤੇ ਸੁਪ੍ਰੀਆ, ਅੰਡਰ-17 ਸ਼੍ਰੇਣੀ ਵਿੱਚ ਹਿਮਾਂਸ਼ੀ, ਮਨਵੀਰ ਕੌਰ ਅਤੇ ਸਮਰੀਤ ਕੌਰ ਨੇ ਇਹ ਮੁਕਾਮ ਹਾਸਿਲ ਕੀਤਾ। ਇਸ ਤੋਂ ਇਲਾਵਾ ਗੁਰੂ ਨਾਨਕ ਪਬਲਿਕ ਸਕੂਲ਼, ਦੋਸਾਂਝ ਵਿੱਚ ਹੋਏ ਲਾਅਨ ਟੈਨਿਸ ਦੇ ਮੁਕਾਬਲਿਆਂ ਵਿੱਚ ਵੀ ਅੰਡਰ-19 ਲੜਕਿਆਂ ਦੀ ਟੀਮ ਨੇ ਪਹਿਲਾਂ ਸਥਾਨ ਹਾਸਿਲ ਕੀਤਾ। ਇਸ ਟੀਮ ਵਿੱਚ ਪ੍ਰਭਜੋਤ ਸਿੰਘ, ਅਰਸ਼ਦੀਪ ਸਿੰਘ ਅਤੇ ਜਸ਼ਨਦੀਪ ਸਿੰਘ ਬੀ.ਬੀ.ਐੱਸ. ਸਕੂਲ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਅੰਡਰ-14 ਲੜਕਿਆਂ ਦੀ ਟੀਮ ਵਿੱਚ ਮੁਹੰਮਦ ਅਸ਼ਰਫ, ਮਨਪ੍ਰੀਤ ਸਿੰਘ, ਗੁਰਸ਼ਾਨ ਸਿੰਘ, ਅੰਡਰ-17 ਲੜਕਿਆਂ ਦੀ ਟੀਮ ਵਿੱਚ ਸਾਹਿਬਪ੍ਰੀਤ ਸਿੰਘ, ਗੁਰਸ਼ਾਨ ਸਿੰਘ ਅਤੇ ਅਰਮਾਨਪ੍ਰੀਤ ਸਿੰਘ, ਅੰਡਰ-17 ਲੜਕੀਆਂ ਦੀ ਟੀਮ ਵਿੱਚ ਅਮਾਨਤ ਕੌਰ ਅਤੇ ਵੰਦਨਾ ਸ਼ਰਮਾ ਦੁਸਰੇ ਸਥਾਨ ਤੇ ਰਹੇ ਅਤੇ ਜਿਲਾ ਪੱਧਰੀ ਮੁਕਾਬਲਿਆਂ ਲਈ ਕੁਆਲੀਫਾਈ ਕੀਤਾ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਵੱਲੋਂ ਟੇਬਲ ਟੈਨਿਸ ਅਤੇ ਲਾਅਨ ਟੈਨਿਸ ਦੇ ਸਾਰੇ ਜੇਤੂ ਖਿਡਾਰੀਆਂ ਅਤੇ ਕੋਚ ਕਾਮਤਾ ਪਰਸਾਦ ਨੂੰ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਸਕੁਲ਼ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਗਲਬਾਤ ਕਰਦਿਆਂ ਕਿਹਾ ਕਿ ਬੀ.ਬੀ.ਐੱਸ. ਸੰਸਥਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਇਸ ਲਈ ਜਿੱਥੇ ਪੜਾਈ ਲਈ ਸਾਰੀਆ ਸਹੂਲਤਾਂ ਮੁਹੱਇਆ ਕਰਵਾਈਆਂ ਜਾਂਦੀਆਂ ਹਨ ਉਸ ਦੇ ਨਾਲ ਹੀ ਖੇਡਾਂ ਲਈ ਹਰ ਲੋੜੀਂਦੀ ਚੀਜ਼ ਵਿਦਿਆਰਥੀਥਾਂ ਨੂੰ ਮੁਹੱਇਆ ਕਰਵਾਈ ਜਾਂਦੀ ਹੈ। ਜ਼ਿਕਰਯੋਗ ਹੈ ਕਿ ਸਕੂਲ ਵਿੱਚ ਲਾਅਨ-ਟੈਨਿਸ ਦਾ ਵੱਖਰਾ ਕੋਰਟ ਬਣਾਇਆ ਗਿਆ ਹੈ ਅਤੇ ਸਕੂਲ ਵਿੱਚ ਤਿੰਨ ਟੇਬਲ ਟੈਨਿਸ ਦੇ ਟੇਬਲ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਏ ਗਏ ਹਨ। ਸਕੂਲ ਮੈਨੇਜਮੈਂਟ ਦੇ ਇਹਨਾਂ ਯਤਨਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਸਦਕਾ ਹੀ ਬੀ.ਬੀ.ਐੱਸ. ਦੇ ਵਿਦਿਆਰਥੀ ਆਏ ਦਿਨ ਨਵੀਆਂ ਮੱਲਾਂ ਮਾਰਦੇ ਹਨ ਅਤੇ ਸਕੂਲ ਦੇ ਨਾਂ ਨੂੰ ਹੋਰ ਵੀ ਰੌਸ਼ਨ ਕਰਦੇ ਹਨ।