ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀਆਂ ਨੇ ਸਟੇਟ ਲੈਵਲ ਆਰਚਰੀ ਵਿੱਚ ਜਿੱਤੇ 2 ਗੋਲਡ, 1 ਬ੍ਰਾਂਜ਼ ਮੈਡਲ
ਰਿਸ਼ਬ ਸ਼ਰਮਾ ਨੂੰ ਗੋਲਡ ਮੈਡਲ ਦੇ ਨਾਲ-ਨਾਲ 10000 ਦਾ ਨਗਦ ਇਨਾਮ ਵੀ ਮਿਲਿਆ : ਪ੍ਰਿੰਸੀਪਲ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਜੋ ਕਿ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਯੋਗ ਅਗੁਵਾਈ ਹੇਠ ਵਿੱਦਿਆ ਦਾ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਹਰ ਰੋਜ਼ ਨਵੀਆਂ ਉਚਾਈਆਂ ਛੂਹ ਰਿਹਾ ਹੈ। ਇਸੇ ਲੜੀ ਤਹਿਤ ਸਕੂਲ਼ ਦੇ ਵਿਦਿਆਰਥੀਆਂ ਨੇ ਸਟੇਟ ਲੈਵਲ ਤੇ ਹੋਏ ਆਰਚਰੀ ਮੁਕਾਬਲਿਆਂ ਵਿੱਚ ਦੋ ਗੋਲਡ ਅਤੇ ਇੱਕ ਬ੍ਰੌਂਜ਼ ਮੈਡਲ ਜਿੱਤ ਕੇ ਆਪਣੇ ਸਕੂਲ਼ ਦਾ ਨਾਮ ਰੋਸ਼ਨ ਕੀਤਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਜੀ ਵੱਲੋਂ ਕੀਤਾ ਗਿਆ। ਇਸ ਵਿਸ਼ੇ ਵਿੱਚ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ ਪੰਜਾਬੀ ਯੂਨੀਵਰਸਟੀ, ਪਟਿਆਲਾ ਵਿਖੇ 4 ਨਵੰਬਰ 2024 ਤੋਂ 9 ਨਵੰਬਰ 2024 ਤੱਕ ਹੋਈਆਂ ਰਾਜ ਪੱਧਰੀ ਪੰਜਾਬ ਸਕੂਲ ਖੇਡਾਂ ਅਤੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਦੋਨੋ ਮੁਕਾਬਲਿਆਂ ਵਿੱਚ ਸਕੂਲ ਦੇ ਰਿਸ਼ਬ ਸ਼ਰਮਾ ਨੇ ਅੰਡਰ-14 ਉਮਰ ਵਰਗ ਦੇ ਰਿਕਰਵ ਰਾਉਂਡ ਵਿੱਚ 2 ਗੋਲਡ ਮੈਡਲ ਪ੍ਰਾਪਤ ਕੀਤੇ। ਇਸ ਦਾ ਨਾਲ ਹੀ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਗੋਲਡ ਮੈਡਲ ਦੇ ਨਾਲ-ਨਾਲ 10000 ਦਾ ਨਗਦ ਇਨਾਮ ਵੀ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਸਕੂਲ ਖੇਡਾਂ ਵਿੱਚ ਰਿਪਜੋਤ ਸਿੰਘ ਨੇ ਵੀ ਅੰਡਰ-19 ਉਮਰ ਵਰਗ ਦੇ ਕੰਪਾਉਂਡ ਰਾਊਂਡ ਵਿੱਚ ਬ੍ਰੌਂਜ਼ ਮੈਡਲ ਹਾਸਿਲ ਕੀਤਾ। ਇਹਨਾਂ ਮੁਕਾਬਲਿਆਂ ਵਿੱਚ 40 ਤੋਂ 45 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਸਕੂਲ ਪ੍ਰਿੰਸੀਪਲ ਵੱਲੋਂ ਸਵੇਰ ਦੀ ਸਭਾ ਮੌਕੇ ਉਚੇਚੇ ਤੌਰ ਤੇ ਕੋਚ ਧਰਮਿੰਦਰ ਸਿੰਘ, ਰਿਸ਼ਬ ਸ਼ਰਮਾ ਅਤੇ ਰਿਪਜੋਤ ਸਿੰਘ ਨੂੰ ਸਟੇਜ਼ ਤੇ ਬੁਲਾ ਕੇ ਉਹਨਾਂ ਦਾ ਸਨਮਾਨਿਤ ਕੀਤਾ ਗਿਆ। ਸਕੂਲ਼ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਨੇ ਵੀ ਰਿਸ਼ਬ ਸ਼ਰਮਾ ਅਤੇ ਰਿਪਜੋਤ ਸਿੰਘ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਇਹਨਾਂ ਵਿਦਿਆਰਥੀਆਂ ਦੀ ਪ੍ਰਾਪਤੀ ਸਕੂਲ਼ ਲਈ ਬਹੁਤ ਹੀ ਵੱਡੇ ਮਾਨ ਵਾਲੀ ਗੱਲ ਹੈ ਅਤੇ ਬੀ.ਬੀ.ਐੱਸ. ਸੰਸਥਾ ਇਸ ਗੱਲ ਨੂੰ ਯਕੀਨੀ ਬਣਾਵੇਗੀ ਕਿ ਇਸ ਤਰਾਂ੍ਹ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੇ ਹੁਨਰ ਅਤੇ ਖੇਡ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਹਰ ਸਾਧਨ ਅਤੇ ਮੰਚ ਮੁਹੱਇਆ ਕਰਵਾਇਆ ਜਾਵੇ। ਉਹਨਾਂ ਅੱਗੇ ਕਿਹਾ ਕਿ ਸਕੂਲ਼ ਵਿੱਚ ਵਿਦਿਆਰਥੀਆਂ ਦੇ ਪ੍ਰੈਕਟਿਸ ਕਰਨ ਲਈ ਹਰ ਤਰ੍ਹਾਂ ਦਤਾ ਇਨਫਰਾਸਟ੍ਰਕਚਰ ਅਤੇ ਉੱਚ ਦਰਜੇ ਦੀ ਕੋਚਿੰਗ ਦਾ ਪੂਰਾ ਇੰਤਜ਼ਾਮ ਹੈ। ਇਸ ਮੌਕੇ ਸਮੁਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।