ਬਲੂਮਿੰਗ ਬਡਜ਼ ਸਕੂਲ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਦਿੱਤੀ ਗਈ ਸ਼ਰਧਾਂਜਲੀ
“ਇਹ ਅਜ਼ਾਦੀ ਬੜ੍ਹੇ ਹੀ ਮਹਿੰਗੇ ਮੁੱਲ ਦੀ ਹੈ ਇਸ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ” : ਕਮਲ ਸੈਣੀ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ, 23 ਮਾਰਚ ਨੂੰ ਆ ਰਹੇ ਸ਼ਹੀਦੀ ਦਿਹਾੜੇ ਤੇ ਸ਼ਹੀਦ-ੲ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਸੁੰਦਰ ਚਾਰਟ ਅਤੇ ਤਿੰਨਾਂ ਸ਼ਹੀਦਾਂ ਦੇ ਜੀਵਨ ਨਾਲ ਸਬੰਧਤ ਆਰਟੀਕਲ ਪੇਸ਼ ਕੀਤੇ ਗਏ। ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੰਗ੍ਰੇਜੀ ਹਕੂਮਤ ਦੀ ਲੰਮੀ ਗੁਲਾਮੀ ਦੀ ਅੱਗ ਝੱਲ ਰਹੇ ਭਾਰਤ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਲੱਖਾਂ ਦੇਸ਼ ਭਗਤਾਂ ਨੇ ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਦਿੱਤੀਆਂ ਸਨ ਜਿੰਨ੍ਹਾਂ ਵਿੱਚੋਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਨਾਂ ਬੜੇ ਹੀ ਸਨਮਾਨ ਨਾਲ ਲਿਆ ਜਾਂਦਾ ਹੈ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਬੱਚਿਆਂ ਦੀ ਜਾਣਕਾਰੀ ਵਿੱਚ ਵਾਧਾ ਕਰਦਿਆਂ ਦੱਸਿਆ ਕਿ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਇੱਕ ਵੱਡਾ ਮੀਲ ਪੱਥਰ ਸਾਬਿਤ ਹੋਈ। ਇਹਨਾਂ ਤਿੰਨਾ ਦੀ ਸ਼ਹੀਦੀ ਨੇ ਬਲਦੀ ‘ਚ ਤੇਲ ਦਾ ਕੰਮ ਕੀਤਾ, ਜਿੱਸ ਨਾਲ ਅਜ਼ਾਦੀ ਦੇ ਸੰਘਰਸ਼ ਨੇ ਐਸੇ ਤੂਫਾਨ ਦਾ ਰੂਪ ਧਾਰਨ ਕਰ ਲਿਆ, ਜੋ ਅੰਗ੍ਰੇਜੀ ਹਕੂਮਤ ਨੂੰ ਉੜ੍ਹਾ ਕੇ ਲੈ ਗਈ ਅਤੇ 15 ਅਗਸਤ 1947 ਨੂੰ ਭਾਰਤ ਹਮੇਸ਼ਾਂ ਲਈ ਗੁਲਾਮੀ ਦੀਆਂ ਬੇੜੀਆਂ ਤੋਂ ਅਜ਼ਾਦ ਹੋ ਗਿਆ। ਇਸ ਮੌਕੇ ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਸ਼ਹੀਦ-ੲ-ਆਜ਼ਮ ਸਰਦਾਰ ਭਗਤ ਸਿੰਘ ਦੇ ਜੀਵਨ ਅਤੇ ਉਹਨਾਂ ਦੇ ਅਜ਼ਾਦੀ ਲਈ ਸੰਘਰਸ਼ ਉੱਪਰ ਰੌਸ਼ਨੀ ਪਾਉਂਦੇ ਹੋਏ ਦੱਸਿਆ ਕਿ ਸ਼ਹੀਦ ਭਗਤ ਸਿੰਘ ਦਾ ਜਨਮ ਇੱਕ ਦੇਸ਼ ਭਗਤ ਪਰਿਵਾਰ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਅਤੇ ਚਾਚਾ ਜੀ ਅਜ਼ਾਦੀ ਦੀ ਲਹਿਰ ਦੇ ਆਗੂ ਸਨ ਜਿਸ ਕਾਰਨ ਦੇਸ਼ ਭਗਤੀ ਭਗਤ ਸਿੰਘ ਦੇ ਖੁਨ ਵਿੱਚ ਹੀ ਸੀ। ਬਚਪਣ ਤੋਂ ਹੀ ਭਗਤ ਸਿੰਘ ਦੇ ਦਿਲ ਨੇ ਅੰਗ੍ਰੇਜਾਂ ਦੀ ਗੁਲਾਮੀ ਨੂੰ ਕਬੂਲ ਨਹੀ ਕੀਤਾ ਸੀ ਅਤੇ ਜਵਾਨ ਹੁੰਦਿਆ-ਹੁੰਦਿਆ ਇਹ ਦੇਸ਼ ਭਗਤੀ ਦਾ ਜਨੂਨ ਇੱਸ ਕਦਰ ਵੱਧ ਚੁੱਕਾ ਸੀ ਕਿ 23 ਸਾਲਾਂ ਦੀ ਉਮਰ ਵਿੱਚ ਹੀ ਇਹ ਨੌਜਵਾਨ ਅਜ਼ਾਦੀ ਨੂੰ ਵਿਹਾਉਣ ਲਈ ਹੱਸਦਾ-ਹੱਸਦਾ ਸੂਲੀ ਉੱਪਰ ਝੂਲ ਗਿਆ ਅਤੇ ਇਸ ਦੇ ਨਾਲ ਹੀ ਸਾਰੇ ਦੇਸ਼ ਨੂੰ ਇਹ ਸੁਨੇਹਾ ਵੀ ਦੇ ਗਿਆ ਕਿ ਜੇਕਰ ਭਾਰਤ ਮਾਤਾ ਦੀ ਅਜ਼ਾਦੀ ਲਈ ਜਾਨਾਂ ਵੀ ਵਾਰਨੀਆਂ ਪੈਣ ਤਾਂ ਵੀ ਭਾਰਤ ਮਾਤਾ ਦੇ ਸਪੂਤਾਂ ਨੂੰ ਪਿੱਛੇ ਨਹੀਂ ਹਟਣਾ ਚਾਹੀਦਾ। ਭਾਰਤ ਦੀ ਅਜ਼ਾਦੀ ਦੇ ਇਤਿਹਾਸ ਵਿੱਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ, ਕੁਰਬਨੀ ਦੀ ਇੱਕ ਅਦੁੱਤੀ ਮਿਸਾਲ ਹੈ।ਅੰਤ ਵਿੱਚ ਉਹਨਾਂ ਬੱਚਿਆਂ ਨੂੰ ਸੁਣੇਹਾ ਦਿੰਦਿਆਂ ਕਿਹਾ ਕਿ ਤੁਸੀਂ ਪੜ੍ਹ ਲਿੱਖ ਕੇ ਕਿਤੇ ਵੀ ਜਾਵੋਂ ਕਦੇ ਵੀ ਆਪਣੇ ਦੇਸ਼ ਅਤੇ ਆਪਣੀ ਮਿੱਟੀ ਨੂੰ ਭੁੱਲਿਓ ਨਾ। ਨਾਲੇ ਉਹਨਾਂ ਇਹ ਵੀ ਕਿਹ ਕਿ ਜਿਸ ਅਜ਼ਾਦੀ ਨੂੰ ਅੱਜ ਅਸੀਂ ਭੋਗ ਰਹੇ ਹਾਂ ਇਹ ਬੜ੍ਹੇ ਹੀ ਮਹਿੰਗੇ ਮੁੱਲ ਦੀ ਹੈ ਇਸ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ। ਇੱਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।