ਬਲੂਮਿੰਗ ਬਡਜ਼ ਸਕੁਲ ਵਿੱਚ ਵਿਦਿਆਰਥੀਆਂ ਦੀ ਸਿਹਤ ਜਾਂਚ ਲਈ ਮੁਫਤ ਚੈਕਅਪ ਕੈਂਪ ਲਗਾਇਆ ਗਿਆ
ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੁਲ ਵਿੱਚ ਬੀ.ਬੀ.ਐੱਸ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਅਤੇ ਸਕੁਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਲਾਘਾਯੋਗ ਉਪਰਾਲਾ ਕਰਦਿਆਂ ਮੋਗਾ ਮੈਡੀਸਿਟੀ ਦੇ ਸਹਿਯੋਗ ਨਾਲ ਆਪਣੇ ਵਿਦਿਆਰਥੀਆਂ ਲਈ ਮੁਫਤ ਸਿਹਤ ਜਾਂਚ ਕੈਂਪ ਲਗਾਇਆ। ਇਹ ਕੈਂਪ 9 ਨਵੰਬਰ ਨੂੰ ਆਯੋਜਿਤ ਕੀਤਾ ਗਿਆ ਸੀ, ਜਿਸਦਾ ਉਦੇਸ਼ ਵਿਆਪਕ ਸਿਹਤ ਮੁਲਾਂਕਣ ਪ੍ਰਦਾਨ ਕਰਕੇ ਵਿਦਿਆਰਥੀਆਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣਾ ਸੀ। ਇਸ ਕੈਂਪ ਵਿੱਚ ਖਾਸ ਤੌਰ ਤੇ ਪ੍ਰਸਿੱਧ ਡਾਕਟਰੀ ਮਾਹਿਰ, ਮਾਨਯੋਗ ਡਾ: ਹਰਜਿੰਦਰ ਸਿੰਘ ਸਿੱਧੂ (ਈ.ਐਨ.ਟੀ. ਸਪੈਸ਼ਲਿਸਟ) ਅਤੇ ਤਜਰਬੇਕਾਰ ਆਡੀਓਲੋਜਿਸਟ ਅਤੇ ਸਪੀਚ ਥੈਰੇਪਿਸਟ ਡਾ: ਦਿਲਪ੍ਰੀਤ ਸਿੰਘ ਨੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਸਲਾਹ ਮਸ਼ਵਰਾ ਕਰਨ ਲਈ ਪੂਰੀ ਤਰ੍ਹਾਂ ਜਾਂਚ ਕੀਤੀ। ਇਸ ਕੈਂਪ ਦੋਰਾਨ ਵਿਦਿਆਰਥੀਆਂ ਦੀ ਅੱਖ, ਕੰਨ, ਨੱਕ, ਗਲੇ ਦੀ ਜਾਂਚ ਕੀਤੀ ਗਈ। ਖਾਸ ਤੌਰ ਤੇ ਵਿਦਿਆਰਥੀਆਂ ਦੀ ਆਡਿਓਮੀਟਰ ਰਾਹੀਂ ਉਹਨਾਂ ਦਾ ਸਪੀਚ ਟੈਸਟ ਕੀਤਾ ਗਿਆ। ਕਿਸੇ ਵੀ ਕਮਜ਼ੋਰੀ ਦੇ ਲੱਛਣ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਸਪੀਚ ਥੈਰੇਪੀ ਜਾਂ ਹੋਰ ਡਾਕਟਰੀ ਮੁਲਾਂਕਣ ਲਈ ਸਿਫ਼ਾਰਸ਼ ਕੀਤੀ ਗਈ ਸੀ। ਇਸ ਕੈਂਪ ਨੂੰ ਲਗਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਆ ਰਹੀ ਬੋਲਣ ਅਤੇ ਸੁਨਣ ਦੀ ਸਮੱਸਿਆ ਦਾ ਸਹੀ ਇਲਾਜ ਬਾਰੇ ਮਾਪਿਆਂ ਨੂੰ ਜਾਗਰੁਕ ਕਰਨਾ ਸੀ। ਕਿਉਂਕਿ ਦੇਖਣ ਵਿੱਚ ਆਇਆ ਹੈ ਕਿ 5-10% ਬੱਚਿਆ ਵਿੱਚ ਬੋਲਣ ਅਤੇ ਸੁਣਣ ਦੀ ਕਮਜੋਰੀ ਹੂੰਦੀ ਹੈ ਖਾਸ ਕਰਕੇ ਜਿਹਨਾਂ ਵਿੱਚ ਜਿਆਦਾ ਤਰ ਬੱਚੇ 3 ਤੋਂ 10 ਸਾਲ ਦੀ ਉਮਰ ਵਿੱਚ ਹੁੰਦੇ ਹਨ। ਜਾਗਰੁਕਤਾ ਦੀ ਘਾਟ ਕਰਕੇ ਮਾਪੇ ਇਸਦਾ ਇਲਾਜ ਕਰਵਾਉਣ ਤੋਂ ਰਹਿ ਜਾਂਦੇ ਹਨ ਤੇ ਅੱਗੇ ਚੱਲ ਕੇ ਬੱਚਿਆਂ ਵਿੱਚ ਇਹ ਕਮਜੋਰੀ ਵੱਧ ਜਾਂਦੀ ਹੈ। ਇਸ ਕਰਕੇ ਹੀ ਸਕੁਲ ਵਿੱਚ ਇਸ ਤਰਾਂ ਦਾ ੍ਹੇਲਥ ਛੇੱਕ-ਅੱਪ ਕੈਂਪ ਦਾ ਆਯੋਜਨ ਕੀਤਾ ਗਿਆ ਤਾਂ ਜੋ ਬੱਚਿਆਂ ਦੀ ਕਮਜੋਰੀ ਅਗਰ ਛੋਟੀ ਉਮਰ ਵਿੱਚ ਹੀ ਪਤਾ ਲੱਗ ਜਾਂਦੀ ਹੇ ਤਾਂ ਉਹਨਾਂ ਦਾ ਇਲਾਜ ਸਮੇਂ ਸਿਰ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਬਲੂਮਿੰਗ ਬਡਜ਼ ਸਕੂਲ ਲਗਾਤਾਰ ਬਾਲ ਵਿਕਾਸ ਲਈ ਆਪਣੀ ਵਚਨਬੱਧਤਾ ਦਾ ਪ੍ਰਦਰਸ਼ਨ ਕਰਦੀ ਆ ਰਹੀ ਹੈ ਅਤੇ ਸਮਾਜ ਸੇਵੀ ਕਾਰਜਾਂ ਵਿੱਚ ਵੀ ਆਪਣੀ ਸ਼ਾਮੂਲਿਅਤ ਨੂਮ ਪੇਸ਼ ਕਰ ਰਹੀ ਹੈ। ਕੁੱਝ ਸਮਾਂ ਪਹਿਲਾਂ ਸਕੁਲ ਵਿੱਚ ਖੁਨ ਦਾਨ ਕੈਂਪ ਦਾ ਵੀ ਆਯੋਜਨ ਕੀਤਾ ਗਿਆ ਸੀ। ਅਜਿਹੀਆਂ ਸਿਹਤ ਪਹਿਲਕਦਮੀਆਂ ਦਾ ਆਯੋਜਨ ਕਰਕੇ, ਸਕੂਲ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸਿਹਤ ਅਤੇ ਤੰਦਰੁਸਤੀ ਬਾਰੇ ਸੂਝਵਾਨ ਫੈਸਲੇ ਲੈਣ ਲਈ ਸ਼ਕਤੀ ਪ੍ਰਦਾਨ ਕਰਦਾ ਹੈ। ਇਸ ਮੌਕੇ ਮੋਗਾ ਮੈਡੀਸਿਟੀ ਹਸਪਤਾਲ ਦੇ ਜਨਰਲ ਮੈਨੇਜਰ ਅਜੇ ਨੇਗੀ ਅਤੇ ਜਾਂਚ ਕਰਨ ਵਾਲੇ ਡਾਕਟਰਾਂ ਦਾ ਸਕੂਲ ਪ੍ਰਬੰਧਕਾਂ ਵੱਲੋਂ ਧੰਨਵਾਦ ਕੀਤਾ ਗਿਆ ਤੇ ਉਹਨਾਂ ਵੱਲੋਂ ਸਕੂਲ ਵਿਖੇ ਭਵਿੱਖ ਵਿੱਚ ਵੀ ਸਿਹਤ ਸੰਬੰਧੀ ਸੇਵਾਵਾਂ ਦੇਣ ਲਈ ਭਰੋਸਾ ਦਵਾਇਆ।