Latest News & Updates

ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਰਾਸ਼ਟਰੀ ਰੋਡ ਸੁਰੱਖਿਆ ਤਹਿਤ ਟ੍ਰੈਫਿਕ ਅੇਜੁਕੇਸ਼ਨ ਸੈੱਲ ਵੱਲੋਂ ਸਕੁਲ ਦੇ ਟਰਾਂਸਪੋਰਟ ਸਟਾਫ ਨੂੰ ਕੀਤਾ ਜਾਗਰੁਕ

ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਬੀ.ਬੀ.ਐੱਸ. ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਮਾਣਯੋਗ ਸੀਨੀਅਰ ਕਪਤਾਨ ਪੁਲਿਸ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਰਦਾਰ ਜੋਰਾ ਸਿੰਘ ਕਾਗੜਾ ਡੀ.ਐੱਸ.ਪੀ ਟ੍ਰੈਫਿਕ ਮੋਗਾ ਜੀ ਦੀ ਰਹਿਨੁਮਾਈ ਹੇਠ ਰਾਸ਼ਟਰੀ ਰੋਡ ਸੁਰੱਖਿਆ ਮਹੀਨਾ 1 ਜਨਵਰੀ 2025 ਤੋ 31 ਜਨਵਰੀ 2025 ਨੂੰ ਮੁੱਖ ਰੱਖਦਿਆਂ ਸਕੁਲ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਰੋਡ ਸੇਫਟੀ ਤਹਿਤ ਸੈਮੀਨਾਰ ਲਗਾਇਆ ਗਿਆ। ਐਸ.ਆਈ. ਕੇ.ਸੀ ਪਰਾਸ਼ਰ ਇੰਚਾਰਜ ਟਰੈਫਿਕ ਸਟਾਫ ਮੋਗਾ ਅਤੇ ਏ.ਐਸ.ਆਈ ਕੇਵਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਮੋਗਾ ਨੇ ਸੰਬੋਧਨ ਕੀਤਾ। ਐਸ.ਆਈ. ਖੇਮ ਚੰਦ ਪਰਾਸ਼ਰ ਇੰਚਾਰਜ ਟਰੈਫਿਕ ਸਟਾਫ ਮੋਗਾ ਨੇ ਸਾਰਿਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਡਰਾਈਵਿੰਗ ਲਾਈਸੈਂਸ ਬਣਵਾਉਣ, ਓਵਰ ਸਪੀਡ ਵਹੀਕਲ ਨਾ ਚਲਾਉਣ ,ਦੋ ਪਈਆ ਵਾਹਣ ਚਲਾਉਂਦੇ ਸਮੇਂ ਹੈਲਮਟ ਦੀ ਵਰਤੋਂ ਕਰਨ, ਨਸ਼ਾ ਕਰਕੇ ਵਹੀਕਲ ਨਾ ਚਲਾਉਣ ਵਹੀਕਲਾਂ ਦੇ ਡਾਕੂਮੈਂਟਸ ਪੂਰੇ ਰੱਖਣ ਸਬੰਧੀ ਵਿਸਥਾਰਪੂਰਵਕ ਜਾਗਰੂਕ ਕੀਤਾ । ਏਐਸਆਈ ਕੇਵਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਮੋਗਾ ਨੇ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਅਤੇ ਨਸ਼ਾ ਕਰਕੇ ਵਹੀਕਲ ਨਾਲ ਚਲਾਉਣ ਸਬੰਧੀ ਜਾਗਰੂਕ ਕੀਤਾ ਅਤੇ ਨਸ਼ਾ ਤਸਕਰਾਂ ਦੀ ਜਾਣਕਾਰੀ ਮੋਬਾਇਲ ਨੰਬਰ 7527000165 ਪਰ ਦੇਣ ਦੀ ਅਪੀਲ ਕੀਤੀ। ਸਾਈਬਰ ਕ੍ਰਾਈਮ ਰਾਹੀਂ ਹੋ ਰਹੀਆਂ ਠੱਗੀਆਂ ਤੋਂ ਬਚਣ ਸਬੰਧੀ ਅਤੇ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 ਸਬੰਧੀ ਜਾਗਰੂਕ ਕੀਤਾ ਗਿਆ ਇਸ ਤੋਂ ਇਲਾਵਾ ਸਾਰਿਆਂ ਨੂੰ ਫਰਿਸ਼ਤੇ 2024 ਸਕੀਮ ਸਬੰਧੀ ਅਤੇ 112 ਹੈਲਪ ਲਾਈਨ ਨੰਬਰ ਸਬੰਧੀ ਵੀ ਜਾਗਰੂਕ ਕੀਤਾ ਗਿਆ ਅਤੇ ਧੁੰਦ ਦੇ ਮੌਸਮ ਨੂੰ ਮੁੱਖ ਰੱਖਦਿਆਂ ਹੋਇਆਂ ਸਕੂਲੀ ਵੈਨਾਂ ਪਰ ਰਿਫਲੈਕਟਰ ਵੀ ਲਗਾਏ ਗਏ। ਉਹਨਾਂ ਵੱਲੋਂ ਮੌਜੂਦ ਸਾਰੇ ਡਰਾਈਵਰਾਂ ਅਤੇ ਹੈਲਪਰਾਂ ਨੂੰ ਇਹ ਹਿਦਾਇਤ ਵੀ ਦਿੱਤੀ ਗਈ ਕਿ ਉਹ ਆਪਣੇ ਪਰਿਵਾਰ, ਆਪਣੇ ਮੁਹੱਲੇ, ਆਪਣੇ ਪਿੰਡਵਾਸੀਆਂ ਨਾਲ ਵੀ ਇਹ ਸਾਰੀਆਂ ਗੱਲਾਂ ਸਾਂਝੀਆਂ ਕਰਨ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਬਾਰੇ ਜਾਗਰੁ ਹੋ ਸਕਣ। ਇਸ ਮੌਕੇ ਬਲੂਮਿੰਗ ਬਡਜ਼ ਗਰੁੱਪ ਆਫ ਸਕੂਲਜ਼ ਦੇ ਸੀ.ਈ.ਓ. ਰਾਹੁਲ ਛਾਬੜਾ ਨੇ ਟ੍ਰੈਫਿਕ ਐਜੁਕੇਸ਼ਨ ਸੈੱਲ ਮੋਗਾ ਅਤੇ ਆਏ ਹੋਏ ਸਾਰੇ ਅਫਸਰਾਂ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਸਕੂਲ ਦੀਆਂ ਸਾਰੀਆਂ ਹੀ ਬੱਸਾਂ ਸੇਫ ਸਕੂਲ ਵਾਹਨ ਪਾਲੀਸੀ ਦੀਆਂ ਹਦਾਇਤਾਂ ਨੂੰ ਪੂਰਾ ਕਰਦੀਆ ਹਨ। ਹਰ ਬੱਸ ਵਿੱਚ ਮੈਡਿਕਲ ਕਿਟ, ਅੱਗ ਬੁਝਾਊ ਅੰਤਰ, ਜੀ.ਪੀ.ਐੱਸ ਸਿਸਟਮ ਅਤੇ ਸਪੀਡ ਗਵਰਨਰ ਲੱਗੇ ਹੋਏ ਹਨ। ਉਹਨਾਂ ਖਾਸ ਤੌਰ ਇਸ ਮੌਕੇ ਏ.ਐਸ.ਆਈ ਗੁਰਿੰਦਰ ਸਿੰਘ ਟਰੈਫਿਕ ਸਟਾਫ ਮੋਗਾ, ਹੈਡ ਕਾਂਸਟੇਬਲ ਸੁਖਜਿੰਦਰ ਸਿੰਘ ਟਰੈਫਿਕ ਐਜੂਕੇਸ਼ਨ ਸੈੱਲ ਮੋਗਾ, ਸਕੁਲ ਦੇ ਸੀ.ਈ.ਓ ਰਾਹੁਲ ਛਾਬੜਾ, ਟਰਾਂਸਪੋਰਟ ਇਨਚਾਰਜ ਅਤੇ ਸਮੂਹ ਡਰਾਈਵਰ, ਕੰਡਕਟਰ ਸਾਹਿਬਾਨ ਹਾਜ਼ਰ ਸਨ।