
ਬਲੂਮਿੰਗ ਬਡਜ਼ ਸਕੂਲ ਮੋਗਾ ਦੀਆਂ ਐਨ.ਸੀ.ਸੀ. ਕੈਡਿਟਸ ਨੇ ਦੂਸਰੇ ਸਲਾਨਾ ਸਿਖਲਾਈ ਕੈਂਪ ਵਿੱਚ ਲਿਆ ਹਿੱਸਾ
ਕੈਂਪ ਦੋਰਾਨ ਸ਼ਿਲਪਾ ਅਸ਼ਮਿਤਾ ਪਾਂਡਾ ਨੇ ਸਿੰਗਿੰਗ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ਼ ਵਿੱਚ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ 5ਵੀਂ ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਕੈਡਿਟਸ ਦਾ ਵਿੰਗ ਚੱਲਦਾ ਆ ਰਿਹਾ ਹੈ। ਇਸ ਵਿੰਗ ਦੀਆਂ 13 ਐੱਨ.ਸੀ.ਸੀ. ਗਰਲਜ਼ ਕੈਡਿਟਸ ਗੁਰਲੀਨ ਕੌਰ, ਸਿਮਰਨਜੀਤ ਕੌਰ, ਤਨਵੀਰ ਕੌਰ, ਤਰਨਵੀਰ ਕੌਰ, ਸ਼ਿਲਪਾ ਅਸ਼ਮਿਤਾ ਪਾਂਡਾ, ਪਲਕਜੋਤ ਕੌਰ, ਹਰਲੀਨ ਕੌਰ, ਜੋਤੀ ਰਾਣੀ, ਸੁੱਖਮਨਜੋਤ ਕੌਰ, ਸਹਿਜਪ੍ਰੀਤ ਕੌਰ, ਸ਼ਹਿਰੀਨ ਸੀਬੀਆ, ਸਤਵੀਰ ਕੌਰ ਅਤੇ ਜਸਮੀਤ ਕੌਰ ਵੱਲੋਂ ਕੇਅਰ ਟੇਕਰ ਮੈਡਮ ਸਤਵੀਰ ਕੌਰ ਦੀ ਅਗੁਵਾਈ ਹੇਠ ਐੱਸ.ਡੀ. ਕਾਲਜ ਫਾਰ ਵੋਮੈਨ, ਮੋਗਾ ਵਿਖੇ 27 ਸਤੰਬਰ ਤੋਂ 6 ਅਕਤੂਬਰ ਤੱਕ ਚੱਲੇ 10 ਦਿਨਾਂ ਦੇ ਦੂਸਰੇ ਸਲਾਨਾ ਸਿਖਲਾਈ ਕੈਂਪ ਵਿੱਚ ਸ਼ਿਰਕਤ ਕੀਤੀ ਗਈ। ਇਸ ਸਲਾਨਾ ਕੈਂਪ ਦੀ ਰਹਿਨੁਮਾਈ ਕਮਾਂਡਿੰਗ ਅਫਸਰ ਕਰਨਲ ਰਾਜਬੀਰ ਸਿੰਘ ਸ਼ੈਰੋਂ ਦੁਆਰਾ ਕੀਤੀ ਗਈ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਸ ਸਲਾਨਾ ਸਿਖਲਾਈ ਕੈਂਪ ਵਿੱਚ ਯੂਨਿਟ ਅਧੀਨ ਆਉਂਦੇ 20 ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ 420 ਕੈਡਿਟਸ ਨੇ ਹਿੱਸਾ ਲਿਆ। ਇਸ ਕੈਂਪ ਦੌਰਾਨ ਕੈਡਿਟਸ ਨੂੰ ਮੈਪ ਰੀਡਿੰਗ, ਹਥਿਆਰਾਂ ਬਾਰੇ ਸਿਖਲਾਈ, ਫਾਇਰਿੰਗ, ਡਰਿੱਲ, ਲੀਡਰਸ਼ਿਪ ਆਦਿ ਬਾਰੇ ਜਾਣਕਾਰੀ ਦਿੱਤੀ ਗਈ। ਟਰੇਨਿੰਗ ਵਿੱਚ ਰੋਜ਼ ਸਵੇਰੇ ਪੀ.ਟੀ. ਅਤੇ ਕਸਰਤ ਹੁੰਦੀ ਸੀ, ਉਸ ਤੋਂ ਬਾਅਦ ਥਿਊਰੀ ਦੀਆਂ ਕਲਾਸਾਂ ਲਗਦੀਆਂ ਸਨ ਅਤੇ ਸ਼ਾਮ ਵੇਲੇ ਸੱਭਿਆਚਰਕ ਗਤੀਵਿਧੀਆਂ ਦੇ ਨਾਲ-ਨਾਲ ਜ਼ੁਬਾਨੀ ਟੈਸਟ ਆਦਿ ਕਰਵਾਏ ਗਏ। ਸੱਭਿਆਰਚਾਰ ਗਤੀਵਿਧੀਆਂ ਵਿੱਚ ਸਕੂਲ ਦੀ ਸ਼ਿਲਪਾ ਅਸ਼ਮਿਤਾ ਪਾਂਡਾ ਨੇ ਸਿੰਗਿੰਗ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਕੈਡਿਟਸ ਨੂੰ ਪ੍ਰੈਕਟੀਕਲ ਤੌਰ ਤੇ ਮੁਸ਼ਕਿਲ ਹਲਾਤਾਂ ਵਿੱਚੋਂ ਨਿੱਕਲਣ ਲਈ ਕਈ ਤਰ੍ਹਾਂ ਦੇ ਤਰੀਕੇ ਸਿਖਾਏੇ ਗਏ। ਇਸ ਦੇ ਨਾਲ ਹੀ ਇੱਕ 29 ਸਤੰਬਰ ਨੂੰ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਦੀ ਅਗੁਵਾਈ ਕਰਨਲ ਰਾਜਬੀਰ ਸਿੰਘ ਸ਼ੈਰੋਂ ਦੀ ਧਰਮ ਪਤਨੀ ਵੱਲੋਂ ਕੀਤੀ ਗਈ। ਇਸ ਸੈਮੀਨਾਰ ਵਿੱਚ ਉਹਨਾਂ ਵੱਲੋਂ ਬੱਚਿਆਂ ਨੂੰ ਮੈਂਟਲ ਅਬਿਲਟੀ ਅਤੇ ਸ਼ਰੀਰਿਕ ਤੰਦਰੁਸਤੀ ਬਾਰੇ ਜਾਣਕਾਰੀ ਦਿੱਤੀ ਗਈ। ਸਿਖਲਾਈ ਕੈਂਪ ਦੇ ਅੰਤਿਮ ਦਿਨ ਕੈਡਿਟਸ ਦੀ ਹੌਂਸਲਾ ਅਫਜ਼ਾਈ ਕੀਤੀ ਗਈ ਅਤੇ ਸਰਟੀਫਿਕੇਟ ਜਾਰੀ ਕੀਤੇ ਗਏ। ਸਕੂਲ ਵਿੱਚ ਸਵੇਰ ਦੀ ਸਭਾ ਮੌਕੇ ਸਕੂਲ ਪ੍ਰਿੰਸੀਪਲ ਵੱਲੋਂ ਇਹਨਾਂ 13 ਗਰਲਜ਼ ਕੈਡਿਟਸ ਦਾ ਸਟੇਜ ਤੇ ਬੁਲਾ ਕੇ ਸਰਟੀਫਿਕੇਟ ਵੰਡ ਕੇ ਸਨਮਾਨ ਕੀਤਾ ਗਿਆ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਵੱਲੋਂ ਇਹਨਾਂ 13 ਗਰਲਜ਼ ਕੈਡਿਟਸ ਨੂੰ ਉਚੇਚੇ ਤੌਰ ਤੇ ਵਧਾਈ ਦਿੱਤੀ ਗਈ। ਉਹਨਾਂ ਇਹ ਵੀ ਦੱਸਿਆ ਕਿ ਐੱਨ.ਸੀ.ਸੀ. ਭਾਰਤੀ ਫੌਜ਼ ਦਾ ਹਿੱਸਾ ਬਣਨ ਲਈ ਇੱਕ ਸਰਲ ਰਸਤਾ ਹੈ। ਇਸ ਤੋਂ ਇਲਾਵਾ ਐੱਨ.ਸੀ.ਸੀ. ਸਾਨੂੰ ਜੀਵਨ ਵਿੱਚ ਅਨੁਸ਼ਾਸਿਤ ਰਹਿਣ, ਆਤਮ ਨਿਰਭਰ ਹੋਣ ਅਤੇ ਮੁਸ਼ਕਲ ਹਲਾਤਾਂ ਵਿੱਚ ਵੀ ਅੱਗੇ ਵਧਣ ਲਈ ਭਰਪੂਰ ਸਿਖਲਾਈ ਦਿੰਦੀ ਹੈ। ਉਹਨਾਂ ਦੁਆਰਾ ਸਾਰੀਆਂ ਗਰਲਜ਼ ਕੈਡਿਟਸ ਲਈ ਇੱਕ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।