ਬਲੂਮਿੰਗ ਬਡਜ਼ ਸਕੂਲ ਵਿੱਚ ਸਮਰ ਕੈਂਪ ਦੌਰਾਨ ਕਰਵਾਏ ਰੰਗੋਲੀ ਅਤੇ ਮਹਿੰਦੀ ਮੁਕਾਬਲੇ
ਪਰੰਪਰਾਗਤ ਭਾਰਤੀ ਕਲਾ ਰੂਪਾਂ ਵਿੱਚ ਵਿਦਿਆਰਥੀਆਂ ਨੇ ਦਿਖਾਈ ਦਿਲਚਸਪੀ: ਪ੍ਰਿੰਸੀਪਲ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅੱਕ ਸੰਸਥਾ ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚੇ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗੁਵਾਈ ਅਤੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਚੱਲ ਰਹੇ ਸਮਰ ਕੈਂਪ ਦੌਰਾਨ ਸਕੂਲ ਵਿੱਚ ਹੋਬੀ ਕਲਾਸਾਂ ਵਿੱਚ ਮਹਿੰਦੀ ਡਿਜ਼ਾਇਨ ਅਤੇ ਰੰਗੋਲੀ ਬਣਾਉਣ ਦੀ ਟ੍ਰੇਨਿੰਗ ਦਿੱਤੀ ਗਈ। ਜਿਸ ਵਿੱਚ ਵਿਦਿਆਰਥੀਆਂ ਨੇ ਮਹਿੰਦੀ ਅਤੇ ਰੰਗੋਲੀ ਦੇ ਡਿਾਜ਼ਾਇਨ ਬਚਾਉਣੇ ਸਿੱਖੇ ਤੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਸਮਰ ਕੈਂਪ ਦੋਰਾਨ ਮਹਿੰਦੀ ਅਤੇ ਰੰਗੋਲੀ ਮੁਕਾਬਲੇ ਆਯੋਜਿਤ ਕੀਤੇ ਗਏ। ਇਹ ਮੁਕਾਬਲੇ ਕਲਾਸ 3 ਤੋਂ 12 ਦੇ ਵਿਦਿਆਰਥੀਆਂ ਲਈ ਸਨ। ਮਹਿੰਦੀ ਮੁਕਾਬਲਿਆਂ ਦੀ ਸ਼੍ਰੇਣੀ ਵਿੱਚ ਵਿਦਿਆਰਥੀਆਂ ਨੂੰ ਮਹਿੰਦੀ ਦੀ ਵਰਤੋਂ ਕਰਕੇ ਨਵੇਂ-ਨਵੇਂ ਡਿਜ਼ਾਈਨ ਬਣਾਉਣ ਲਈ ਕਿਹਾ। ਵਿਦਿਆਰਥੀਆਂ ਨੇ ਆਪਣੀ-ਆਪਣੀ ਰਚਨਾਤਮਕ ਸ਼ੈਲੀ ਦੇ ਅਧਾਰ ਤੇ ਕਈ ਪ੍ਰਕਾਰ ਦੇ ਸਿੰਪਲ ਅਤੇ ਗੁੰਝਲਦਾਰ ਡਿਜ਼ਾਈਨ ਬਣਾਏ। ਇਸ ਤੋਂ ਇਲਾਵਾ ਰੰਗੋਲੀ ਸ਼੍ਰੇਣੀ ਵਿੱਚ ਵੱਖ-ਵੱਖ ਰੰਗਾ ਦੀ ਵਰਤੋਂ ਨਾਲ ਵਿਦਿਆਰਥੀਆਂ ਨੇ ਬੜੇ ਹੀ ਸੁੰਦਰ-ਸੁੰਦਰ ਰੰਗੋਲੀ ਦੇ ਡਿਜ਼ਾਈਨ ਬਣਾਏ। ਕੁੱਝ ਵਿਦਿਆਰਥੀਆਂ ਨੇ ਫੁਲਵਾਰੀ ਦੀ ਥੀਮ ਵਰਤੀ, ਕੁੱਝ ਨੇ ਸੁੰਦਰ ਪੰਛੀ ਬਣਾਏ ਅਤੇ ਕੁੱਝ ਨੇ ਆਪਣੀ ਕਲਪਣਾ ਸ਼ਕਤੀ ਦੇ ਅਧਾਰ ਤੇ ਡਿਜ਼ਈਨ ਤਿਆਰ ਕੀਤੇ। ਦੋਨੋਂ ਹੀ ਸ਼੍ਰੇਣੀਆਂ ਦੇ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਵਿਚਕਾਰ ਬੜਾ ਫਸਵਾਂ ਮੁਕਾਬਲਾ ਦੇਖਣ ਲਈ ਮਿਲਿਆ। ਵਿਦਿਆਰਥੀਆਂ ਦੁਆਰਾ ਤਿਆਰ ਕੀਤੇ ਡਿਜ਼ਈਨ ਇੰਨੇ ਸੁੰਦਰ ਸਨ ਕੇ ਜੱਜਾਂ ਨੂੰ ਜੇਤੂ ਵਿਦਿਆਰਥੀਆਂ ਦੀ ਚੋਣ ਕਰਨ ਵਿੱਚ ਬੜੀ ਮੁਸ਼ਕਲ ਸਾਹਮਣੇ ਆਈ। ਦੋਨੋ ਸ਼੍ਰੇਣੀਆਂ ਵਿੱਚ ਵੱਖ-ਵੱਖ ਕਲਾਸਾਂ ਦੇ ਨਤੀਜੇ ਹੇਠ ਅਨੁਸਾਰ ਰਹੇ। ਮਹਿੰਦੀ ਮੁਕਾਬਲਿਆਂ ਵਿੱਚ ਤੀਸਰੀ ਤੋਂ ਪੰਜਵੀ ਜਮਾਤ ਵਿੱਚਕਾਰ ਹੋਏ ਮੁਕਾਬਲਿਆਂ ਵਿੱਚ ਜੀਵੀਕਾ (5-ਬੀ) ਪਹਿਲੇ, ਦਿਲਜੀਤ ਕੌਰ(5-ਬੀ) ਦੂਸਰੇ ਅਤੇ ਸਨਪ੍ਰੀਤ ਕੌਰ (3-ਬੀ) ਤੀਸਰੇ ਨੰਬਰ ਤੇ ਰਹੀ। ਛੇਵੀਂ ਤੋ ਅੱਠ੍ਹਵੀਂ ਜਮਾਤ ਵਿੱਚਕਾਰ ਹੋਏ ਮੁਕਾਬਲਿਆਂ ਵਿੱਚ ਸਨੇਹਾ ਪੁਰੀ (7-ਐੱਮ.ਜੀ.) ਪਹਿਲੇ, ਸੁਪ੍ਰੀਆ (7-ਐੱਮ.ਜੀ.) ਅਤੇ ਜੈਸਮੀਨ ਕੌਰ (6-ਪੀ) ਦੂਸਰੇ ਅਤੇ ਸ਼ਿਫਰਾ ਜੈਦਕਾ (7-ਐੱਮ.ਜੀ.) ਤੀਸਰੇ ਨੰਬਰ ਤੇ ਰਹੀ। ਨੌਵੀਂ ਤੋ ਬਾਰ੍ਹਵੀਂ ਜਮਾਤ ਵਿੱਚਕਾਰ ਹੋਏ ਮੁਕਾਬਲਿਆਂ ਵਿੱਚ ਜੈਸਮੀਨ ਕੌਰ (9-ਜੀ) ਪਹਿਲੇ, ਮਹਿਕਦੀਪ ਕੌਰ (11-ਕਮਰਸ) ਅਤੇ ਰਿਯਾਂਸ਼ੀ (9-ਸੀ) ਤੀਸਰੇ ਨੰਬਰ ਤੇ ਰਹੀ। ਇਸੇ ਤਰ੍ਹਾਂ ਰੰਗੋਲੀ ਮੁਕਾਬਲਿਆਂ ਵਿੱਚ ਪੰਜਵੀਂ ਤੋ ਸੱਤਵੀਂ ਕਲਾਸ ਦੇ ਮੁਕਾਬਲਿਆਂ ਵਿੱਚ ਮਹਿਕਦੀਪ ਕੌਰ (6 ਐਸ.ਡੀ.) ਪਹਿਲੇ, ਰਾਜਬੀਰ ਕੌਰ (6-ਜ਼ੈਡ) ਦੂਸਰੇ ਅਤੇ ਪ੍ਰਭਜੋਤ ਸਿੰਘ ਅਤੇ ਜੈਏਸ਼ (7 ਐੱਮ.ਜੀ.) ਤੀਸਰੇ ਸਥਾਨ ਤੇ ਰਹੇ। ਸੀਨੀਅਰ ਵਿਦਿਆਰਥੀਆਂ ਵਿੱਚੋਂ ਅਮਨਦੀਪ ਕੌਰ (8-ਏ) ਪਹਿਲੇ, ਚੰਨਵੀਰ ਕੌਰ (9 ਸੀ) ਦੂਸਰੇ ਅਤੇ ਅਭੀਜੋਤ ਕੌਰ (8-ਏ) ਤੀਸਰੇ ਸਥਾਨ ਤੇ ਰਹੇ। ਇਸ ਦੌਰਾਨ ਸਕੂਲ਼ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਕਿਹਾ ਕਿ ਇਹ ਮੁਕਾਬਲੇ ਬਹੁਤ ਹੀ ਵਧੀਆ ਸਨ। ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਆਪਣੀ ਕਲਾਤਮਕ ਪ੍ਰਤੀਭਾ ਦਾ ਬਹੁਤ ਵਧੀਆਂ ਢੰਗ ਨਾਲ ਪ੍ਰਦਰਸ਼ਨ ਕੀਤਾ। ਇਹਨਾਂ ਪਰੰਪਰਾਗਤ ਭਾਰਤੀ ਕਲਾ ਰੂਪਾਂ ਵਿੱਚ ਵਿਦਿਆਰਥੀਆਂ ਦੀ ਜੋ ਦਿਲਚਸਪੀ ਨਜ਼ਰ ਆਈ ਉਹ ਵਧੇਰੇ ਖੁਸ਼ੀ ਦੀ ਗੱਲ ਹੈ। ਜੇਤੂ ਰਹਿਣ ਵਾਲੇ ਵਿਦਿਆਰਥੀਆ ਨੂੰ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਜੱਜਾਂ ਦੁਆਰਾ ਵਿਦਿਆਰਥੀਆਂ ਦੇ ਪ੍ਰਦਰਸ਼ਨ ਪ੍ਰਤੀਭਾ ਦੇ ਪੱਧਰ ਦੀ ਉਚੇਚੀ ਤਰੀਫ ਕੀਤੀ ਗਈ। ਇਹਨਾਂ ਮੁਕਾਬਲਿਆਂ ਦਾ ਮੁੱਖ ਉਦੇਸ਼ ਹੀ ਇਹ ਸੀ ਕਿ ਵਿਦਿਆਰਥੀਆਂ ਨੂੰ ਭਾਰਤੀ ਸੰਸਕ੍ਰਿਤੀ ਅਤੇ ਵਿਰਸੇ ਨਾਲ ਜੋੜਿਆ ਜਾਵੇ ਅਤੇ ਇਹਨਾਂ ਪ੍ਰਤੀ ਵਿਦਿਆਰਥੀਆਂ ਵਿੱਚ ਉਤਸ਼ਾਹ ਪੈਦਾ ਕੀਤਾ ਜਾ ਸਕੇ। ਇਸੇ ਕੋਸ਼ਿਸ਼ ਦੇ ਅਧੀਨ ਇਹ ਮੁਕਾਬਲੇ ਭਵਿੱਖ ਵਿੱਚ ਵੀ ਕਰਵਾਏ ਜਾਂਦੇ ਰਹਿਣਗੇ।