
ਬਲੂਮਿੰਗ ਬਡਜ਼ ਸਕੂਲ, ਵਿਖੇ ਮੋਗਾ ਜ਼ੋਨ ਖੇਡਾਂ 2023-24 ਦੀ ਸ਼ਾਨਦਾਰ ਸ਼ੁਰੂਆਤ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਅੱਜ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਇੱਕ ਸ਼ਾਨਦਾਰ ਸਮਾਰੋਹ ਜ਼ਰੀਏ ‘ਮੋਗਾ ਜ਼ੋਨ ਖੇਡਾਂ 2023-24’ ਦੀ ਸ਼ੁਰੂਆਤ ਕੀਤੀ ਗਈ। ਇਹਨਾਂ ਖੇਡਾਂ ਦੀ ਸ਼ੁਰੂਆਤ ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ, ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਅਤੇ ਮੋਗਾ ਜ਼ੋਨ ਸਕੱਤਰ ਸਰਦਾਰ ਕੁਲਵੰਤ ਸਿੰਘ ਕਲਸੀ ਜੀ ਦੁਆਰਾ ਸਕੂਲ ਦੀ ਗਰਾਉਂਡ ਵਿੱਚ ਰਿਬਨ ਕੱਟ ਕੇ ਕੀਤੀ ਗਈ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਜੀ ਨੇ ਆਈਆਂ ਹੋਈਆਂ ਟੀਮਾਂ ਤੇ ਉਹਨਾ ਦੇ ਇੰਚਾਰਜ ਅਧਿਆਪਕਾਂ ਦਾ ਸਵਾਗਤ ਕੀਤਾ ਅਤੇ ਖਿਡਾਰੀਆਂ ਨੂੰ ਖੇਡ ਭਾਵਨਾ ਅਤੇ ਇਮਾਨਦਾਰੀ ਨਾਲ ਖੇਡਣ ਲਈ ਪ੍ਰੇਰਿਤ ਕਰਦਿਆਂ ਸ਼ੁੱਭ ਇੱਛਾਵਾਂ ਦਿੱਤੀਆਂ। ਉਹਨਾਂ ਇਹ ਜਾਣਕਾਰੀ ਵੀ ਸਾਂਝੀ ਕੀਤੀ ਕਿ ਬਲੂਮਿੰਗ ਬਡਜ਼ ਸਕੂਲ ਇਸ ਵਾਰ ਕ੍ਰਿਕਟ, ਬੈਡਮਿੰਟਨ, ਬਾਕਸਿੰਗ, ਵੇਟ ਲਿਫਟਿੰਗ, ਪਾਵਰ ਲਿਫਟਿੰਗ ਦੇ ਸਾਰੇ ਗਰੁੱਪਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਅੱਜ ਪਹਿਲੇ ਦਿਨ ਅੰਡਰ–14 ਦੇ (ਲੜਕੇ/ਲੜਕੀਆਂ) ਦੇ ਮੈਚ ਸ਼ੁਰੂ ਕਰਵਾਏ ਗਏ। ਇਸ ਮੌਕੇ ਚੇਅਰਪਰਸਨ ਮੈਡਮ ਕਮਲ ਸੈਣੀ, ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਸਾਰੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕੀਤੀ। ਉਹਨਾਂ ਦੀ ਹੋਸਲਾ ਅਫਜ਼ਾਈ ਖਿਡਾਰੀਆ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਪੂਰੀ ਮੇਹਨਤ ਤੇ ਇਮਾਨਦਾਰੀ ਨਾਲ ਖੇਡਣ ਦੀ ਸਲਾਹ ਦਿੱਤੀ। ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਇਹ ਵੀ ਦੱਸਿਆ ਕਿ ਬਲੂਮਿੰਗ ਬਡਜ਼ ਸਕੂਲ ਕਈ ਸਾਲਾਂ ਤੋਂ ਇਹਨਾਂ ਖੇਡਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਤੋਂ ਬਾਅਦ ਮੁੱਖ ਮਹਿਮਾਨ ਜ਼ੋਨ ਸਕੱਤਰ ਸ਼੍ਰੀ ਕੁਲਵੰਤ ਸਿੰਘ ਕਲਸੀ ਜੀ ਵੱਲੋਂ ਉੱਚੇਚੇ ਤੌਰ ਤੇ ਬੀ.ਬੀ.ਐੱਸ. ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦਾ ਧੰਨਵਾਦ ਕੀਤਾ ਗਿਆ। ਉਹਨਾਂ ਆਪਣੇ ਸ਼ਬਦਾ ਰਾਹੀਂ ਇਹ ਪ੍ਰਗਟਾਵਾ ਕੀਤਾ ਕੇ ਹਰ ਵਾਰ ਬੀ.ਬੀ.ਐੱਸ. ਸਕੂਲ ਵਿੱਚ ਇਹਨਾਂ ਖੇਡਾਂ ਦਾ ਪ੍ਰਬੰਧ ਬੜ੍ਹੇ ਹੀ ਸੁਚਾਰੂ ਢੰਗ ਨਾਲ ਕੀਤਾ ਜਾਂਦਾ ਹੈ ਅਤੇ ਜ਼ੋਨ ਖੇਡ ਕਮੇਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਪ੍ਰਾਪਤ ਹੁੰਦਾ ਹੈ। ਉਹਨਾਂ ਅੱਗੇ ਦੱਸਿਆ ਕਿ ਬੀ.ਬੀ.ਐੱਸ. ਵਿੱਦਿਅਕ ਸੰਸਥਾ ਜਿਸ ਤਰ੍ਹਾਂ ਖੇਡਾਂ ਨੂੰ ਪ੍ਰੋਤਸਾਹਨ ਪ੍ਰਦਾਨ ਕਰਦੀ ਹੈ ਉਹ ਬੜ੍ਹੀ ਹੀ ਸ਼ਲਾਘਾਯੋਗ ਸੋਚ ਹੈ। ਇਸ ਮੌਕੇ ਮੋਗਾ ਜ਼ੋਨ ਦੇ ਜਨਰਲ ਸਕੱਤਰ ਮੈਡਮ ਜਸਪਾਲ ਕੌਰ, ਵਿੱਤ ਸਕੱਤਰ ਪਰਮਜੀਤ ਸਿੰਘ ਮੈਂਬਰ ਹਰਪ੍ਰਤਾਪ ਸਿੰਘ, ਗੁਰਮੇਲ ਸਿੰਘ, ਪਰਦੀਪ ਕੌਰ, ਜਸਵੀਰ ਕੌਰ, ਮੈਡਮ ਸੁਨੀਤਾ ਰਾਣੀ, ਪਵਨਪ੍ਰੀਤ ਕੌਰ, ਕੋਚ ਪੰਜਾਬ ਮਸੀਹ, ਕੋਚ ਕਾਮਤਾ ਪਰਸ਼ਾਦ, ਕੋਚ ਹਰਜੀਤ ਸਿੰਘ, ਕੋਚ ਮੈਡਮ ਧਰਮਿੰਦਰ ਸਿੰਘ, ਕੋਚ ਸਤਵੀਰ ਕੌਰ ਅਤੇ ਜ਼ੋਨ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਵੀ ਮੌਜੂਦ ਸਨ।