Latest News & Updates

ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਸ਼ਹੀਦਾਂ ਦੇ ਬਲੀਦਾਨ ਨੂੰ ਸਮਰਪਿਤ ਰਿਹਾ ‘ਅਜ਼ਾਦੀ ਦਿਵਸ’

ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਏ ਰੱਖਣਾ ਸਾਡੇ ਲਈ ਬਹੁਤ ਹੀ ਜ਼ਰੂਰੀ - ਸੈਣੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗਵਾਈ ਹੇਠ ਅੱਜ 77ਵਾਂ ਅਜ਼ਾਦੀ ਦਿਵਸ ਬੜ੍ਹੀ ਹੀ ਧੂਮਧਾਮ ਨਾਲ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਜਿਸ ਦੀ ਸ਼ੁਰੂਆਤ ਬੀ.ਬੀ.ਐਸ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਵੱਲੋਂ ਤਿਰੰਗਾ ਝੰਡਾ ਅਤੇ ਸਕੂਲੀ ਝੰਡਾ ਲਹਿਰਾ ਕੇ ਕੀਤੀ ਗਈ। ਇਸ ਦੇ ਨਾਲ ਹੀ ਸਕੂਲ ਕੁਆਇਰ ਵੱਲੋਂ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਸਕੂਲ ਬੈਂਡ ਦੀ ਅਗਵਾਈ ਹੇਠ ਸਕੂਲ਼ ਦੇ ਰੈੱਡ, ਗ੍ਰੀਨ, ਬਲੂ ਅਤੇ ਯੈਲੋ ਹਾਉਸ ਦੇ ਸਮੂਹ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਕੀਤਾ ਗਿਆ ਅਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ। ਮਾਰਚ ਪਾਸਟ ਉਪਰੰਤ ਸਕੂਲ਼ ਕੈਪਟਨਜ਼ ਦੀ ਅਗੁਵਾਈ ਹੇਠ ਸਮੂਹ ਵਿਦਿਆਰਥੀਆਂ ਅਤੇ ਸਟਾਫ ਨਾਲ ਸਾਰਿਆਂ ਵੱਲੋਂ ਦੇਸ਼ ਪ੍ਰਤੀ ਵਫਾਦਾਰ ਰਹਿਣ ਲਈ ਸਹੁੰ ਚੁੱਕੀ ਗਈ ਅਤੇ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਵੱਲੋਂ ਸਾਰਿਆਂ ਨੂੰ 77ਵੇਂ ਅਜ਼ਾਦੀ ਦਿਵਸ ਦੀ ਵਧਾਈ ਦਿੱਤੀ। ਸਮੂਹ ਵਿਦਿਆਰਥੀਆਂ ਅਤੇ ਸਟਾਫ ਨੂੰ ਸੰਬੋਧਿਤ ਕਰਦਿਆਂ ੳਹਨਾਂ ਦੱਸਿਆ ਜੇ ਅੱਜ ਅਸੀਂ ਸਾਰੇ ਅਜ਼ਾਦੀ ਦਾ ਅਨੰਦ ਮਾਣ ਰਹੇ ਹਾਂ ਤਾਂ ਇਸ ਦਾ ਸਾਰਾ ਸਿਹਰਾ ਉਹਨਾਂ ਲੱਖਾਂ ਸ਼ਹੀਦਾਂ ਦੇ ਸਿਰ ਹੈ ਜਿੰਨ੍ਹਾਂ ਨੇ ਹੱਸਦੇ-ਹੱਸਦੇ ਫਾਂਸੀ ਦੇ ਫੰਦਿਆਂ ਨੂੰ ਚੁੰਮਿਆ ਅਤੇ ਫਿਰੰਗੀ ਸਰਕਾਰ ਦੀਆਂ ਅੱਗ ਉਗਲਦੀਆਂ ਬੰਦੂਕਾਂ ਅਤੇ ਤੋਪਾਂ ਦਾ ਨੰਗੀ ਹਿੱਕ ਨਾਲ ਸਾਹਮਣਾ ਕੀਤਾ। ਅੰਗਰੇਜ ਹਕੂਮਤ ਦੇ ਜ਼ੁਲਮਾਂ ਦੀ ਅੱਗ 200 ਸਾਲ ਝੱਲਣ ਤੋਂ ਬਾਅਦ ਭਾਰਤੀ ਲੋਕਾਂ ਦੇ ਹਿੱਸੇ ਇਹ ਅਜ਼ਾਦੀ ਆਈ ਹੈ। ਇਸ ਅਜ਼ਾਦੀ ਦਾ ਸਨਮਾਨ ਕਰਨਾ ਹਰ ਇੱਕ ਭਾਰਤ ਵਾਸੀ ਦਾ ਪਹਿਲਾਂ ਫਰਜ਼ ਬਣਦਾ ਹੈ। ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣਾ ਬਹੁਤ ਜ਼ਰੂਰੀ ਹੈ। ਸਮਾਗਮ ਦੌਰਾਨ ਸਕੂਲ ਦੇ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਪੀ.ਟੀ. ਡਿਸਪਲੇਅ ਕੀਤੀ ਗਈ। ਇਸ ਤੋਂ ਬਾਅਦ 7ਵੀਂ ਕਲਾਸ ਦੀਆਂ ਵਿਦਿਆਰਥਨਾ ਵੱਲੋਂ ਦੇਸ਼ ਭਗਤੀ ਨਾਲ ਭਰਪੂਰ ਗੀਤ (ਤੁਝੇ ਨਮਾਮੀ) ਉੱਪਰ ਡਾਂਸ ਪੇਸ਼ ਕੀਤਾ ਗਿਆ। ਸਕੂਲ ਕੁਆਇਰ ਵੱਲੋਂ ‘ਤੇਰੀ ਮਿੱਟੀ ਮੇਂ ਮਿਲ ਜਾਵਾਂ’ ਗੀਤ ਗਾਇਆ ਗਿਆ ਜਿਸਨੇ ਸਾਰਿਆਂ ਨੂੰ ਮੰਤਰਮੁਗਧ ਕਰ ਦਿੱਤਾ। ਐੱਲ.ਕੇ.ਜੀ. ਕਲਾਸ ਦੇ ਲੜਕੇ ਅਤੇ ਲੜਕੀਆਂ ਨੇ ‘ਦੇਖੋ ਬੱਚੋ ਝੰਡਾ ਪਿਆਰਾ’ ਕਵਿਤਾ ਸੁਣਾਈ। ਬਾਲ ਵਾਟੀਕਾ ਦੇ ਲੜਕੇ ਅਤੇ ਲੜਕੀਆਂ ਨੇ ‘ਲਵ ਮਾਈ ਕੰਟਰੀ ਇੰਡੀਆ’ ਗੀਤ ਉੱਪਰ ਡਾਂਸ ਪੇਸ਼ ਕੀਤਾ। ਜੂਨੀਅਰ ਵਿੰਗ ਦੀਆਂ ਬੱਚੀਆਂ ਨੇ ‘ਇੰਡੀਆ ਵਾਲੇ’ ਅਤੇ ‘ਜੈ ਹੋ’ ਗੀਤ ਉੱਪਰ ਸੁੰਦਰ ਪੇਸ਼ਕਾਰੀ ਦਿੱਤੀ। ਇੰਟਰਮੀਡੀੲਟ ਵਿੰਗ ਦੀਆਂ ਬੱਚੀਆਂ ਨੇ ‘ਰਗ-ਰਗ ਮੇਂ ਇੰਡੀਆ’ ਗੀਤ ਉੱਪਰ ਸੁੰਦਰ ਡਾਂਸ ਪੇਸ਼ ਕੀਤਾ। ਅੱਠ੍ਹਵੀ ਕਲਾਸ ਦੇ ਵਿਦਿਆਰਥੀਆਂ ਨੇ ‘ਏਕ ਭਾਰਾ ਸ਼੍ਰੇਸ਼ਠ ਭਾਰਤ’ ਨਾਮਕ ਕੋਰੀਓਗ੍ਰਾਫੀ ਦਿਖਾਈ। ਸਮਾਗਮ ਦੇ ਅੰਤ ਵਿੱਚ ਸੀਨੀਅਰ ਲੜਕੀਆਂ ਨੇ ਪੰਜਾਬੀ ਲੋਕ ਨਾਚ ‘ਭੰਗੜਾ’ ਪੇਸ਼ ਕੀਤਾ। ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਵਿਦਿਆਰਥੀਆਂ ਨੂੰ ਸੁਨੇਹਾ ਦਿੰਦਿਆ ਦੱਸਿਆ ਕਿ ਅਜ਼ਾਦੀ ਦੇ 76 ਸਾਲ ਬਾਅਦ ਭਾਰਤ ਵਿਕਾਸਸ਼ੀਲ ਦੇਸ਼ਾਂ ਦੀ ਗਿਣਤੀ ਵਿੱਚ ਆਉਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਦਾ ਭਾਰਤ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਇੱਕ ਵੱਖਰੀ ਅਤੇ ਵਿਲੱਖਣ ਥਾਂ ਰੱਖਦਾ ਹੈ। ਪਰ ਇਸ ਦੇ ਨਾਲ ਹੀ ਸਾਡਾ ਫਰਜ਼ ਖਤਮ ਨਹੀਂ ਹੋ ਜਾਂਦਾ ਸਗੋਂ ਸਾਡੇ ਦੇਸ਼ ਦੇ ਪ੍ਰਤੀ ਸਾਡੀ ਜਿੰਮੇਦਾਰੀ ਹੋਰ ਵੀ ਵੱਧ ਜਾਂਦੀ ਹੈ। ਇਸ ਲਈ ਭਾਰਤ ਦੀ ਇਸ ਵਿਲੱਖਣ ਪਹਿਚਾਣ ਨੂੰ ਬਣਾਏ ਰੱਖਣ ਲਈ ਅਤੇ ਭਾਰਤ ਨੂੰ ਵਿਕਸਿਤ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਿਲ ਕਰਨ ਲਈ ਹਰ ਭਾਰਤੀ ਨੂੰ ਹਰ ਖੇਤਰ ਵਿੱਚ ਅੱਗੇ ਆਕੇ ਵਧੇਰੇ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਲੂਮਿੰਗ ਬਡਜ਼ ਸਕੂਲ ਜੰਗੇ ਅਜ਼ਾਦੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਕੇ ਅਤੇ ਰਾਸ਼ਟਰੀ ਤਿਰੰਗੇ ਨੂੰ ਸਲਾਮੀ ਦੇਕੇ ਮਾਨ ਮਹਿਸੂਸ ਕਰ ਰਿਹਾ ਹੈ।ਇਸ ਖੂਸ਼ੀ ਦੇ ਮੌਕੇ ਤੇ ਸਕੂਲ ਮੈਨੇਜਮੈਂਟ ਵੱਲੋਂ ਸਾਰੇ ਸਟਾਫ ਅਤੇ ਵਿਦਿਆਰਥੀਆਂ ਨੂੰ ਚਾਕਲੇਟ ਵੰਡ ਕੇ ਮੁੰਹ ਮਿੱਠਾ ਕਰਵਾਇਆ ਗਿਆ।