ਬਲੂਮਿੰਗ ਬਡਜ਼ ਸਕੂਲ ਮੋਗਾ ਨੇ 20 ਸਾਲ ਪੂਰੇ ਹੋਣ ਤੇ ਮਨਾਇਆ ਬੀ.ਬੀ.ਐਸ ਫਾਂਉਡੇਸ਼ਨ ਡੇ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਸੰਸਥਾ ਦੇ ਨੀਂਹ ਪੱਥਰ ਰੱਖੇ ਨੂੰ 20 ਸਾਲ ਪੂਰੇ ਹੋਣ ਤੇ ਮਨਾਇਆ ਗਿਆ ਫਾਉਂਡੇਸ਼ਨ ਡੇ। ਇਸ ਸਕੂਲ ਦੀ ਬਿਲਡਿੰਗ ਦਾ ਨੀਂਹ ਪੱਥਰ 2 ਫਰਵਰੀ 2002 ਨੂੰ ਸਕਾਟ ਜ਼ਾਇਰ (ਯੂ.ਐੱਸ.ਏ.) ਵੱਲੋਂ ਰਖਿਆ ਗਿਆ ਸੀ। ਜੋ ਕਿ ਅੱਜ ਇਲਾਕੇ ਬਹੁਤ ਹੀ ਨਾਮਵਰ ਵਿਦਿਅਕ ਸੰਸਥਾ ਬਣ ਚੁੱਕੀ ਹੈ। ਜਿਵੇਂ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਿਦਿਅਰਥੀ ਸਕੂਲ ਵਿੱਚ ਨਹੀਂ ਆ ਰਹੇ ਤੇ ਉਹਨਾਂ ਦੀ ਪੜਾਈ ਆਨ-ਲਾਇਨ ਕਲਾਸਾਂ ਲਗਾ ਕੇ ਕਰਵਾਈ ਜਾ ਰਹੀ ਹੈ। ਇਸ ਦਿਨ ਨੂੰ ਮਨਾਉਂਦਿਆਂ ਸਾਰੇ ਵਿਦਿਆਰਥੀਆਂ ਵੱਲੋਂ ਘਰਾਂ ਵਿੱਚ ਹੀ ਰਹਿ ਕੇ ਕਵਿਤਾਵਾਂ, ਲੇਖ ਅਤੇ ਚਾਰਟ ਆਦਿ ਬਣਾ ਕੇ ਆਨ-ਲਾਇਨ ਭੇਜੇ ਗਏ। ਸਕੂਲ ਵਿੱਚ ਅਧਿਆਪਕਾਂ ਵੱਲੋਂ ਖੁਬਸੂਰਤ ਰੰਗੋਲੀ ਬਣਾਈ ਗਈ ਅਤੇ ਚਾਰਟ ਆਦਿ ਬਣਾਏ ਗਏ। ਸਟਾਫ ਨੇ ਸਕੂਲ ਵਿੱਚ ਆਪਣੇ ਤਜਰਬੇ ਸਾਂਝੇ ਕੀਤੇ। ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਸਕੂਲ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਸਖਤ ਮਿਹਨਤ ਸਦਕਾ ਬੀ.ਬੀ.ਐਸ ਅੱਜ ਆਪਣੇ ਵੱਖਰੇ ਮੁਕਾਮ ਤੇ ਹੈ, ਉਹਨਾਂ ਸਕੂਲ ਦੇ ਸਾਰੇ ਸਟਾਫ ਦਾ ਧੰਨਵਾਦ ਕੀਤਾ ਉਹਨਾਂ ਅੱਗੇ ਕਿਹਾ ਕਿ ਬੀ.ਬੀ.ਐਸ ਇੱਕ ਅਜਿਹਾ ਪਲੇਟਫਾਰਮ ਹੈ ਜਿਸ ਵਿੱਚ ਬੱਚੇ ਸਿਰਫ ਵਿਦਿਅਕ ਖੇਤਰ ਵਿੱਚ ਹੀ ਨਹੀਂ ਸਗੋਂ ਹੋਰ ਅਗਾਂਹ ਵਧੂ ਖੇਤਰਾਂ ਵਿੱਚੋਂ ਚੰਗੇ ਮੁਕਾਮ ਹਾਸਲ ਕਰਦੇ ਹੋਏ ਜ਼ਿੰਦਗੀ ਵਿੱਚ ਹਰ ਸਘੰਰਸ਼ ਦਾ ਸਾਹਮਣਾ ਕਰਦੇ ਹੋਏ ਹਰ ਚੁਨੌਤੀ ਲਈ ਤਿਆਰ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਵੱਲੋਂ ਉਚੇਚੇ ਤੌਰ ਤੇ ਸਾਰੇ ਸਟਾਫ ਨੂੰ ਫਾਉਂਡੇਸ਼ਨ ਡੇ ਦੀ ਵਧਾਈ ਦਿੱਤੀ ਗਈ ਅਤੇ ਉਹਨਾਂ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਬੱਚਿਆਂ ਦਾ ਸਰਵਪੱਖੀ ਕਰਨਾ ਹੈ, ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦਾ ਤਾਲਮੇਲ ਬਰਾਬਰ ਰੱਖਿਆ ਜਾਂਦਾ ਹੈ। ਸਕੂਲ ਵਿੱਚ ਅਕੈਡਮਿਕ ਤੇ ਖੇਡਾਂ ਲਈ ਅਤਿ ਆਧੁਨਿਕ ਸਹੁਲਤਾਂ ਦਾ ਪ੍ਰਬੰਧ ਹੈ। ਉਹਨਾਂ ਸਕੂਲ ਦੇ ਟੀਚਿੰਗ ਸਟਾਫ, ਨਾਨ ਟੀਚਿੰਗ ਸਟਾਫ, ਹੈਲਪਰ ਅਤੇ ਡਰਾਈਵਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਭ ਦੀ ਮਿਹਨਤ ਸਦਕਾ ਸੰਸਥਾ ਨੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ।