ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਮਨਾਇਆ ਗਿਆ ਵਿਸ਼ਵ ਵਿਰਾਸਤ ਦਿਵਸ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਆਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਆਪਣੀ ਇੱਕ ਵੱਖਰੀ ਪਹਿਚਾਨ ਬਣਾ ਚੁੱਕਾ ਹੈ, ਵਿੱਚ ਅੱਜ ਸਵੇਰ ਦੀ ਸਭਾ ਮੌਕੇ ‘ਵਿਸ਼ਵ ਵਿਰਾਸਤ ਦਿਵਸ’ ਮਨਾਇਆ ਗਿਆ। ਇਸ ਦੌਰਾਨ ਬਾਰ੍ਹਵੀਂ ਕਮਰਸ ਦੇ ਵਿਦਿਆਰਥੀਆਂ ਵੱਲੋਂ ਕਲਾਸ ਇੰਚਾਰਜ ਸ਼੍ਰੀਮਤੀ ਰਿਤੂ ਬਂਸਲ ਦੀ ਅਗੁਵਾਈ ਹੇਠ ਵਿਸ਼ਵ ਵਿਰਾਸਤ ਦਿਵਸ ਨਾਲ ਸੰਬੰਧਤ ਚਾਰਟ ਅਤੇ ਆਰਟੀਕਲ ਪੇਸ਼ ਕੀਤੇ ਗਏ। ਆਰਟੀਕਲ ਪੇਸ਼ ਕਰਦਿਆਂ ਉਹਨਾਂ ਦੱਸਿਆ ਕਿ 1982 ਵਿੱਚ, ਇੰਟਰਨੈਸ਼ਨਲ ਕਾਉਂਸਿਲ ਆਨ ਮੋਨੂਮੈਂਟਸ ਐਂਡ ਸਾਈਟਸ ਨੇ ਪ੍ਰਸਤਾਵ ਦਿੱਤਾ ਕਿ 18 ਅਪ੍ਰੈਲ ਨੂੰ ਵਿਸ਼ਵ ਵਿਰਾਸਤ ਦਿਵਸ ਵਜੋਂ ਮਨਾਇਆ ਜਾਣਾ ਚਾਹੀਦਾ ਹੈ। ਬਾਅਦ ਵਿੱਚ ਸੰਨ 1983 ਵਿੱਚ 22ਵੀਂ ਜਨਰਲ ਕਾਨਫਰੰਸ ਵਿੱਚ ਯੁਨੇਸਕੋ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ। ਇਸਦਾ ਉਦੇਸ਼ ਸੱਭਿਆਚਾਰਕ ਵਿਰਾਸਤ ਅਤੇ ਸਮਾਰਕਾਂ ਬਾਰੇ ਗਿਆਨ ਨੂੰ ਵਧਾਉਣਾ ਅਤੇ ਲੋਕਾਂ ਨੂੰ ਉਹਨਾਂ ਦੀ ਸੰਭਾਲ ਲਈ ਸੰਵੇਦਨਸ਼ੀਲ ਬਣਾਉਣਾ ਹੈ। ਇਸ ਲਈ, ਇਸ ਦਿਨ ਨੂੰ ਸਮਾਰਕਾਂ ਅਤੇ ਸਥਾਨਾਂ ਲਈ ਅੰਤਰਰਾਸ਼ਟਰੀ ਦਿਵਸ ਵੀ ਕਿਹਾ ਜਾਂਦਾ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਵਿਰਾਸਤ ਸੰਭਾਲਣ ਦੇ ਕਾਰਜ ਕਰਨੇ ਚਾਹੀਦੇ ਹਨ। ਉਹਨਾਂ ਉਚੇਚੇ ਤੌਰ ਤੇ ਕਿਹਾ ਕਿ ਇੱਕ ਪਾਸੇ ਅਸੀਂ ਆਪਣੀ ਵਿਰਾਸਤ ਨੂੰ ਸੰਭਾਲਣ ਦੀਆਂ ਗੱਲਾਂ ਕਰਦੇ ਹਾਂ ਦੂਜੇ ਪਾਸੇ ਕਈ ਪੁਰਾਤਨ ਇਮਾਰਤਾਂ ਉੱਪਰ ਆਪਣਾ ਨਾਂ ਲਿਖ ਕੇ ੳਨ੍ਹਾਂ ਨੁੰ ਗੰਦਾ ਕਰਦੇ ਹਾਂ ਆਪਣੇ ਪੂਰਵਜਾਂ ਦੀ ਦਿੱਤੀ ਗਈ ਅਨਮੋਲ ਵਿਰਾਸਤ ਨੂੰ ਸੰਜੋ ਕੇ ਰੱਖਣ ਦੀ ਬਜਾਏ ਉਹਨਾਂ ਨੂੰ ਖਰਾਬ ਕਰਦੇ ਹਾਂ। ਉਹਨਾਂ ਨੇ ਵਿਦਿਆਰਥੀਆਂ ਨੂੰ ਭਾਰਤ ਦੇ ਕਈ ਸਮਾਰਕਾਂ ਤੇ ਸਥਾਨਾਂ ਬਾਰੇ ਜਾਣਕਾਰੀ ਦਿੱਤੀ ਤੇ ਗਲਬਾਤ ਕਰਦਿਆਂ ਕਿਹਾ ਕਿ ਸਕੂਲ ਵਿੱਚ ਇਸ ਤਰ੍ਹਾਂ ਦੇ ਦਿਨ ਨੂੰ ਮਨਾਉਣ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਆਪਣੇ ਇਤਿਹਾਸ ਨਾਲ ਜੋੜਨਾ ਅਤੇ ਉਹਨਾਂ ਦੇ ਗਿਆਨ ਵਿੱਚ ਵਾਧਾ ਕਰਨਾ ਹੈ। ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਬੱਚਿਆਂ ਨੂੰ ਕਿਹਾ ਕੀ ਭਾਰਤ ਇੱਕ ਵਿਸ਼ਾਲ ਦੇਸ਼ ਹੈ ਅਤੇ ਭਾਰਤੀ ਸੰਸਕ੍ਰਤੀ ਦੁਨੀਆ ਵਿੱਚ ਸੱਭ ਤੋਂ ਪੁਰਾਤਣ ਮੰਨੀ ਜਾਂਦੀ ਹੈ।ਹਜ਼ਾਰਾਂ ਸਾਲ ਪੁਰਾਣੀ ਸੰਸਕ੍ਰਤੀ ਦੀਆਂ ਪਰਤੀਕ ਅਨੇਕਾਂ ਹੀ ਇਮਾਰਤਾਂ ਜਿਵੇਂ ਕਿਲ੍ਹੇ, ਮਹਿਲ, ਗੁਫਾਵਾਂ, ਮੰਦਿਰ, ਮਸਜਿਦਾਂ, ਗੁਰੂਦੁਆਰੇ, ਸਤੰਭ, ਮੂਰਤੀਆਂ, ਸ਼ਿਲਾਲੇਖ ਆਦਿ ਭਾਰਤ ਦੇ ਵੱਖ-ਵੱਖ ਕੋਨਿਆਂ ਵਿੱਚ ਵੇਖਣ ਨੂੰ ਮਿਲਦੀਆਂ ਹਨ। ਇਹ ਸਾਰੀਆਂ ਇਮਾਰਤਾਂ ਭਾਰਤੀ ਸੰਸਕ੍ਰਤੀ ਅਤੇ ਸੱਭਿਆਚਾਰ ਦੀ ਗਵਾਹੀ ਭਰਦੀਆਂ ਹਨ। ਉਹਨਾਂ ਬੱਚਿਆਂ ਨੂੰ ਕਿਹਾ ਕਿ ਇਹਨਾਂ ਇਮਾਰਤਾਂ ਦੀ ਦੇਖਭਾਲ ਕਰਨਾ ਸਿਰਫ ਸਰਕਾਰ ਦਾ ਹੀ ਕੰਮ ਨਹੀਂ ਸਗੋਂ ਇਹ ਸਾਡੀ ਸਾਰਿਆਂ ਦੀ ਨੈਤਿਕ ਜਿੰਮੇਦਾਰੀ ਵੀ ਬੰਣਦੀ ਹੈ। ਉਹਨਾਂ ਬੱਚਿਆਂ ਨੂੰ ਇਹ ਵੀ ਕਿਹਾ ਕਿ ਜਦੋਂ ਵੀ ਉਹ ਕਿਸੇ ਵੀ ਇਤਿਹਾਸਿਕ ਸਥਾਨ ਦੀ ਯਾਤਰਾ ਤੇ ਜਾਣ, ਉਸ ਥਾਂ ਨੂੰ ਸਾਫ-ਸੁਥਰਾ ਰੱਖਣ ਅਤੇ ਉਸ ਥਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।