Latest News & Updates

ਬਲੂਮਿੰਗ ਬਡਜ਼ ਸਕੂਲ, ਮੋਗਾ ਦੀਆਂ 17ਵੀਆਂ ਬੀ. ਬੀ. ਐਸ. ਖੇਡਾਂ ਵਿੱਚ ਜੇਤੂ ਰਹੀਆਂ ਟੀਮਾਂ ਅਤੇ ਖਿਡਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਇੰਟਰ ਹਾਉਸ ਮੁਕਾਬਲਿਆਂ ਵਿੱਚ ਬਲੂ ਹਾਉਸ 400 ਤੋਂ ਵੱਧ ਪੁਆਇੰਟ ਹਾਸਲ ਕਰਕੇ ਰਿਹਾ ਜੇਤੂ - ਸੈਣੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ 17ਵੀਆਂ ਬੀ.ਬੀ.ਐਸ. ਸਲਾਨਾ ਖੇਡਾਂ ਯਾਦਗਾਰੀ ਹੋ ਨਿਭੜੀਆਂ। ਇਨ੍ਹਾਂ ਸਲਾਨਾ ਖੇਡਾਂ ਵਿੱਚ 38 ਦੇ ਲਗਭਗ ਇੰਨਡੋਰ ਤੇ ਆਊਟਡੋਰ ਖੇਡਾਂ ਅਤੇ 22 ਟਰੈਕ ਤੇ ਫੀਲਡ ਈਵੈਂਟ ਵਿੱਚ ਵਿਦਿਆਰਥੀਆਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਇਹਨਾਂ ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਓਲੰਪੀਅਨ ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ, ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਵੱਲੋਂ ਟ੍ਰਾਫੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਖੇਡਾਂ ਸਕੂਲ ਦੇ ਚਾਰ ਹਾਉਸ ਬਲੂ, ਰੈਡ, ਯੈਲੋ ਅਤੇ ਗਰੀਨ ਹਾਉਸ ਦੇ ਵਿਚਕਾਰ ਕਰਵਾਈਆਂ ਜਾਂਦੀਆਂ ਹਨ ਤੇ ਹਰ ਹਾਉਸ ਦੇ ਜੇਤੂ ਹੋਣ ਤੇ ਹਾਉਸ ਨੂ ਪੁਆਇੰਟ ਦਿੱਤੇ ਜਾਂਦੇ ਹਨ। ਇਸ ਸਾਲ ਦੇ ਖੇਡਾਂ ਦੇ ਮੁਕਾਬਲਿਆਂ ਦੇ ਨਤੀਜਿਆਂ ਦੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਜੀ ਨੇ ਦੱਸਿਆ ਕਿ ਪਿਯਲੇ ਸਾਲ ਦੀ ਤਰਾਂ ਇਸ ਸਾਲ ਵੀ ਬਲੂ ਹਾਉਸ 400 ਤੋਂ ਵੱਧ ਪੁਆਇੰਟ ਹਾਸਲ ਕਰਕੇ ਜੇਤੂ ਰਿਹਾ। ਇਸ ਦੋਰਾਨ ਸਕੂਲ਼ ਪ੍ਰਿੰਸੀਪਲ ਮੈਡਮ ਹਮੀਲੀਆ ਰਾਣੀ ਨੇ ਦੱਸਿਆ ਕਿ ਇੰਟਰ ਹਾਊਸ ਖੇਡ ਮੁਕਾਬਲਿਆਂ ਵਿੱਚ ਜੇਤੂ ਟੀਮ ਨੂੰ ਰਨਿੰਗ ਟ੍ਰਾਫੀ ਅਤੇ ਬੈਸਟ ਪਲੇਅਰ ਨੂੰ ਇੰਡੀਵਿਜੂਅਲ ਟਰਾਫੀ ਦਿੱਤੀ ਗਈ ਜਿਸ ਦੇ ਨਤੀਜੇ ਇਸ ਪ੍ਰਕਾਰ ਹਨ। ਬਾਸਕਟ ਬਾਲ ਅੰਡਰ 14 (ਲੜਕੇ) ਵਿੱਚ ਯੈਲੋ ਹਾਊਸ ਜੇਤੂ ਰਿਹਾ ਜਿਸ ਵਿੱਚ ਸ਼ਿਵਕਰਨ ਸਿੰਘ ਨੂੰ ਬੈਸਟ ਪਲੇਅਰ ਚੁਣਿਆ ਗਿਆ, ਬਾਸਕਟ ਬਾਲ ਅੰਡਰ 17 (ਲੜਕੇ) ਵਿੱਚ ਯੈਲੋ ਹਾਊਸ ਜੇਤੂ ਰਿਹਾ ਜਿਸ ਵਿੱਚ ਬਲਵੰਤ ਸਿੰਘ ਨੂੰ ਬੈਸਟ ਪਲੇਅਰ ਚੁਣਿਆ ਗਿਆ, ਬਾਸਕਟ ਬਾਲ ਅੰਡਰ 14 (ਲੜਕੀਆਂ) ਵਿੱਚ ਬਲੂ ਹਾਊਸ ਜੇਤੂ ਰਿਹਾ ਜਿਸ ਵਿੱਚ ਗੁਰਜੋਤ ਕੌਰ ਨੂੰ ਬੈਸਟ ਪਲੇਅਰ ਚੁਣਿਆ ਗਿਆ, ਬਾਸਕਟ ਬਾਲ ਅੰਡਰ 17 (ਲੜਕੀਆਂ) ਵਿੱਚ ਯੇਲੋ ਹਾਊਸ ਜੇਤੂ ਰਿਹਾ ਜਿਸ ਵਿੱਚ ਜੋਤੀ ਰਾਣੀ ਨੂੰ ਬੈਸਟ ਪਲੇਅਰ ਚੁਣਿਆ ਗਿਆ, ਕ੍ਰਿਕਟ ਅੰਡਰ 11 (ਲੜਕੇ) ਵਿੱਚ ਬਲੂ ਹਾਊਸ ਜੇਤੂ ਰਿਹਾ ਜਿਸ ਵਿੱਚ ਨਿਸਚੈ ਦੇਵ ਢਿਕਾਓ ਮੈਨ ਆਫ ਦੀ ਮੈਚ ਰਿਹਾ, ਕ੍ਰਿਕਟ ਅੰਡਰ 14 (ਲੜਕੇ) ਵਿੱਚ ਗ੍ਰੀਨ ਹਾਊਸ ਜੇਤੂ ਰਿਹਾ, ਗੁਰਮਨਦੀਪ ਸਿੰਘ ਬੈਸਟ ਬੱਲੇਬਾਜ਼ ਅਤੇ ਤੇਜਬੀਰ ਸਿੰਘ ਬੈਸਟ ਗੇਂਦਬਾਜ਼ ਅਤੇ ਕ੍ਰਿਕਟ ਅੰਡਰ 17 (ਲੜਕੇ) ਵਿੱਚ ਬਲੂ ਹਾਊਸ ਜੇਤੂ ਰਿਹਾ ਜਿਸ ਵਿੱਚ ਦਵਿੰਦਰ ਸਿੰਘ ਬੈਸਟ ਬੱਲੇਬਾਜ਼ ਚੁਣਿਆ ਗਿਆ, ਕ੍ਰਿਕਟ ਅੰਡਰ 19 (ਲੜਕੇ) ਵਿੱਚ ਰੈਡ ਹਾਊਸ ਜੇਤੂ ਰਿਹਾ ਜਿਸ ਵਿੱਚ ਸਾਹਿਲ ਕੁਮਾਰ ਬੈਸਟ ਬੱਲੇਬਾਜ ਅਤੇ ਰਣਵੀਰ ਸਿੰਘ ਬੈਸਟ ਗੇਂਦਬਾਜ ਰਹੇ, ਸੋਫਟ ਬਾਲ ਅੰਡਰ 19 (ਲੜਕੀਆਂ) ਵਿੱਚ ਬਲੂ ਹਾਊਸ ਜੇਤੂ ਰਿਹਾ, ਫੁੱਟਬਾਲ ਅੰਡਰ 11 (ਲੜਕੇ) ਵਿੱਚ ਯੈਲੋ ਹਾਊਸ ਜੇਤੂ ਰਿਹਾ ਜਿਸ ਵਿੱਚ ਅਰਮਾਨਪ੍ਰੀਤ ਸਿੰਘ ਬੈਸਟ ਪਲੇਅਰ ਰਿਹਾ, ਫੁੱਟਬਾਲ ਅੰਡਰ 14 (ਲੜਕੇ) ਵਿੱਚ ਯੈਲੋ ਹਾਊਸ ਜੇਤੂ ਰਿਹਾ ਜਿਸ ਵਿੱਚ ਰਾਜਵੀਰ ਸਿੰਘ ਬੈਸਟ ਡਿਫੈਂਡਰ ਅਤੇ ਕੁਲਰਾਜ ਸਿੰਘ ਬੈਸਟ ਅਟੈਕਰ ਰਹੇ, ਫੁੱਟਬਾਲ ਅੰਡਰ 17 (ਲੜਕੇ) ਵਿੱਚ ਬਲੂ ਹਾਊਸ ਜੇਤੂ ਰਿਹਾ ਜਿਸ ਵਿੱਚ ਹਰਜੋਤ ਸਿੰਘ ਬੈਸਟ ਡਿਪੈਂਡਰ ਅਤੇ ਗਰਵ ਅਨੇਜਾ ਬੈਸਟ ਅਟੈਕਰ ਚੁਣੇ ਗਏ। ਹੈਂਡਬਾਲ ਅੰਡਰ 14 (ਲੜਕੀਆਂ) ਵਿੱਚ ਗ੍ਰੀਨ ਹਾਊਸ ਜੇਤੂ ਰਿਹਾ ਜਿਸ ਵਿੱਚ ਨਵਜੋਤ ਕੌਰ ਬੈਸਟ ਪਲੇਅਰ ਚੁਣੀ ਗਈ, ਹੈਂਡਬਾਲ ਅੰਡਰ 17 (ਲੜਕੀਆਂ) ਵਿੱਚ ਰੈਡ ਹਾਊਸ ਜੇਤੂ ਰਿਹਾ ਜਿਸ ਵਿੱਚ ਜਸਪ੍ਰੀਤ ਕੌਰ ਬੈਸਟ ਪਲੇਅਰ ਚੁਣੀ ਗਈ, ਹੈਂਡਬਾਲ ਅੰਡਰ 19 (ਲੜਕੀਆਂ) ਵਿੱਚ ਗ੍ਰੀਨ ਹਾਊਸ ਜੇਤੂ ਰਿਹਾ ਜਿਸ ਵਿੱਚ ਜਸ਼ਨਪ੍ਰੀਤ ਕੌਰ ਬੈਸਟ ਪਲੇਅਰ ਚੁਣੀ ਗਈ, ਕਬੱਡੀ ਅੰਡਰ 14 (ਲੜਕੇ) ਵਿੱਚ ਯੈਲੋ ਹਾਊਸ ਜੇਤੂ ਰਿਹਾ, ਖੋ-ਖੋ ਅੰਡਰ 11 (ਲੜਕੀਆਂ) ਵਿੱਚ ਰੈਡ ਹਾਊਸ ਜੇਤੂ ਰਿਹਾ ਜਿਸ ਵਿੱਚ ਹਰਨੂਰ ਗੋਇਲ ਬੈਸਟ ਪਲੇਅਰ ਰਹੀ, ਖੋ-ਖੋ ਅੰਡਰ 14 (ਲੜਕੀਆਂ) ਵਿੱਚ ਗ੍ਰੀਨ ਹਾਊਸ ਜੇਤੂ ਰਿਹਾ ਜਿਸ ਵਿੱਚ ਹਰਸਿਮਰਨਪ੍ਰੀਤ ਕੌਰ ਬੈਸਟ ਪਲੇਅਰ ਰਹੀ, ਨੈਟਬਾਲ ਅੰਡਰ 14 (ਲੜਕੀਆਂ) ਵਿੱਚ ਰੈਡ ਹਾਊਸ ਜੇਤੂ ਰਿਹਾ, ਨੈਟਬਾਲ ਅੰਡਰ 17 (ਲੜਕੀਆਂ) ਵਿੱਚ ਰੈਡ ਹਾਊਸ ਜੇਤੂ ਰਿਹਾ, ਨੈਟਬਾਲ ਅੰਡਰ 19 (ਲੜਕੀਆਂ) ਵਿੱਚ ਬਲੂ ਹਾਊਸ ਜੇਤੂ ਰਿਹਾ। ਬਾਲ ਬੈਡਮਿੰਟਨ ਅੰਡਰ 14,17,19 (ਲੜਕੀਆਂ) ਵਿੱਚ ਯੇਲੋ ਹਾਊਸ ਜੇਤੂ ਰਿਹਾ ਅਤੇ ਗੋਰਿੰਦਰ ਕੌਰ ਬੈਸਟ ਪਲੇਅਰ ਚੁਣੀ ਗਈ, ਥ੍ਰੋ-ਬਾਲ ਅੰਡਰ 17 (ਲੜਕੀਆਂ) ਗ੍ਰੀਨ ਹਾਊਸ ਜੇਤੂ ਰਿਹਾ ਅਤੇ ਸਤਕਾਰਪ੍ਰੀਤ ਕੌਰ ਬੈਸਟ ਪਲੇਅਰ ਚੁਣੀ ਗਈ, ਥ੍ਰੋ-ਬਾਲ ਅੰਡਰ 19 ਲੜਕੀਆਂ ਵਿੱਚ ਬਲੂ ਹਾਊਸ ਜੇਤੂ ਰਿਹਾ ਅਤੇ ਸਿਮਰਨਦੀਪ ਕੌਰ ਬੈਸਟ ਪਲੇਅਰ ਚੁਣੀ ਗਈ, ਵਾਲੀਬਾਲ ਅੰਡਰ 14 ਲੜਕੇ ਵਿੱਚ ਯੈਲੋ ਹਾਊਸ ਜੇਤੂ ਰਿਹਾ ਅਤੇ ਹੁਸਨਪ੍ਰੀਤ ਸਿੰਘ ਬੈਸਟ ਪਲੇਅਰ ਚੁਣੇ ਗਏ, ਵਾਲੀਬਾਲ ਅੰਡਰ 19 ਲੜਕੇ ਵਿੱਚ ਗ੍ਰੀਨ ਹਾਊਸ ਜੇਤੂ ਰਿਹਾ ਅਤੇ ਕਬੀਰ ਸਿੰਘ ਬੈਸਟ ਪਲੇਅਰ ਚੁਣੇ ਗਏ, ਸੇਪਕਟਾਕਰਾ ਅੰਡਰ 17 (ਲੜਕੇ) ਵਿੱਚ ਗ੍ਰੀਨ ਹਾਊਸ ਜੇਤੂ ਰਿਹਾ। ਇਸ ਤੋਂ ਇਲਾਵਾ ਟ੍ਰੈਕ ਅਤੇ ਫੀਲਡ ਈਵੈਂਟਸ ਵਿੱਚ 100 ਮੀਟਰ, 200 ਮੀਟਰ, 400 ਮੀਟਰ, 600 ਮੀਟਰ, 800 ਮੀਟਰ, 1500 ਮੀਟਰ, 100ਯ4 ਰਿਲੇਅ, ਫਨ ਰੇਸਿਜ਼, ਡਿਸਕਸ ਥ੍ਰੋ, ਸੌਟਪੁਟ ਥ੍ਰੋ, ਜੈਵਲਿਨ ਥ੍ਰੋ, ਲੌਂਗ ਜੰਪ, ਹਾਈ ਜੰਪ, ਟ੍ਰਿਪਲ ਜੰਪ ਆਦਿ ਮੁਕਾਬਿਲਆਂ ਵਿੱਚ ਜੇਤੂ ਰਹੇ ਖਿਡਾਰੀਆਂ ਨੂੰ ਗੋਲਡ, ਸਿਲਵਰ ਅਤੇ ਬ੍ਰੌਂਜ਼ ਮੈਡਲ ਨਾਲ ਸਨਮਾਨਿਤ ਕੀਤਾ ਗਿਆ।