Latest News & Updates

ਬਲੂਮਿੰਗ ਬਡਜ਼ ਸਕੂਲ ਵਿਖੇ ‘ਡਿਜ਼ਾਸਟਰ ਮੈਨੇਜਮੈਂਟ’ ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾਗਰੁਕ

ਜ਼ਿਲਾ ਡਿਜ਼ਾਸਟਰ ਮੈਨੇਜਮੈਂਟ ਅਧਿਕਾਰੀ ਸ਼੍ਰੀ ਰਾਮ ਚੰਦਰ ਨੇ ਵਿਦਿਆਰਥੀਆਂ ਨੂੰ ਕੁਦਰਤੀ ਆਪਦਾ ਮੌਕੇ ਬਚਾ ਕਰਨ ਦੇ ਤਰੀਕੇ ਦੱਸੇ – ਪ੍ਰਿੰਸੀਪਲ

ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗੁਵਾਈ ਹੇਠ ਆਪਣੀ ਵੱਖਰੀ ਪਹਿਚਾਣ ਬਣਾਉਂਦੇ ਹੋਏ ਅੱਗੇ ਵੱਧ ਰਹੀ ਹੈ। ਅੱਜ ਸਕੂਲ ਵਿੱਚ ਵਿਦਿਆਰਥੀਆਂ ਵੱਲੋਂ ਸਵੇਰ ਦੀ ਸਭਾ ਦੌਰਾਨ ਜ਼ਿਲਾ ਡਿਜ਼ਾਸਟਰ ਮੈਨੇਜਮੈਂਟ ਅਧਿਕਾਰੀ ਸ਼੍ਰੀ ਰਾਮ ਚੰਦਰ ਦੁਆਰਾ ਡਿਜ਼ਾਸਟਰ ਮੈਨੇਜਮੈਂਟ ਵਿਸ਼ੇ ਉੱਪਰ ਵਿਦਿਆਰਥੀਆਂ ਨਾਲ ਬਹੁਤ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ। ਸਕੂਲ ਪ੍ਰਿੰਸੀਪਲ ਸ਼੍ਰੀ ਮਤੀ ਹਮੀਲੀਆ ਰਾਣੀ, ਵਾਈਸ ਪ੍ਰਿੰਸੀਪਲ ਸ਼੍ਰੀਮਤੀ ਨਿਧੀ ਬਰਾੜ ਅਤੇ ਸੀ.ਈ.ਓ. ਰਾਹੁਲ ਛਾਬੜਾ ਜੀ ਵੱਲੋਂ ਰਾਮ ਚੰਦਰ ਜੀ ਦਾ ਫੁੱਲਾਂ ਦਾ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ। ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਉਹਨਾਂ ਦੱਸਿਆ ਕਿ ਅੱਜ ਸਮਾਜ ਦੇ ਹਰ ਵਰਗ ਲਈ ਇਹ ਬਹੁਤ ਜ਼ਰੂਰੀ ਬਣ ਚੁੱਕਾ ਹੈ ਕਿ ਉਹ ਆਪਣੇ ਆਪ ਨੁੰ ਕੁਦਰਤੀ ਆਪਦਾਵਾਂ ਨਾਲ ਨਜਿੱਠਣ ਦੇ ਕਾਬਿਲ ਬਣਾਉਣ। ਉਹਨਾਂ ਵਿਦਿਆਰਥੀਆਂ ਨੂੰ ਦੱਸਿਆ ਕੇ ਸਕੂਲ਼ ਇੱਕ ਬਹੁਤ ਹੀ ਮਹੱਤਵਪੂਰਨ ਜਗਾ੍ਹ ਹੈ ਜਿਸ ਰਾਹੀ ਅਸੀਂ ਕੋਈ ਵੀ ਜਾਣਕਾਰੀ ਬਹੁਤ ਥੋੜੇ ਸਮੇਂ ਵਿੱਚ ਵੱਧ ਤੋਂ ਵੱਧ ਲੋਕਾਂ ਨਾਲ ਸਾਂਝੀ ਕਰ ਸਕਦੇ ਹਾਂ। ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕੇ ਮੁੱਖ ਰੂਪ ਵਿੱਚ ਭੂਚਾਲ, ਹੜ੍ਹ, ਅੱਗ, ਸੁਨਾਮੀ, ਟੌਰਨੇਡੋ ਆਦੀ ਕੁਦਰਤੀ ਆਪਦਾਵਾਂ ਦੇ ਮੁੱਖ ਰੂਪ ਹਨ। ਪਰ ਜਿਵੇਂ ਕਿ ਪੰਜਾਬ ਸੁਬਾ ਸਮੁੰਦਰ ਕਿਨਾਰੇ ਤੋਂ ਬਹੁਤ ਦੂਰ ਹੈ ਇਸ ਲਈ ਸੁਨਾਮੀ ਦੇ ਖਤਰੇ ਬਹੁਤ ਘੱਟ ਹਨ। ਪਰ ਜਿਵੇਂ ਮੋਗਾ ਸ਼ਹਿਰ ਸੀਸਮਿਕ ਜ਼ੋਨ 4 ਅਧੀਨ ਆਉਂਦਾ ਹੈ ਇਸ ਲਈ ਸੱਭ ਤੋਂ ਵੱਡਾ ਖਤਰਾ ਭੂਚਾਲ ਦਾ ਹੁੰਦਾ ਹੈ। ਉਹਨਾਂ ਵੱਖ-ਵੱਖ ਥਾਵਾਂ ਜਿਵੇਂ ਘਰ, ਸਕੂਲ, ਬਜ਼ਾਰ, ਸ਼ੌਪਿੰਗ ਮਾਲ ਆਦਿ ਵਿੱਚ ਹੋਣ ਤੇ, ਜੇਕਰ ਸਾਨੂੰ ਭੂਚਾਲ ਵਰਗੀ ਸਥਿਤੀ ਦਾ ਸਾਹਮਣਾ ਕਰਨ ਪੈਂਦਾ ਹੈ ਤਾਂ ਅਸੀ ਆਪਣਾ ਬਚਾਅ ਕਿਵੇਂ ਕਰ ਸਕਦੇ ਹਾਂ, ਇਸ ਦੇ ਤਰੀਕਿਆਂ ਬਾਰੇ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਸੱਭ ਤੋਂ ਪਹਿਲਾਂ ਤਾਂ ਸਾਨੂੰ ਆਪਣੇ ਸਿਰ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਬਿਲਕੁਲ ਵੀ ਘਬਰਾਉਣਾ ਨਹੀਂ ਚਾਹੀਦਾ ਅਤੇ ਕਿਸੇ ਸੁਰੱਖਿਅਤ ਸਥਾਨ ਤੇ ਪਹੁੰਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਗਰ ਸਕੁਲ ਵਿੱਚ ਭੁਚਾਲ ਦੇ ਝੱਟਕੇ ਮਹਿਸੂਸ ਕੀਤੇ ਜਾਣ ਤਾਂ ਉਸ ਸਮੇਂ ਆਪਣੇ ਆਪ ਨੂੰ ਦੈਸਕ ਦੇ ਨੀਚੇ ਬੈਠ ਕੇ ਉਸਨੂੰ ਘੁੱਟ ਕੇ ਫੜ ਲੈਣਾ ਚਾਹੀਦਾ ਹੈ ਤਾਂ ਜੋ ਆਪਣੇ ਸਿਰ ਦਾ ਬਚਾ ਕੀਤਾ ਜਾ ਸਕੇ। ਉਹਨਾਂ ਨੇ ਇੱਕ ਬੱਚੇ ਨੂਮ ਸਟੇਜ ਤੇ ਬੁਲਾ ਕੇ ਇਹ ਪ੍ਰੈਕਟਿਕਲ ਤਰੀਕੇ ਨਾਲ ਸਮਝਾਇਆ। ਉਹਨਾਂ ਕਿਹਾ ਕਿ ਜੇਕਰ ਕੋਈ ਬੱਚਾ ਜਾਂ ਬਜ਼ੁਰਗ ਤੁਹਾਡੇ ਨਾਲ ਹੋਵੇ ਤਾਂ ਉਸ ਦੀ ਸਹਾਇਤਾ ਕਰਨੀ ਚਾਹੀਦੀ ਹੈ। ਜਿਵੇਂ ਹੀ ਝੱਟਕੇ ਮਹਿਸੂਸ ਹੋਣੇ ਘੱਟ ਜਾਣ ਤਾਂ ਕਿਸੇ ਸੁਰੱਖਿਅਤ ਥਾਂ ਉੱਪਰ ਚਲੇ ਜਾਣਾ ਚਾਹੀਦਾ ਹੈ। ਕਦੇ ਵੀ ਭੁਚਾਲ ਵਰਗੀ ਕੁਦਰਤੀ ਆਪਦਾ ਮੌਕੇ ਲਿਫਟ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਬਿਜਲੀ ਦੀ ਸਪਲਾਈ ਬੰਦ ਹੋਣ ਨਾਲ ਲਿਫਟ ਅੱਧ ਰਸਤੇ ਵਿੱਚ ਬੰਦ ਹੋ ਸਕਦੀ ਹੈ ਤੇ ਜਾਣ ਦਾ ਖੱਤਰਾ ਵੱਧ ਜਾਂਦਾ ਹੈ। ਇਸ ਤਰ੍ਹਾਂ ਹੀ ਜੇਕਰ ਸਾਨੂੰ ਅੱਗ ਲੱਗਣ ਦਾ ਹਾਲਾਤ ਪੈਦਾ ਹੋ ਜਾਣ ਤਾਂ ਕਰਦੇ ਵੀ ਭੱਜਣਾ ਨਹੀਂ ਚਾਹੀਦਾ। ਅੱਗ ਲੱਗਣ ਦਾ ਜਿਆਦਾਤਰ ਕਾਰਨ ਸ਼ਾਟਸਰਕਟ ਹੁੰਦੇ ਹਨ। ਜਿਹਨਾਂ ਤੋਂ ਬਚਣ ਲਈ ਉਹਨਾਂ ਕਿਹਾ ਕਿ ਕਦੇ ਵੀ ਬਿਜਲੀ ਦਾ ਪਲੱਗ ਲਗਾਉਣ ਸਮੇਂ ਉਸਦੀ ਕਪੈਸਿਟੀ ਚੈੱਕ ਕਰ ਲੈਣੀ ਚਾਹੀਦੀ ਹੈ, ਕਈ ਵਾਰ ਅਸੀਂ ਇੱਕ ਸਵਿੱਚ ਵਿੱਚ ਦੋ ਤੋਂ ਵੱਧ ਬਿਜਲੀ ਦੇ ਉਪਕਰਨ ਲਗਾ ਲੈਨਦੇ ਹਾਂ ਜੋ ਸ਼ਾਟ ਸਰਕਟ ਦਾ ਕੲਰਨ ਬਣ ਜਾਂਦਾ ਹੈ। ਉਹਨਾਂ ਵੱਲੋਂ ਵਿਦਿਆਰਥੀਆਂ ਤੋਂ ਇਹ ਵਾਅਦਾ ਵੀ ਲਿਆ ਕਿ ਉਹ ਇਹ ਸਾਰੀ ਜਾਣਕਾਰੀ ਘਰ ਜਾ ਕੇ ਆਪਣੇ ਪਰਿਵਾਰਿਕ ਮੈਂਬਰਾਂ ਅਤੇ ਮਿੱਤਰਾਂ ਨਾਲ ਵੀ ਸਾਂਝੀ ਕਰਨਗੇ। ਇਸ ਤੋਂ ਬਾਅਦ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਹਮੀਲੀਆ ਰਾਣੀ ਨੇ ਸ਼੍ਰੀ ਰਾਮ ਚੰਦਰ ਜੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਮਾਨਯੋਗ ਡੀ.ਸੀ. ਸਾਹਿਬ ਵੱਲੋਂ, ਸਿੱਖਿਆ ਵਿਭਾਗ ਅਤੇ ਜ਼ਿਲਾ ਡਿਜ਼ਾਸਟਰ ਮੈਨੇਜਮੈਂਟ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਬੀ.ਬੀ.ਐੱਸ. ਸੰਸਥਾ ਭਰਪੂਰ ਸ਼ਲਾਘਾ ਕਰਦੀ ਹੈ ਅਤੇ ਇਹ ਭਰੋਸਾ ਰੱਖਦੀ ਹੈ ਕਿ ਸ਼੍ਰੀ ਰਾਮ ਚੰਦਰ ਜੀ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਕਿਸੇ ਵੀ ਆਪਦਾ ਦੇ ਸਮੇਂ ਵਿੱਚ ਵਿਦਿਆਰਥੀਆਂ ਦੇ ਸਹਾਈ ਹੋਵੇਗੀ।