
ਬਲੂਮਿੰਗ ਬਡਜ਼ ਸਕੂਲ ਵਿਖੇ ਮੋਗਾ ਯੋਗਾ ਐਸੋਸਿਏਸ਼ਨ (ਰਜਿ.) ਵੱਲੋਂ ਦੂਸਰਾ ਯੋਗਾਆਸਨ ਮੁਕਾਬਲਾ ਕਰਵਾਇਆ ਗਿਆ
ਵਿਜੇਤਾ ਪ੍ਰਤੀਯੋਗੀਆਂ ਨੂੰ ਮੈਡਲ ਅਤੇ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ
ਜ਼ਿਲਾ ਮੋਗਾ ਯੋਗਾ ਐਸੌਸੀਏਸ਼ਨ (ਰਜਿ.) ਵੱਲੋਂ ਕਰਵਾਈ ਗਈ ਦੂਸਰੀ ਜ਼ਿਲਾ ਯੋਗਾਆਸਨ ਸਪੋਰਟਜ਼ ਚੈਂਪੀਅਨਸ਼ਿਪ–2023 ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸਮਾਪਤ ਹੋਈ। ਇਹ ਚੈਂਪੀਅਨਸ਼ਿਪ ਬਲੂਮਿੰਗ ਬਡਜ਼ ਸਕੂਲ ਪਿੰਡ ਤਲਵੰਡੀ ਭੰਗੇਰੀਆਂ ਵਿਖੇ ਹੋਈ। ਬੀਤੇ ਦਿਨੀ ਜ਼ਿਲਾ ਮੋਗਾ ਯੋਗਾ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਵੱਲੋਂ ਇਸ ਚੈਂਪੀਅਨਸ਼ਿਪ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ ਸੀ। ਇਸ ਮੌਕੇ ਬੀ.ਬੀ.ਐੱਸ ਗਰੁੱਪ ਦੇ ਚੇਅਰਮੈਨ ਅਤੇ ਜ਼ਿਲਾ ਮੋਗਾ ਯੋਗਾ ਐਸੋਸੀਏਸ਼ਸ਼ਨ ਦੇ ਪ੍ਰਧਾਨ ਸ਼੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਬੀ.ਬੀ.ਐੱਸ. ਗਰੁੱਪ ਮੈਡਮ ਕਮਲ ਸੈਣੀ, ਬਲੂਮਿੰਗ ਬਡਜ਼ ਸਕੂਲ ਮੋਗਾ ਦੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਜੀ ਅਤੇ ਸੀ.ਈ.ਓ ਰਾਹੁਲ ਛਾਬੜਾ ਮੌਜੂਦ ਸਨ। ਚੈਂਪੀਅਨਸ਼ਿਪ ਦੀ ਸ਼ੁਰੂਆਤ ਜੋਤੀ ਪ੍ਰਜਵਲਿਤ ਕਰਕੇ ਕੀਤੀ ਗਈ। ਪ੍ਰਧਾਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਵੱਲੋਂ ਸਾਰੇ ਪ੍ਰਤੀਯੋਗੀਆਂ ਅਤੇ ਉਹਨਾਂ ਦੇ ਟੀਮ ਇੰਚਾਰਜ ਸਾਹਿਬਾਨਾਂ ਦਾ ਸਵਾਗਤ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਉਹਨਾਂ ਦੱਸਿਆ ਕਿ ਵੈਦਿਕ ਕਾਲ ਤੋਂ ਚੱਲੀ ਆ ਰਹੀ ਯੋਗ ਸਾਧਨਾ ਜ਼ਰੀਏ ਅਸੀਂ ਇੱਕ ਤੰਦਰੁਸਤ ਜੀਵਨ ਬਤੀਤ ਕਰ ਸਕਦੇ ਹਾਂ ਅਤੇ ਇਸੇ ਮੰਤਵ ਲਈ ਮੋਗਾ ਯੋਗਾ ਐਸੋਸੀਏਸ਼ਨ ਵੱਲੋਂ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ। ਉਹਨਾਂ ਨੇ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਯੋਗੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੁਕਾਬਲੇ ਦੋਰਾਨ ਮੈਡਮ ਸਤਵੀਰ ਕੌਰ (ਬੀ.ਪੀ.ਐੱਡ.) ਬਲੂਮਿੰਗ ਬਡਜ਼ ਸਕੂਲ, ਮੋਗਾ ਅਤੇ ਮੁਨੀਸ਼ ਕੁਮਾਰ (ਐੱਮ.ਪੀ.ਐੱਡ.) ਡੀ.ਐੱਨ. ਮਾਡਲ ਸਕੂਲ, ਮੋਗਾ ਅਤੇ ਕੋਚ ਵੈਭਵ ਕੁਮਾਰ, ਗੋਲਡਨ ਅਰਥ ਕਾਨਵੈਂਟ ਸਕੂਲ ਵੱਲੋਂ ਜੱਜ ਦੀ ਭੂਮਿਕਾ ਨਿਭਾਈ ਗਈ। ਇਸ ਚੈਂਪੀਅਨਸ਼ਿਪ ਵਿੱਚ ਜ਼ਿਲੇ ਭਰ ਚੋਂ 8 ਸਾਲ ਤੋਂ ਲੈ ਕੇ 45 ਸਾਲ ਦੇ ਪ੍ਰਤੀਯੋਗੀਆਂ ਨੇ ਭਾਗ ਲੈ ਕੇ ਯੋਗਾ ਆਸਨ ਕੀਤੇ। ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਵੱਖ-ਵੱਖ ਸ਼੍ਰੇਣੀਆਂ ਅਧੀਨ ਹੋਏ। ਹਰ ਗਰੁੱਪ ਤੋਂ ਉਹਨਾਂ ਦੀ ਉਮਰ ਦੀ ਕੈਟਾਗਰੀ ਮੁਤਬਿਕ 5-5 ਯੋਗ ਆਸਨ ਕਰਵਾਏ ਗਏ। ਜੱਜਾਂ ਦੁਆਰਾ ਬੱਚਿਆਂ ਦੇ ਸੰਤੁਲਨ, ਸਬਰ ਅਤੇ ਸਹਿਣਸ਼ੀਲਤਾ ਦੇ ਅਧਾਰ ਤੇ ਨਤੀਜੇ ਤਿਆਰ ਕੀਤੇ ਗਏ। ਹਰ ਉਮਰ ਵਰਗ ਦੇ ਲਈ ਵੱਖ-ਵੱਖ ਯੋਗਾਸਨ ਰੱਖੇ ਗਏ ਸਨ। ਆਸਨ ਦੀ ਜਟਿਲਤਾ ਦੇ ਮਤਬਿਕ ਹੀ ਆਸਨਾਂ ਦੀ ਚੋਣ ਕੀਤੀ ਗਈ ਸੀ। ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਨਾਲ-ਨਾਲ ਸਰਟੀਫੀਕੇਟ ਵੀ ਵੰਡੇ ਗਏ। ਇਸ ਤੋਂ ਇਲਾਵਾ ਭਾਗ ਲੈਣ ਵਾਲੇ ਹਰ ਪ੍ਰਤੀਯੋਗੀ ਨੂੰ ਸਟਰੀਫੀਕੇਟ ਦਿੱਤੇ ਗਏ। ਇਹ ਵੀ ਦੱਸਿਆ ਗਿਆ ਕਿ ਇਹ ਜੇਤੂ ਖਿਡਾਰੀ ਅੱਗੇ ਸਟੇਟ ਪੱਧਰ ਤੇ ਮੁਕਾਬਲਿਆ ਵਿੱਚ ਹਿੱਸਾ ਲੈਣਗੇ ਜੋ ਕਿ ਲੁਧਿਆਣਾ ਵਿਖੇ ਪੰਜਾਬ ਯੋਗਾ ਐਸ਼ੋਸਿਏਸ਼ਨ ਵੱਲੋਂ ਡੀ.ਸੀ.ਐੱਮ, ਯੰਗ ਇੰਟਰਪ੍ਰੈਨਰ ਸਕੂਲ, ਲੁਧਿਆਣਾ ਵਿਖੇ ਹੋਣਗੇ। ਚੈਂਪਿਅਨਸ਼ਿਪ ਦੇ ਅੰਤ ਵਿੱਚ ਮੋਗਾ ਯੋਗਾ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਵੱਲੋਂ ਜੱਜਾਂ ਨੁੰ ਵੀ ਸਨਮਾਨਿ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਵੱਲੋਂ ਜੇਤੂ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ।