ਬਲੂਮਿੰਗ ਬਡਜ਼ ਸਕੂਲ ਵਿੱਚ ਕਰਵਾਏ ਗਏ ਮਾਤਾ ਭਾਗਵੰਤੀ ਮੈਮੋਰਿਅਲ ਸਕਾਲਰਸ਼ਿਪ ਟੈਸਟ ਚੋਂ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਦੇ ਕੇ ਕੀਤਾ ਸਨਮਾਨਿਤ
ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਬੀ.ਬੀ.ਐੱਸ. ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਸਕੂਲ ਵਿੱਚ 18 ਮਈ ਨੂੰ ਮਾਤਾ ਭਗਵੰਤੀ ਮੈਮੋਰਿਅਲ ਸਕਾਲਰਸ਼ਿਪ ਟੈਸਟ ਕਰਵਾਇਆ ਗਿਆ ਸੀ। ਇਸ ਸਕਾਲਰਸ਼ਿਪ ਟੈਸਟ ਵਿੱਚ ਤੀਜੀ ਕਲਾਸ ਤੋਂ ਲੈ ਕੇ ਬਾਰਵੀਂ ਜਮਾਤ ਦੇ 400 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਸੀ। ਜਿਸ ਦੇ ਨਤੀਜੇ ਅੱਜ ਸਕੂਲ ਵਿੱਚ ਵਿਸ਼ੇਸ਼ ਪ੍ਰੋਗਰਾਮ ਮੌਕੇ ਘੋਸ਼ਿਤ ਕੀਤੇ ਗਏ ਤੇ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸਪਿਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਸਕਾਲਰਸ਼ਿਪ ਟੈਸਟ, ਸਿੱਖਿਆ ਪ੍ਰਤੀ ਬੀ.ਬੀ.ਐੱਸ. ਗਰੁੱਪ ਦੀ ਵਚਨਬੱਧਤਾ ਦਾ ਪ੍ਰਮਾਣ ਹੈ। ਜਿਸਨੇ ਵਿਦਿਆਰਥੀਆਂ ਨੂੰ ਆਪਣੇ ਗਿਆਨ, ਹੁਨਰ ਅਤੇ ਯੋਗਤਾ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕੀਤਾ ਹੈ। ਇਹ ਸਕਾਲਰਸ਼ਿਪ ਟੈਸਟ ਸੁਚੱਜੇ ਅਤੇ ਮੁਕਾਬਲੇ ਵਾਲੇ ਮਾਹੌਲ ਵਿੱਚ ਕਰਵਾਇਆ ਗਿਆ ਸੀ। ਜਿਸ ਨਾਲ ਵਿਦਿਆਰਥੀਆਂ ਵਿੱਚ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਹੋਈ। ਵਿਦਿਆਰਥੀਆਂ ਨੇ ਬੇਮਿਸਾਲ ਸਮਰਪਣ ਅਤੇ ਉਤਸ਼ਾਹ ਪ੍ਰਦਰਸ਼ਿਤ ਕੀਤਾ। ਇਸ ਸਕਾਲਰਸ਼ਿਪ ਟੈਸਟ ਵਿੱਚੋਂ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ 2500, 2000, 1500, 1000 ਅਤੇ 500 ਰੁਪਏ ਦੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਟੈਸਟ ਵਿੱਚ ਰਿਆਂਸ਼ ਸਾਹੂ (ਕਲਾਸ 3), ਅਵਨੀਤ ਕੌਰ (ਕਲਾਸ 5), ਸਨੇਹਾ ( ਕਲਾਸ 8) ਨੇ ਪਹਿਲਾ ਸਥਾਨ ਹਾਸਿਲ ਕੀਤਾ। ਗੁਰਫਤਿਹ ਸਿੰਘ (ਕਲਾਸ 3), ਕਰਮਨ ਕੱਕੜ, ਸਹਿਜਪਰਤਾਪ ਸਿੰਘ ( ਕਲਾਸ 4), ਸੀਰਤ ਕੌਰ ( ਕਲਾਸ 5), ਸਵਰੀਤ ਕੌਰ (ਕਲਾਸ 7), ਯੁਵਰਾਜ ਅਨੇਜਾ (ਕਲਾਸ 8), ਅਭਿਨੰਦਨ (ਕਲਾਸ 9), ਪਰਨੀਤ ਕੌਰ (ਕਲਾਸ 10) ਨੇ ਦੂਸਰਾ ਸਥਾਨ ਹਾਸਿਲ ਕੀਤਾ। ਮਨਜੋਤ ਸਿੰਘ, ਤਕਦੀਰ ਕੌਰ (ਕਲਾਸ 3), ਰਣਵੀਰ ਸਿੰਘ (ਕਲਾਸ 4), ਪਰਨੀਤ ਕੌਰ (ਕਲਾਸ 5), ਨਿਹਚਲਪ੍ਰੀਤ ਕੌਰ (ਕਲਾਸ 6), ਖੁਸ਼ਮਨ ਸ਼ਰਮਾ (ਕਲਾਸ 7), ਗੁਰਲੀਨ ਕੌਰ, ਸ਼ਿਫਰਾ ਜੈਦਕਾ (ਕਲਾਸ 8), ਨਵਨੀਰ ਸਿੰਘ (ਕਲਾਸ 9), ਗਰੇਸ਼ੀ (ਕਲਾਸ 10) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਰਿਧਮ, ਰਣਜੋਧ ਸਿੰਘ (ਕਲਾਸ 10), ਗੁਰਬਾਜ਼ ਸਿੰਘ, ਸੁੱਖਪ੍ਰੀਤ ਸ਼ਰਮਾ (ਕਲਾਸ 11 ਮੈਡੀਕਲ), ਜੈਸਮੀਨ ਕੌਰ, ਦੇਵੀਕਾ (ਕਲਾਸ 12 ਆਰਟਸ) ਨੂੰ ਸੰਤਾਵਨਾ ਪੁਰਸਕਾਰ ਦਿੱਤਾ ਗਿਆ। ਬੀ.ਬੀ.ਐੱਸ ਗਰੁੱਪ ਦੇ ਚੇਅਰਮੈਨ ਡਾ: ਸੰਜੀਵ ਕੁਮਾਰ ਸੈਣੀ ਨੇ ਵਜ਼ੀਫ਼ਾ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਲਈ ਆਪਣੇ ਮਾਣ ਅਤੇ ਪ੍ਰਸ਼ੰਸਾ ਦਾ ਪ੍ਰਗਟਾਵਾ ਕੀਤਾ। ਉਹਨਾਂ ਦੱਸਿਆ ਕਿ ਇਹ ਸਕਾਲਰਸ਼ਿਪ ਪ੍ਰੋਗਰਾਮ ਉਹਨਾਂ ਦੀ ਸਵਰਗਵਾਸੀ ਮਾਤਾ, ਮਾਤਾ ਭਾਗਵੰਤੀ ਦੇਵੀ ਜੀ ਦੀ ਨਿੱਘੀ ਯਾਦ ਵਿੱਚ ਹਰ ਸਾਲ ਕਰਵਾਇਆ ਜਾਂਦਾ ਹੈ ਜੋ ਕਿ ਉਹਨਾਂ ਨੂੰ ਢੁਕਵੀਂ ਸ਼ਰਧਾਂਜਲੀ ਹੈ। ਉਹਨਾਂ ਅੱਗੇ ਕਿਹਾ ਕਿ “ਸਿੱਖਿਆ ਤਰੱਕੀ ਅਤੇ ਵਿਕਾਸ ਦੀ ਨੀਂਹ ਹੈ। ਇਸ ਸਕਾਲਰਸ਼ਿਪ ਟੈਸਟ ਵਰਗੀਆਂ ਪਹਿਲਕਦਮੀਆਂ ਰਾਹੀਂ, ਸਾਡਾ ਉਦੇਸ਼ ਕੱਲ੍ਹ ਦੇ ਉੱਜਵਲ ਦਿਮਾਗਾਂ ਦਾ ਪਾਲਣ ਪੋਸ਼ਣ ਅਤੇ ਸਮਰਥਨ ਕਰਨਾ ਹੈ। ਬਲੂਮਿੰਗ ਬਡਜ਼ ਵਿਦਿਅਕ ਸੰਸਥਾਵਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਅਤੇ ਸਮਾਜ ‘ਤੇ ਸਕਾਰਾਤਮਕ ਪ੍ਰਭਾਵ ਪਾਉਣ ਦੇ ਯੋਗ ਬਣਾਉਣਾ ਹੈ। ਬਲੂਮਿੰਗ ਬਡਜ਼ ਸਕੂਲ ਦੁਆਰਾ ਆਯੋਜਿਤ ਸਕਾਲਰਸ਼ਿਪ ਟੈਸਟ ਨੇ ਨਾ ਸਿਰਫ ਵਿਦਿਆਰਥੀਆਂ ਨੂੰ ਆਪਣੀ ਅਕਾਦਮਿਕ ਯੋਗਤਾਵਾਂ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਪ੍ਰਦਾਨ ਕੀਤਾ ਬਲਕਿ ਭਵਿੱਖ ਨੂੰ ਬਣਾਉਣ ਵਿੱਚ ਸਿੱਖਿਆ ਦੀ ਮਹੱਤਵਪੂਰਨ ਭੂਮਿਕਾ ਦੀ ਯਾਦ ਦਿਵਾਉਣ ਦਾ ਵੀ ਕੰਮ ਕੀਤਾ। ਇਸ ਟੈਸਟ ਨੇ ਨਾ ਸਿਰਫ਼ ਮਾਤਾ ਭਗਵੰਤੀ ਦੇਵੀ ਦੀ ਯਾਦ ਨੂੰ ਸ਼ਰਧਾਂਜਲੀ ਦਿੱਤੀ ਬਲਕਿ ਨੌਜਵਾਨ ਪੀੜ੍ਹੀ ਲਈ ਉੱਜਵਲ ਅਤੇ ਉੱਨਤ ਭਵਿੱਖ ਬਣਾਉਣ ਦੇ ਸੰਕਲਪ ਨੂੰ ਵੀ ਮਜ਼ਬੂਤ ਕੀਤਾ।