Latest News & Updates

ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀਆਂ ਨੂੰ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਕੀਤਾ ਸਨਮਾਨਿਤ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗੁਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਸਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਦਿਨ ਦੁਗਣੀ ਤੇ ਰਾਤ ਚੌਗਣੀ ਉੱਨਤੀ ਕਰਦਾ ਨਾ ਸਿਰਫ ਵਿਦਿਅਕ ਖੇਤਰ ਬਲਕਿ ਖੇਡਾਂ ਵਿੱਚ ਵੀ ਆਪਣੀ ਵੱਖਰੀ ਪਹਿਚਾਨ ਬਣਾਉਂਦਾ ਅੱਗੇ ਵੱਧ ਰਿਹਾ ਹੈ। 15 ਅਗਸਤ, 2024 ਨੂੰ ਦੇਸ਼ ਦੇ 78ਵੇਂ ਸੁਤੰਤਰਤਾ ਦਿਹਾੜੇ ਮੌਕੇ, ਮੋਗਾ ਵਿਖੇ ਹੋਏ ਜ਼ਿਲਾ ਪੱਧਰੀ ਸਮਾਗਮ ਦੌਰਾਨ ਬਲੂਮਿੰਗ ਬਡਜ਼ ਸਕੂਲ ਸੱਤ ਵਿਦਿਆਰਥੀਆਂ ਨੂੰ ਵੱਖ-ਵੱਖ ਖੇਡਾਂ ਵਿੱਚ ਸਕੂਲ ਅਤੇ ਮੋਗਾ ਜ਼ਿਲੇ ਦਾ ਨਾਮ ਰੌਸ਼ਨ ਕਰਨ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਗਲ ਦਾ ਖੁਸ਼ੀ ਨਾਲ ਪ੍ਰਗਟਾਵਾ ਕਰਦੇ ਹੋਏ ਸਕੂਲ ਦੇ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਦੱਸਿਆ ਕਿ ਸਕੂਲ ਦੀ ਸੁਪਰੀਆ ਸ਼ਰਮਾ ਅਤੇ ਦਿਵਾਂਸ਼ੀ ਕਸ਼ਪਰਾਜਪੂਤ ਨੇ ਟੇਬਲ ਟੈਨਿਸ ਦੇ ਅੰਡਰ-14 ਸਟੇਟ ਪੱਧਰੀ ਮੁਕਾਬਲਿਆਂ ਵਿੱਚ ਮੋਗਾ ਜ਼ਿਲੇ ਦੀ ਅਗੁਵਾਈ ਕੀਤੀ ਸੀ ਅਤੇ ਤੀਸਰਾ ਸਥਾਨ ਹਾਸਿਲ ਕੀਤਾ, ਜਸਪ੍ਰੀਤ ਸਿੰਘ, ਕਰਨਵੀਰ ਸਿੰਘ ਸਹੋਤਾ ਅਤੇ ਮਨਵੀਰ ਸਿੰਘ ਨੇ ਸ਼ੂਟਿੰਗ ਦੇ ਅੰਡਰ-17 ਸਟੇਟ ਪੱਧਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਸਰਾ ਸਥਾਨ ਹਾਸਿਲ ਕੀਤਾ, ਇਸੇ ਤਰ੍ਹਾਂ ਜੈਨੀਫਰ ਤੇ ਹਰਸੀਰਤ ਕੌਰ ਨੇ ਬੈਡਮਿੰਟਨ ਅੰਡਰ-11 ਸਟੇਟ ਪੱਧਰੀ ਮੁਕਾਬਲਿਆਂ ਵਿੱਚ ਸਕੂਲ ਅਤੇ ਜ਼ਿਲੇ ਦਾ ਨਾਮ ਰੌਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ ਸੀ, ਇਹਨਾਂ ਸੱਤਾਂ ਖਿਡਾਰੀਆਂ ਦਾ ਸੁਤੰਤਰਤਾ ਦਿਵਸ ਸਮਾਗਮ ਮੌਕੇ ਕੈਬਿਨਟ ਮੰਤਰੀ ਸ੍ਰ. ਹਰਭਜਨ ਸਿੰਘ ਅਤੇ ਸ੍ਰ. ਕੁਲਵੰਤ ਸਿੰਘ, ਆਈ.ਏ.ਐਸ., ਡਿਪਟੀ ਕਮਿਸ਼ਨਰ, ਮੋਗਾ ਵੱਲੋਂ ਸਨਮਾਨਿਤ ਕੀਤਾ ਗਿਆ। ਜੋ ਕਿ ਸਕੂਲ ਵਾਸਤੇ ਬਹੁਤ ਹੀ ਮਾਨ ਵਾਲੀ ਗੱਲ ਹੈ। ਉਹਨਾਂ ਅੱਗੇ ਦੱਸਿਆ ਕਿ ਇਸ ਖੇਡਾਂ ਵਿੱਚ ਸਭ ਤੋਂ ਜ਼ਰੂਰੀ ਹੁੰਦਾ ਹੈ ਇੰਫਰਾਸਟਰਕਚਰ ਤੇ ਸਕੂਲ ਵਿੱਚ ਅਤਿ ਆਧੁਨਿਕ ਤਕਨੀਕ ਵਾਲੀ ਓਲੰਪਿਕ ਲੈਵਲ ਦੀ ਸ਼ੁਟਿੰਗ ਰੇਂਜ, ਅੰਤਰਰਾਸ਼ਟਰੀ ਪੱਧਰ ਦੇ ਵੂਡਨ ਬੈਡਮਿੰਟਨ ਕੋਰਟ ਅਤੇ ਟੇਬਲ ਟੈਨਿਸ ਦੇ ਟੇਬਲ ਵਿਦਿਆਰਥੀਆਂ ਲਈ ਮੁਹੱਈਆ ਕਰਵਾਏ ਗਏ ਹਨ। ਜਿਸ ਵਿੱਚ ਵਿਦਿਆਰਥੀ ਰੋਜ਼ਾਨਾ ਪ੍ਰੈਕਟਿਸ ਕਰਦੇ ਹਨ। ਇਸ ਤੋਂ ਇਲਾਵਾ ਸ਼ੂਟਿੰਗ ਲਈ ਮਾਹਿਰ ਕੋਚ ਹਰਜੀਤ ਸਿੰਘ, ਬੈਡਮਿੰਟਨ ਲਈ ਪੰਜਾਬ ਮਸੀਹ ਅਤੇ ਟੇਬਲ ਟੈਨਿਸ ਲਈ ਕਾਮਤਾ ਪ੍ਰਸ਼ਾਦ ਸ਼ਰਮਾ ਹਨ। ਇਸ ਮੌਕੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਸਾਂਝੇ ਤੌਰ ਤੇ ਇਹਨਾਂ ਖਿਡਾਰੀਆਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਸਥਾ ਵਿੱਚ ਮੈਨਜਮੈਂਟ ਵੱਲੋਂ ਬੱਚਿਆਂ ਨੂੰ ਵਿਦਿਅਕ ਅਤੇ ਖੇਡ ਖੇਤਰ ਵਿੱਚ ਹਰ ਅਜੋਕੀ ਸਹੂਲਤ ਪ੍ਰਦਾਨ ਕੀਤੀ ਗਈ ਹੈ ਤਾਂ ਜੋ ਬੱਚੇ ਇੱਕ ਵਧੀਆ ਪਲੇਟਫਾਰਮ ਤੋਂ ਹੁੰਦੇ ਹੋਏ ਭਵਿੱਖ ਵਿੱਚ ਹਰ ਮੁਕਾਬਲੇ ਲਈ ਤਿਆਰ ਹੋ ਸਕਣ। ਉਹਨਾਂ ਨੇ ਕੋਚ ਸ੍ਰ. ਹਰਜੀਤ ਸਿੰਘ, ਪੰਜਾਬ ਮਸੀਹ ਅਤੇ ਕਾਮਤਾ ਪ੍ਰਸ਼ਾਨ ਸ਼ਰਮਾ ਦਾ ਧੰਨਵਾਦ ਕੀਤਾ ਜੋ ਉਹਨਾਂ ਦੀ ਮਿਹਨਤ ਸਦਕਾ ਬੱਚਿਆਂ ਨੇ ਵਧੀਆ ਖੇਡ ਪ੍ਰਦਰਸ਼ਨ ਕਰਦੇ ਹੋਏ ਇਹ ਸਨਮਾਨ ਹਾਸਿਲ ਕੀਤਾ।

Comments are closed.