Latest News & Updates

ਬਲੂਮਿੰਗ ਬਡਜ਼ ਸਕੂਲ ਵਿੱਚ ਜਲੰਧਰ ਵਿਖੇ ਹੋਣ ਵਾਲੇ ‘ਸਿੱਖਿਆ ਦਾ ਮਹਾਂਕੁੰਭ’ ਸੰਬੰਧੀ ਪ੍ਰੈਸ ਕਾਨਫਰੈਂਸ ਹੋਈ

ਸਿੱਖਿਆ ਦੇ ਮਹਾਕੁੰਭ 'ਚ ਪੰਜਾਬ ਭਰ ਦੇ 9000 ਪ੍ਰਾਈਵੇਟ ਸਕੂਲ ਦੇਣਗੇ ਯੋਗਦਾਨ: ਸੰਜੀਵ ਸੈਣੀ

ਪੰਜਾਬ ਦੇ 9,000 ਪ੍ਰਾਈਵੇਟ ਸਕੂਲ 9 ਤੋਂ 11 ਜੂਨ ਨੂੰ ਐਨ.ਆਈ.ਟੀ. ਜਲੰਧਰ ਵਿਖੇ ਹੋਣ ਵਾਲੇ ਸਿੱਖਿਆ ਦੇ ਮਹਾਕੁੰਭ ਵਿੱਚ ਯੋਗਦਾਨ ਪਾ ਕੇ ਸਿੱਖਿਆ ਮਹਾਕੁੰਭ ਨੂੰ ਸਫਲ ਬਣਾਉਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਸ਼ਹਿਰ ਦੀ ਮੁੱਖ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਸਿੱਖਿਆ ਮਹਾਕੁੰਭ ਸਬੰਧੀ ਜਾਣਕਾਰੀ ਦੇਣ ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੀ.ਬੀ ਐੱਸ ਗਰੁੱਪ ਚੇਅਰਮੈਨ ਅਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ ਪੰਜਾਬ ਦੇ ਲੀਗਲ ਕਨਵੀਨਰ ਡਾ: ਸੰਜੀਵ ਕੁਮਾਰ ਸੈਣੀ ਨੇ ਕੀਤਾ। ਇਸ ਮੌਕੇ ‘ਤੇ ਚੇਅਰਪਰਸਨ ਮੈਡਮ ਕਮਲ ਸੈਣੀ ਤੋਂ ਇਲਾਵਾ ਪਿੑੰਸੀਪਲ ਡਾ: ਹਮੀਲੀਆ ਰਾਣੀ, ਇਸਰੋ ਦੇ ਸੀਨੀਅਰ ਵਿਗਿਆਨੀ ਡਾ: ਠਾਕੁਰ ਸੁਦੇਸ਼ ਕੁਮਾਰ ਰੋਨੀਜਾ, ਪ੍ਰੋ: ਮਨੋਜ ਕੁਮਾਰ, ਹਰਿਆਵਲ ਪੰਜਾਬ ਦੇ ਮੁਖੀ ਰਾਮ ਗੋਪਾਲ ਆਦਿ ਇਸ ਪ੍ਰੈੱਸ ਕਾਨਫਰੰਸ ਵਿਚ ਮੁੱਖ ਮਹਿਮਾਨ ਵਜੋਂ ਪੱਜੇ। ਮੋਗਾ ਜ਼ਿਲ੍ਹੇ ਦੇ ਸਮੂਹ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਦੇ ਨੁਮਾਇੰਦੇ ਇਸ ਮੌਕੇ ਹਾਜ਼ਰ ਸਨ। ਮੁੱਖ ਮਹਿਮਾਨ ਡਾ: ਠਾਕੁਰ ਸੁਦੇਸ਼ ਕੁਮਾਰ ਰੋਨੀਜਾ ਨੇ ਕਿਹਾ ਕਿ ਸਕੂਲੀ ਸਿੱਖਿਆ ਨੂੰ ਉੱਚ ਸਿੱਖਿਆ ਨਾਲ ਜੋੜ ਕੇ ਆਧੁਨਿਕ ਅਤੇ ਹੁਨਰਮੰਦ ਸਿੱਖਿਆ ਬਣਾਈ ਜਾ ਸਕਦੀ ਹੈ। ਇਹ ਸਿੱਖਿਆ ਦਾ ਮਹਾਕੁੰਭ ਪੰਜਾਬ ਵਿੱਚ ਪਹਿਲੀ ਵਾਰ ਹੋ ਰਿਹਾ ਹੈ। ਜਿਸ ਵਿੱਚ ਦੇਸ਼-ਵਿਦੇਸ਼ ਤੋਂ ਸਿੱਖਿਆ ਮਾਹਿਰ ਅਤੇ ਸਿੱਖਿਆ ਨਾਲ ਸਬੰਧਤ ਵਿਅਕਤੀ ਪਹੁੰਚਣਗੇ। ਉਨ੍ਹਾਂ ਕਿਹਾ ਕਿ ਪਹਿਲਾਂ 12 ਮਹਾਂਕੁੰਭ ਹੁੰਦੇ ਸਨ ਜੋ ਹੁਣ ਘਟ ਕੇ ਚਾਰ ਮਹਾਂਕੁੰਭ ਰਹਿ ਗਏ ਹਨ। ਜਿਨ੍ਹਾਂ ਵਿੱਚੋਂ ਇੱਕ ਹੈ ਸਿੱਖਿਆ ਮਹਾਕੁੰਭ। ਉਨ੍ਹਾਂ ਕਿਹਾ ਕਿ ਭਾਰਤ ਦੀ ਆਬਾਦੀ 140 ਕਰੋੜ ਦੇ ਕਰੀਬ ਹੈ ਅਤੇ ਸਾਰੇ ਲੋਕਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਨਹੀਂ ਦਿੱਤੀਆਂ ਜਾ ਸਕਦੀਆਂ। ਉਨ੍ਹਾਂ ਕਿਹਾ ਕਿ ਅੱਜ ਬੱਚਿਆਂ ਦੇ ਮਾਪੇ ਨੰਬਰਾਂ ਦੀ ਦੌੜ ਵਿੱਚ ਰੁੱਝੇ ਹੋਏ ਹਨ ਅਤੇ ਬੱਚਿਆਂ ਅੰਦਰ ਛੁਪੀ ਪ੍ਰਤਿਭਾ ਨੂੰ ਬਾਹਰ ਲਿਆ ਕੇ ਉਨ੍ਹਾਂ ਨੂੰ ਹੁਨਰ ਸਿੱਖਿਆ ਵੱਲ ਲਿਜਾਣ ਵੱਲ ਨਹੀਂ ਵਧ ਰਹੇ। ਉਨ੍ਹਾਂ ਕਿਹਾ ਕਿ ਇਸ ਸਿੱਖਿਆ ਦੇ ਮਹਾਕੁੰਭ ਵਿੱਚ ਸਕੂਲੀ ਸਿੱਖਿਆ ਨੂੰ ਹੁਨਰ ਅਤੇ ਆਧੁਨਿਕ ਸਿੱਖਿਆ ਨਾਲ ਜੋੜ ਕੇ ਕੌਮੀ ਸਿੱਖਿਆ ਬਣਾਉਣ ’ਤੇ ਜ਼ੋਰ ਦਿੱਤਾ ਜਾਵੇਗਾ। ਤਾਂ ਜੋ ਕਿਤਾਬੀ ਸਿੱਖਿਆ ਦੇ ਨਾਲ-ਨਾਲ ਬੱਚਿਆਂ ਨੂੰ ਹੁਨਰ ਸਿੱਖਿਆ ਦੇ ਕੇ ਉਨ੍ਹਾਂ ਨੂੰ ਸਵੈ-ਰੁਜ਼ਗਾਰ ਦੇ ਯੋਗ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਰ ਵਿਅਕਤੀ ਨੂੰ ਸਿੱਖਿਆ ਵਿੱਚ ਭਾਗੀਦਾਰ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਦੇਸ਼ ਦੀਆਂ ਉੱਘੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ, ਵੱਖ-ਵੱਖ ਰਾਜਾਂ ਦੇ ਸਿੱਖਿਆ ਮੰਤਰੀ, ਵਿਦਿਅਕ ਸੰਸਥਾਵਾਂ ਦੇ ਡਾਇਰੈਕਟਰ, ਵੱਖ-ਵੱਖ ਰਾਜਾਂ ਦੇ ਰਾਜਪਾਲਾਂ ਅਤੇ ਖਾਸ ਤੌਰ ਤੇ ਪੰਜਾਬ ਸੂਬੇ ਦੇ ਮਾਨਯੋਗ ਮੁੱਖ ਮੰਤਰੀ ਜੀ ਨੂਮ ਸਿ ਸਿੱਖਿਆ ਦੇ ਮਹਾਂਕੁੰਭ ਚ’ ਪਹੁੰਚਣ ਲਈ ਸੱਦਾ ਦਿੱਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਹੋਣਹਾਰ ਬੱਚਿਆਂ ਨੂੰ ਵੀ ਇਸ ਸਿੱਖਿਆ ਮਹਾਕੁੰਭ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਲਈ ਬੁਲਾਇਆ ਜਾਵੇਗਾ ਅਤੇ ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਸਿੱਖਿਆ ਦੇ ਚਿੰਤਕਾ ਦਾ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਹੁਨਰ ਸਿੱਖਿਆ ‘ਤੇ ਜ਼ੋਰ ਦੇਈਏ ਤਾਂ ਸਕੂਲਾਂ ‘ਚ ਪੜ੍ਹਦੇ ਬੱਚੇ ਅਗਰ ਕਿਸੇ ਮਜ਼ਬੂਰੀ ਦੇ ਚਲਦਿਆਂ ਪੜ੍ਹਾਈ ਛੱਡ ਦੇਣ ਤਾਂ ਹੁਨਰ ਰਾਹੀਂ ਹਾਸਲ ਕੀਤੀ ਸਿੱਖਿਆ ਨਾਲ ਆਪਣਾ ਕਾਰੋਬਾਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਵਿੱਚ ਸਭ ਤੋਂ ਵੱਧ ਹੁਨਰ ‘ਤੇ ਕੰਮ ਕਰਨ ਵਾਲਾ ਦੇਸ਼ ਚੀਨ ਹੈ, ਜੋ ਵਿਸ਼ਵ ਦੀ ਵੱਡੀ ਮੰਗ ਬਣ ਕੇ ਉਭਰ ਰਿਹਾ ਹੈ। ਕਿਉਂਕਿ ਉੱਥੇ ਬੱਚਿਆਂ ਨੂੰ ਸਕੂਲੀ ਸਿੱਖਿਆ ਵਿੱਚ ਹੀ ਹੁਨਰ ਦੀ ਸਿੱਖਿਆ ਦਿੱਤੀ ਜਾਂਦੀ ਹੈ। ਜੇਕਰ ਅਸੀਂ ਨਵੀਂ ਆਧੁਨਿਕ ਹੁਨਰ ਸਿੱਖਿਆ ਸ਼ੁਰੂ ਕਰਨ ਵਿੱਚ ਸਫਲ ਹੋ ਜਾਂਦੇ ਹਾਂ ਤਾਂ ਆਉਣ ਵਾਲੇ 20 ਤੋਂ 25 ਸਾਲਾਂ ਵਿੱਚ ਭਾਰਤ ਵੀ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਦਾ ਹੈ ਅਤੇ ਜੋ ਨੌਜਵਾਨ ਅੱਜ ਵਿਦੇਸ਼ਾਂ ਵਿੱਚ ਕੰਮ ਲਈ ਜਾ ਰਹੇ ਹਨ, ਉਹ ਭਾਰਤ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਕੇ ਵਿਦੇਸ਼ਾਂ ਦੇ ਲੋਕਾਂ ਨੂੰ ਮਦਦ ਦੇ ਸਕਣਗੇ। ਨੌਜਵਾਨਾਂ ਨੂੰ ਰੁਜ਼ਗਾਰ ਅਤੇ ਭਾਰਤ ਤੋਂ ਨੌਜਵਾਨਾਂ ਦੀ ਪ੍ਰਵਾਸ ਨੂੰ ਵੀ ਰੋਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹਾ ਉਦੋਂ ਹੀ ਹੋ ਸਕਦਾ ਹੈ ਜਦੋਂ ਬੱਚਿਆਂ ਦੇ ਮਾਪੇ, ਸਕੂਲ ਅਧਿਆਪਕ, ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ, ਸਿੱਖਿਆ ਚਿੰਤਕ ਆਦਿ ਸਿੱਖਿਆ ਨਾਲ ਸਬੰਧਤ ਖੋਜਾਂ ਵਿੱਚ ਲੱਗੇ ਲੋਕ ਭਾਰਤ ਦੀ ਰਾਸ਼ਟਰੀ ਸਿੱਖਿਆ ਨੂੰ ਹੁਨਰ ਸਿੱਖਿਆ ਵਿੱਚ ਤਬਦੀਲ ਕਰਨ ਲਈ ਇਕੱਠੇ ਹੋ ਕੇ ਆਪਣਾ ਯੋਗਦਾਨ ਪਾਉਣ। ਇਸ ਮੌਕੇ ਪ੍ਰੈਸ ਵਾਰਤਾ ਦੋਰਾਨ ਬੀ.ਬੀ.ਐਸ ਗਰੁੱਪ ਦੇ ਚੇਅਰਮੈਨ ਡਾ: ਸੰਜੀਵ ਕੁਮਾਰ ਸੈਣੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ‘ਸਿੱਖਿਆ ਦਾ ਮਹਾਕੁੰਭ’ ਜੋ ਪੰਜਾਬ ਵਿੱਚ ਪਹਿਲੀ ਵਾਰ ਹੋ ਰਿਹਾ ਹੈ, ਇਹ ਸਾਡੀ ਰਾਸ਼ਟਰੀ ਸਿੱਖਿਆ ਪ੍ਰਣਾਲੀ ਨੂੰ ਬਦਲਣ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗਾ ਅਤੇ ਇਸ ਆਧੁਨਿਕ ਹੁਨਰ ਸਿੱਖਿਆ ਨਾਲ, ਸਾਡੇ ਬੱਚੇ ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਨੌਕਰੀ ਪ੍ਰਦਾਨ ਕਰਨ ਵਾਲੇ ਬਣ ਜਾਣਗੇ। ਇਸ ਲਈ ਵੱਧ ਤੋਂ ਵੱਧ ਸਿੱਖਿਆ ਚਿੰਤਕਾਂ ਅਤੇ ਹੋਣਹਾਰ ਬੱਚਿਆਂ ਨੂੰ ਸਿੱਖਿਆ ਮਹਾਕੁੰਭ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ 9000 ਪ੍ਰਾਈਵੇਟ ਸਕੂਲਾਂ ਦੀ ਅਗੁਵਾਈ ਕਰਦੀ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸਿਏਸ਼ਜ਼ ਆਫ ਪੰਜਾਬ ਵੀ ਇਸ ਸਿੱਖਿਆ ਦੇ ਮਹਾਂਕੁੰਭ ਚ’ ਆਪਣਾ ਯੋਗਦਾਨ ਪਾਵੇਗੀ। ਇਸ ਮੌਕੇ ਉਨ੍ਹਾਂ ਮੁੱਖ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।